ਸਾਹ ਦੀ ਬਦਬੂ ਕਿਸੇ ਲਈ ਵੀ ਸ਼ਰਮ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ ਕਈ ਵਾਰ ਇਸ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਅਮਰੀਕਨ ਡੈਂਟਲ ਐਸੋਸੀਏਸ਼ਨ ਮੁਤਾਬਕ ਸਾਹ ਦੀ ਬਦਬੂ ਦਾ ਜ਼ਿਆਦਾਤਰ ਸੰਬੰਧ ਮੂੰਹ ਦੀ ਸਾਫ-ਸਫਾਈ ਨਾਲ ਹੀ ਹੁੰਦਾ ਹੈ ਮਾਊਥਵਾਸ਼ 'ਚ ਮੌਜੂਦ ਹਾਈ ਅਲਕੋਹਲ ਕੰਟੈਂਟ ਮੂੰਹ ਨੂੰ ਡਰਾਈ ਕਰ ਦਿੰਦੇ ਹਨ, ਜਿਸ ਨਾਲ ਬੈਕਟੀਰੀਆ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਸਾਹਾਂ 'ਚੋਂ ਬਦਬੂ ਆਉਣ ਲੱਗਦੀ ਹੈ ਪਰ ਕਈ ਵਾਰ ਸਾਹ 'ਚ ਬਦਬੂ ਪੈਦਾ ਕਰਨ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ। ਇਹ ਹਨ ਉਹ ਕਾਰਨ-
1. ਜੀਭ ਦੀ ਰੋਜ਼ਾਨਾ ਸਫਾਈ ਨਾ ਕਰਨ ਨਾਲ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ। ਇਹ ਬੈਕਟੀਰੀਆ ਸਾਹ ਦੀ ਬਦਬੂ ਦਾ ਸਭ ਤੋਂ ਵੱਡਾ ਕਾਰਨ ਬਣਦੇ ਹਨ।
2. ਘੱਟ ਕਾਰਬੋਹਾਈਡਰੇਟਸ ਵਾਲਾ ਭੋਜਨ ਖਾਣ ਨਾਲ ਸਰੀਰ ਦੀ ਤਾਕਤ ਫੈਟ ਘਟਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਪ੍ਰੋਸੈਸ 'ਚ ਕੀਟਾਣੂ ਪੈਦਾ ਹੁੰਦੇ ਹਨ, ਜੋ ਸਾਹਾਂ 'ਚ ਬਦਬੂ ਪੈਦਾ ਕਰਦੇ ਹਨ
3. ਸਰਦੀ, ਜੁਕਾਮ ਦੇ ਕਾਰਨ ਸਾਹ ਦੀਆਂ ਨਲੀਆਂ 'ਚ ਜੁਕਾਮ ਜਮ ਜਾਂਦਾ ਹੈ, ਜਿਸ 'ਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ।
4. ਅਲਸਰ ਪੈਦਾ ਕਰਨ ਵਾਲੇ ਬੈਕਟੀਰੀਆ ਵੀ ਸਾਹਾਂ 'ਚ ਬਦਬੂ ਪੈਦਾ ਕਰਦੇ ਹਨ।
5. ਡਰਾਇ ਫਰੂਡ ਦੰਦਾਂ ਵਿਚਾਲੇ ਬਣੀ ਜਗ੍ਹਾ 'ਚ ਫਸ ਜਾਂਦਾ ਹੈ, ਜਿਨ੍ਹਾਂ 'ਚ ਕਾਫੀ ਜ਼ਿਆਦਾ ਮਾਤਰਾ 'ਚ ਸ਼ੂਗਰ ਹੁੰਦੀ ਹੈ। ਇਸ ਕਾਰਨ ਵੀ ਸਾਹਾਂ 'ਚ ਬਦਬੂ ਆਉਣ ਲੱਗਦੀ ਹੈ।
6. ਬਦਹਜ਼ਮੀ, ਗੈਸ ਅਤੇ ਐਸੀਡਿਟੀ ਦੇ ਕਾਰਨ ਵੀ ਸਾਹਾਂ 'ਚੋਂ ਬਦਬੂ ਆਉਣ ਲੱਗਦੀ ਹੈ।
ਜੇਕਰ ਤੁਸੀ ਵੀ ਹੋ ਕਰੇਲੇ ਖਾਣ ਦੇ ਸ਼ੌਕੀਨ ਤਾਂ ਹੋ ਜਾਵੋ ਸਾਵਧਾਨ....
NEXT STORY