ਜਲੰਧਰ - ਗਰਮੀਆਂ 'ਚ ਮਿਲਣ ਵਾਲੇ ਫਲਾਂ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਅੰਬ ਸਾਰੇ ਫਲਾਂ ਤੋਂ ਪ੍ਰਮੁੱਖ ਹੈ। ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ, ਜੋ ਗਰਮੀਆਂ ਦੇ ਮੌਸਮ 'ਚ ਮਿਲਦਾ ਹੈ। ਅੰਬ ਖਾਣ ਦਾ ਸ਼ੌਕ ਸਭ ਨੂੰ ਹੁੰਦਾ ਹੈ। ਅੰਬ ਦਾ ਨਾਮ ਸੁਣਦਿਆਂ ਹੀ ਹਰੇਕ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ, ਕਿਉਂਕਿ ਅੰਬ ਦੇ ਸਵਾਦ ਦਾ ਹਰ ਕੋਈ ਦੀਵਾਨਾ ਹੁੰਦਾ ਹੈ। ਅੰਬ ਖਾਣ 'ਚ ਜਿੰਨਾ ਸੁਆਦ ਹੁੰਦਾ ਹੈ, ਉਨਾ ਹੀ ਇਹ ਸਿਹਤ ਲਈ ਫਾਇਦੇਮੰਦ ਹੈ। ਅੰਬ ’ਚ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨਸ ਅਤੇ ਮਿਨਰਲਸ ਪਾਏ ਜਾਂਦੇ ਹਨ। ਅੰਬ ਬਲੱਡ ਪ੍ਰੈਸ਼ਰ ਤੋਂ ਲੈ ਕੇ ਪੇਟ ਨਾਲ ਸਬੰਧਿਤ ਕਈ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅੰਬ ਖਾਣ ਨਾਲ ਸਿਹਤ ਨੂੰ ਕਿਹੜੇ ਕਿਹੜੇ ਜ਼ਬਰਦਸਤ ਫਾਇਦੇ ਹੁੰਦੇ ਹਨ....
1. ਹਾਈ ਬਲੱਡ ਪ੍ਰੈਸ਼ਰ
ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਅੰਬ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਜੇਕਰ ਤੁਸੀਂ ਵੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਰੋਜ਼ਾਨਾ 1 ਕਟੋਰੀ ਅੰਬ ਜ਼ਰੂਰ ਖਾਓ।
2. ਦਿਮਾਗ ਕਰੇ ਤੇਜ਼
ਦਿਮਾਗ ਨੂੰ ਤੇਜ਼ ਕਰਨ ਦੇ ਲਈ ਅੰਬ ਦਾ ਫਲ ਬਹੁਤ ਕਾਰਗਰ ਉਪਾਅ ਹੈ, ਕਿਉਂਕਿ ਵਿਟਾਮਿਨ ਬੀ 6 ਭਰਪੂਰ ਮਾਤਰਾ 'ਚ ਹੁੰਦਾ ਹੈ।
3. ਡਾਇਬਟੀਜ਼
ਡਇਬਟੀਜ਼ ਮਰੀਜ਼ਾਂ ਨੂੰ ਲੱਗਦਾ ਹੈ ਕਿ ਮਿੱਠਾ ਹੋਣ ਕਾਰਨ ਉਹ ਇਸ ਦਾ ਸੇਵਨ ਨਹੀਂ ਕਰ ਸਕਦੇ ਪਰ ਇਹ ਪੂਰੀ ਤਰ੍ਹਾਂ ਗਲਤ ਹੈ। ਉਥੇ ਹੀ ਇਸ ਦੇ ਪੱਤੇ ਵੀ ਡਾਇਬਟੀਜ਼ ਰੋਗੀਆਂ ਲਈ ਬੇਹੱਦ ਫਾਇਦੇਮੰਦ ਹਨ।
4. ਅੱਖਾਂ ਦੇ ਰੋਗ ਕਰੇ ਦੂਰ
ਰਤੌਂਦੀ 'ਚ ਅੱਖਾਂ 'ਚ ਡਰਾਈਨੈੱਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਮੈਂਗੋ ਜੂਸ ਪੀਣਾ ਚਾਹੀਦਾ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦਾ ਹੈ।
5. ਪੇਟ ਦੀਆਂ ਸਮੱਸਿਆਵਾਂ ਤੋਂ ਬਚਾਅ
ਗਰਮੀਆਂ 'ਚ ਕਬਜ਼, ਪੇਟ ਦੀ ਸੜਨ, ਦਸਤ ਵਰਗੀਆਂ ਬੀਮਾਰੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਅੰਬ ਦਾ ਸੇਵਨ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ।
6. ਐਨੀਮੀਆ
ਆਇਰਨ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਸਰੀਰ 'ਚ ਖੂਨ ਦੀ ਕਮੀ ਪੂਰੀ ਕਰਦਾ ਹੈ। ਉਥੇ ਹੀ ਰੋਜ਼ਾਨਾ ਇਸ ਦਾ ਸੇਵਨ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਣ 'ਚ ਵੀ ਮਦਦ ਕਰਦਾ ਹੈ।
7. ਐਸੀਡਿਟੀ 'ਚ ਰਾਹਤ
ਗਰਮ ਮਸਾਲੇਦਾਰ, ਤਲੀਆਂ ਹੋਈਆਂ ਚੀਜ਼ਾਂ ਅਤੇ ਜ਼ਿਆਦਾ ਤੇਲ ਵਾਲੇ ਭੋਜਨ ਖਾਣ ਕਾਰਨ ਗਰਮੀਆਂ 'ਚ ਅਕਸਰ ਐਸੀਡਿਟੀ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ 'ਚ ਕੱਚਾ ਅੰਬ ਦਾ ਸੇਵਨ ਤੁਹਾਡੀ ਇਸ ਸਮੱਸਿਆ ਤੋਂ ਰਾਹਤ ਦਿਵਾਏਗਾ।
8. ਲੂ ਤੋਂ ਰਾਹਤ
ਇਸ ਮੌਸਮ 'ਚ ਚੱਲਣ ਵਾਲੀਆਂ ਸਰਦ ਹਵਾਵਾਂ ਕਾਰਨ ਲੂ ਦਾ ਖਤਰਾ ਵੱਧ ਵੀ ਜਾਂਦਾ ਹੈ ਪਰ ਅੰਬ ਦਾ ਸੇਵਨ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਕੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਲੂ ਤੋਂ ਬਚਣ ਲਈ ਤੁਸੀਂ ਮੈਂਗੋ ਸ਼ੇਕ ਨੂੰ ਵੀ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ - Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ
ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ
9. ਭਾਰ ਵਧਾਏ
ਪਤਲੇ ਲੋਕਾਂ ਲਈ ਅੰਬ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਦਰਅਸਲ ਇਸ 'ਚ ਕੈਲੋਰੀ ਅਤੇ ਸਟਾਰਚ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਭਾਰ ਵਧਾਉਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਰੋਜ਼ਾਨਾ ਇਕ ਅੰਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
10. ਕੈਂਸਰ ਤੋਂ ਬਚਾਅ
ਅੰਬ 'ਚ ਮੌਜੂਦ ਐਂਟੀਆਕਸੀਡੈਂਟ ਕੋਲੋਨ, ਲਿਊਕੇਮੀਆ ਅਤੇ ਪ੍ਰੋਸਟੇਟ ਕੈਂਸਰ ਤੋਂ ਬਚਾਅ 'ਚ ਫਾਇਦੇਮੰਦ ਹੈ। ਇਸ 'ਚ ਕਿਊਰਸੇਟਿਨ, ਐਸਟ੍ਰਾਗਾਲਿਨ ਅਤੇ ਫਿਸੇਟਿਨ ਵਰਗੇ ਤੱਤ ਹੁੰਦੇ ਹਨ, ਜੋ ਸਰੀਰ 'ਚ ਕੈਂਸਰ ਸੈੱਲਸ ਨੂੰ ਵਧਾਉਣ ਤੋਂ ਰੋਕਦੇ ਹਨ।
ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਭੁੱਖ ਲੱਗਣ ਤੇ ਕੀ ਖਾਈਏ ਤੇ ਕੀ ਨਾ,ਜਾਣੋ ਦਿਲਚਸਪ ਜਾਣਕਾਰੀ
ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ
ਸ਼ਾਮ ਦੇ ਸਮੇਂ ਭੁੱਖ ਲੱਗਣ ਤੇ ਕੀ ਖਾਈਏ ਤੇ ਕੀ ਨਾ,ਜਾਣੋ ਦਿਲਚਸਪ ਜਾਣਕਾਰੀ
NEXT STORY