ਨਵੀਂ ਦਿੱਲੀ- ਲਿਵਰ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹੈ। ਇਹ ਪਾਚਣ ਕਿਰਿਆ ਵਿਚ ਮਦਦ ਕਰਨ ਦੇ ਨਾਲ ਹੀ ਕਈ ਅਹਿਮ ਕੰਮ ਵੀ ਕਰਦਾ ਹੈ। ਲਿਵਰ ਨਾ ਸਿਰਫ਼ ਖੂਨ ਨੂੰ ਸਾਫ਼ ਕਰਦਾ ਹੈ ਸਗੋਂ ਇਹ ਸ਼ੂਗਰ ਦੇ ਪੱਧਰ ਨੂੰ ਵੀ ਕਾਬੂ ਵਿਚ ਰੱਖਦਾ ਹੈ। ਇਹ ਭੋਜਨ ਨੂੰ ਪਚਾਉਣ, ਪੋਸ਼ਕ ਤੱਤਾਂ ਨੂੰ ਜਮ੍ਹਾ ਕਰਨ ਅਤੇ ਬੈਕਟੀਰੀਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਲਿਵਰ ਦੇ ਇੰਨੇ ਜ਼ਰੂਰੀ ਕੰਮਾਂ ਕਾਰਨ ਇਸ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ। ਇਸ ਲਈ ਤੁਹਾਡੀ ਜੀਵਨਸ਼ੈਲੀ ਦੇ ਨਾਲ ਹੀ ਖਾਣ-ਪੀਣ ਵੀ ਚੰਗਾ ਹੋਣਾ ਚਾਹੀਦਾ ਹੈ। ਆਓ ਜਾਣਦੇ ਹਾਂ ਲਿਵਰ ਨੂੰ ਤਾਕਤਵਰ ਰੱਖਣ ਦੇ ਖਾਣ-ਪੀਣ ਦੇ ਢੰਗ।
ਲਿਵਰ ਨੂੰ ਕਿਵੇਂ ਰੱਖੀਏ ਤਾਕਤਵਰ-
ਫਾਈਬਰ
ਲਿਵਰ ਨੂੰ ਤੰਦਰੁਸਤ ਰੱਖਣ ਲਈ ਖਾਣੇ ਵਿਚ ਜ਼ਿਆਦਾ ਤੋਂ ਜ਼ਿਆਦਾ ਫਾਈਬਰ ਵਾਲੇ ਪਦਾਰਥ ਸ਼ਾਮਲ ਕਰੋ। ਸਾਬਤ ਅਨਾਜ, ਸਾਬਤ ਅਨਾਜ ਦੀ ਬ੍ਰੈੱਡ, ਫ਼ਲ-ਸਬਜ਼ੀਆਂ ਅਤੇ ਬ੍ਰਾਊਨ ਰਾਈਸ ਫਾਈਬਰ ਦੇ ਚੰਗੇ ਸਰੋਤ ਹਨ।
ਸਲਾਦ
ਸਲਾਦ ਸਿਹਤ ਲਈ ਬਹੁਤ ਫਾਇਦੇਮੰਦ ਹੈ। ਖ਼ੀਰਾ, ਚੁਕੰਦਰ, ਟਮਾਟਰ ਸਣੇ ਕਈ ਹੋਰ ਕੱਚੀਆਂ ਸਬਜ਼ੀਆਂ ਨੂੰ ਸਲਾਦ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਤਿੰਨੋਂ ਸਮੇਂ ਭੋਜਨ ਵਿਚ ਥੋੜ੍ਹਾ ਸਲਾਦ ਜ਼ਰੂਰ ਖਾਓ।
ਜ਼ਿਆਦਾ ਨਾ ਖਾਓ
ਇਕ ਹੀ ਵਾਰ ਵਿਚ ਜ਼ਿਆਦਾ ਭੋਜਨ ਕਰਨ ਦੀ ਬਜਾਏ ਥੋੜ੍ਹੀ ਮਾਤਰਾ ਵਿਚ ਕਈ ਵਾਰ ਖਾਓ। ਇਸ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ ਅਤੇ ਲਿਵਰ 'ਤੇ ਦਬਾਅ ਨਾ ਪੈਣ ਕਾਰਨ ਇਹ ਤੰਦਰੁਸਤ ਰਹਿੰਦਾ ਹੈ।
ਪ੍ਰੋਟੀਨ ਖਾਓ
ਖਾਣ ਵਿਚ ਜ਼ਿਆਦਾ ਪ੍ਰੋਟੀਨ ਵਾਲੇ ਪਦਾਰਥ ਸ਼ਾਮਲ ਕਰਨ ਨਾਲ ਲਿਵਰ ਤੰਦਰੁਸਤ ਰਹਿੰਦਾ ਹੈ। ਤੇਲ, ਸੋਇਆਬੀਨ, ਦਹੀਂ ਅਤੇ ਅੰਡੇ ਪ੍ਰੋਟੀਨ ਦੇ ਚੰਗੇ ਸਰੋਤ ਹਨ। ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿਚ ਜ਼ਰੂਰ ਸ਼ਾਮਲ ਕਰੋ।
Health Tips: ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ ਚੁਕੰਦਰ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY