ਵੈੱਬ ਡੈਸਕ : ਗਰਦਨ ਦੀ ਚਮੜੀ 'ਚ ਆਉਣ ਵਾਲਾ ਅਚਾਨਕ ਬਦਲਾਅ ਸਿਰਫ਼ ਸੁੰਦਰਤਾ ਨਾਲ ਜੁੜੀ ਸਮੱਸਿਆ ਨਹੀਂ ਹੈ, ਸਗੋਂ ਇਹ ਲਿਵਰ ਅਤੇ ਮੈਟਾਬੌਲਿਕ ਸਿਹਤ ਨਾਲ ਜੁੜਿਆ ਇੱਕ ਮਹੱਤਵਪੂਰਨ ਸੰਕੇਤ ਹੋ ਸਕਦਾ ਹੈ। ਜੇਕਰ ਗਰਦਨ ਦਾ ਰੰਗ ਗੂੜ੍ਹਾ ਹੋਣ ਲੱਗੇ, ਚਮੜੀ ਮੋਟੀ ਜਾਂ ਮੁਲਾਇਮ (Velvety) ਜਿਹੀ ਮਹਿਸੂਸ ਹੋਵੇ, ਖਾਰਸ਼ ਜਾਂ ਪੀਲਾਪਨ ਦਿਖਾਈ ਦੇਵੇ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਲਿਵਰ ਦੀ ਖਰਾਬੀ 'ਲ ਇਸ਼ਾਰਾ ਕਰਦੇ 4 ਮੁੱਖ ਸੰਕੇਤ
1. ਗਰਦਨ ਦਾ ਰੰਗ ਗਹਿਰਾ ਹੋਣਾ: ਗਰਦਨ ਦਾ ਭੂਰਾ ਜਾਂ ਕਾਲਾ ਪੈਣਾ, ਜਾਂ ਚਮੜੀ ਦਾ ਮੋਟਾ ਅਤੇ ਮਖਮਲੀ ਜਿਹਾ ਟੈਕਸਚਰ ਹੋ ਜਾਣਾ, ਅਕਸਰ ਇਨਸੁਲਿਨ ਪ੍ਰਤੀਰੋਧ (Insulin Resistance) ਜਾਂ ਫੈਟੀ ਲਿਵਰ ਵੱਲ ਸੰਕੇਤ ਕਰਦਾ ਹੈ। ਇਹ ਲੱਛਣ ਮੋਟਾਪੇ, ਡਾਇਬੀਟੀਜ਼ ਜਾਂ ਪੀ.ਸੀ.ਓ.ਡੀ. ਨਾਲ ਜੂਝ ਰਹੇ ਲੋਕਾਂ 'ਚ ਜ਼ਿਆਦਾ ਦਿਖਾਈ ਦੇ ਸਕਦੇ ਹਨ।
2. ਗਰਦਨ ਅਤੇ ਸਰੀਰ 'ਚ ਤੇਜ਼ ਖਾਰਸ਼: ਜੇਕਰ ਲਿਵਰ ਦੀਆਂ ਬਾਈਲ (ਪਿੱਤ) ਡਕਟਸ 'ਚ ਰੁਕਾਵਟ ਆ ਜਾਵੇ ਤਾਂ ਸਰੀਰ 'ਚ ਬਾਈਲ ਸਾਲਟ ਜਮ੍ਹਾਂ ਹੋਣ ਲੱਗਦੇ ਹਨ। ਇਸ ਦਾ ਅਸਰ ਪੂਰੇ ਸਰੀਰ ਵਿੱਚ ਤੇਜ਼ ਖਾਰਸ਼ ਦੇ ਰੂਪ ਵਿੱਚ ਦਿਖਾਈ ਦੇ ਸਕਦਾ ਹੈ, ਖਾਸ ਤੌਰ 'ਤੇ ਗਰਦਨ, ਪਿੱਠ ਅਤੇ ਹੱਥਾਂ-ਪੈਰਾਂ 'ਤੇ। ਕਈ ਵਾਰ ਚਮੜੀ 'ਤੇ ਨਿਸ਼ਾਨ ਵੀ ਨਜ਼ਰ ਆਉਂਦੇ ਹਨ।
3. ਗਰਦਨ 'ਤੇ ਪੀਲਾਪਨ: ਜਦੋਂ ਲਿਵਰ ਨਾਲ ਜੁੜੀ ਸਮੱਸਿਆ ਪੀਲੀਆ (Jaundice) ਦਾ ਰੂਪ ਲੈ ਲੈਂਦੀ ਹੈ ਤਾਂ ਅਸਰ ਸਿਰਫ਼ ਅੱਖਾਂ ਅਤੇ ਚਿਹਰੇ 'ਤੇ ਹੀ ਨਹੀਂ, ਸਗੋਂ ਗਰਦਨ ਦੀ ਚਮੜੀ 'ਤੇ ਵੀ ਪੀਲੇਪਨ ਦੇ ਰੂਪ ਵਿੱਚ ਦਿਖਾਈ ਦੇ ਸਕਦਾ ਹੈ।
4. ਢਿੱਡ ਦੇ ਸੱਜੇ ਹਿੱਸੇ 'ਚ ਦਰਦ ਜਾਂ ਭਾਰੀਪਨ: ਕੁਝ ਮੁੱਢਲੇ ਲੱਛਣਾਂ 'ਚ ਢਿੱਡ ਦੇ ਸੱਜੇ ਹਿੱਸੇ 'ਚ ਦਰਦ ਜਾਂ ਭਾਰੀਪਨ, ਭੁੱਖ ਘੱਟ ਲੱਗਣਾ, ਥਕਾਨ, ਕਮਜ਼ੋਰੀ, ਅਤੇ ਵਜ਼ਨ ਦਾ ਨਾ ਵਧਣਾ ਜਾਂ ਘਟਣਾ ਸ਼ਾਮਲ ਹਨ। ਅਜਿਹੇ ਸੰਕੇਤਾਂ ਦੇ ਦਿਸਣ 'ਤੇ ਅਲਟਰਾਸਾਊਂਡ ਅਤੇ ਲਿਵਰ ਫੰਕਸ਼ਨ ਟੈਸਟ (LFT) ਕਰਵਾਉਣਾ ਸਮਝਦਾਰੀ ਹੈ।
ਤੁਰੰਤ ਛੱਡੋ ਲਿਵਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਇਹ 5 ਆਮ ਗਲਤੀਆਂ:
1. ਸ਼ਰਾਬ ਦਾ ਸੇਵਨ
2. ਮੋਟਾਪਾ
3. ਜੰਕ ਅਤੇ ਪ੍ਰੋਸੈਸਡ ਫੂਡ
4. ਨੀਂਦ ਦੀ ਕਮੀ
5. ਸਰੀਰਕ ਗਤੀਵਿਧੀ ਦੀ ਕਮੀ
ਲਿਵਰ ਨੂੰ ਸਿਹਤਮੰਦ ਰੱਖਣ ਦੇ ਉਪਾਅ:
ਲਿਵਰ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ ਜਿਵੇਂ ਕਿ ਬਰੋਕਲੀ ਤੇ ਪਾਲਕ, ਅੰਡੇ ਅਤੇ ਫਾਈਬਰ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਇਸਦੇ ਨਾਲ ਹੀ ਪਾਣੀ ਦੀ ਲੋੜੀਂਦੀ ਮਾਤਰਾ ਲੈਣਾ, ਵਜ਼ਨ ਨੂੰ ਕਾਬੂ 'ਚ ਰੱਖਣਾ ਅਤੇ ਸ਼ਰਾਬ ਤੋਂ ਦੂਰੀ ਬਣਾਏ ਰੱਖਣਾ ਜ਼ਰੂਰੀ ਹੈ। ਸਮੇਂ-ਸਮੇਂ 'ਤੇ LFT ਅਤੇ ਅਲਟਰਾਸਾਊਂਡ ਕਰਵਾਉਂਦੇ ਰਹਿਣਾ ਵੀ ਸਲਾਹਿਆ ਜਾਂਦਾ ਹੈ
ਵੇਹਲੇ ਸਮੇਂ 'ਨਹੁੰ' ਖਾਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ ! ਦਿਮਾਗੀ ਖ਼ਤਰੇ ਦਾ ਹੋ ਸਕਦੈ ਸੰਕੇਤ
NEXT STORY