ਨਵੀਂ ਦਿੱਲੀ- ਲੋਕ ਸੰਤਰੇ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਨ। ਕੁਝ ਲੋਕ ਇਸ ਦੀ ਜੂਸ ਦੇ ਰੂਪ 'ਚ ਵਰਤੋਂ ਕਰਦੇ ਹਨ ਤਾਂ ਕੁਝ ਇਸ ਨੂੰ ਇੰਝ ਹੀ ਖਾਣਾ ਪਸੰਦ ਕਰਦੇ ਹਨ । ਸੰਤਰਾ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ ਸੀ, ਏ, ਅਮੀਨੋ ਐਸਿਡ, ਕੈਲਸ਼ੀਅਮ, ਫਾਸਫੋਰਸ, ਸੋਡੀਅਮ ਵਰਗੇ ਮਿਨਰਲਸ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਫਲ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਰੋਜ਼ਾਨਾ ਸਿਰਫ ਇਕ ਸੰਤਰਾ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਸੰਤਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਹੱਡੀਆਂ ਬਣਾਏ ਮਜ਼ਬੂਤ
ਸੰਤਰਾ ਕੈਲਸ਼ੀਅਮ ਦਾ ਚੰਗਾ ਸਰੋਤ ਹੈ। ਜੇਕਰ ਤੁਹਾਨੂੰ ਦੁੱਧ ਪੀਣਾ ਜ਼ਿਆਦਾ ਪਸੰਦ ਨਾ ਹੋਵੇ ਤਾਂ ਸਰਦੀਆਂ ’ਚ ਇਸ ਫਲ ਦਾ ਸੇਵਨ ਜ਼ਰੂਰ ਕਰੋ ਅਤੇ ਆਪਣੀਆਂ ਹੱਡੀਆਂ ਨੂੰ ਮਜ਼ਬੂਤੀ ਦੇਵੋ।
ਬਲੱਡ ਪ੍ਰੈਸ਼ਰ ਰੱਖੇ ਕੰਟਰੋਲ

ਸਰਦੀਆਂ ’ਚ ਬਲੱਡ ਪ੍ਰੈਸ਼ਰ ਦੇ ਵਿਗੜਨ ਦੇ ਜ਼ਿਆਦਾ ਚਾਂਸ ਹੁੰਦੇ ਹਨ। ਇਸ ਸਮੱਸਿਆ ਨਾਲ ਨਜਿੱਠਣ ’ਚ ਸੰਤਰਾ ਮਦਦ ਕਰ ਸਕਦਾ ਹੈ। ਦਰਅਸਲ, ਇਹ ਫਲ ਐਂਟੀ-ਆਕਸੀਡੈਂਟ ਰਿਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਕਰਨ ’ਚ ਵੀ ਮਦਦ ਕਰਦਾ ਹੈ।
ਕੈਂਸਰ ਤੋਂ ਬਚਾਏ
ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡਿਕਲਸ ਤੋਂ ਸੁਰੱਖਿਅਤ ਰੱਖਦਾ ਹੈ। ਨਾਲ ਹੀ ਇਸ 'ਚ ਮੌਜੂਦ ਲਾਈਮੋਨਿਨ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਸੰਤਰੇ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਰੋਜ਼ਾਨਾ ਸੰਤਰਾ ਖਾਣ ਨਾਲ ਲੀਵਰ ਦੇ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।
ਦਿਲ ਦਾ ਰੱਖੇ ਖਿਆਲ

ਸੰਤਰਾ ਸਰੀਰ ’ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਕਾਰਣ ਇਹ ਡਾਇਬਟੀਜ਼ ਅਤੇ ਦਿਲ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਸਾਬਿਤ ਹੁੰਦਾ ਹੈ, ਕਿਉਂਕਿ ਜ਼ਿਆਦਾ ਕੋਲੈਸਟ੍ਰੋਲ ਬਲੱਡ ਪ੍ਰੈਸ਼ਰ ਨੂੰ ਇਫੈਕਟ ਕਰਦੇ ਹੋਏ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ : ਬਵਾਸੀਰ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਖਾਓ 'ਸੰਘਾੜੇ', ਅੱਖਾਂ ਤੇ ਗਲੇ ਦੇ ਰੋਗਾਂ ਨੂੰ ਵੀ ਕਰਦੈ ਦੂਰ
ਕਿਡਨੀ ਸਟੋਨ ਦੀ ਸਮੱਸਿਆ ਰੱਖੇ ਦੂਰ
ਇਕ ਰਿਸਰਚ ਦੇ ਮੁਤਾਬਕ ਰੋਜ਼ ਸੰਤਰਾ ਖਾਣ ਨਾਲ ਕਿਡਨੀ ਸਟੋਨ ਹੋਣ ਦੇ ਚਾਂਸ ਘੱਟ ਹੋ ਜਾਂਦੇ ਹਨ। ਨਾਲ ਹੀ ਕਿਡਨੀ ’ਤੇ ਫੈਟ ਜਮ੍ਹਾ ਹੋਣ ਦਾ ਖਦਸ਼ਾ ਵੀ ਘੱਟ ਹੁੰਦਾ ਹੈ।
ਪੇਟ ਰੱਖੇ ਦੁਰੱਸਤ
ਠੰਡ ’ਚ ਖਾਸ ਤੌਰ ’ਤੇ ਲੋਕ ਪੇਟ ਗੜਬੜ ਹੋਣ ਦੀ ਸ਼ਿਕਾਇਤ ਕਰਦੇ ਹਨ। ਇਸ ਸਮੱਸਿਆ ਨੂੰ ਦੂਰ ਰੱਖਣ ’ਚ ਵੀ ਸੰਤਰਾ ਮਦਦ ਕਰਦਾ ਹੈ। ਇਸ ਵਿਚ ਮੌਜੂਦ ਫਾਈਬਰ ਦੀ ਮਾਤਰਾ ਖਾਣ ਦੀ ਬਿਹਤਰ ਤਰੀਕੇ ਨਾਲ ਪਚਾਉਣ ਅਤੇ ਪੇਟ ਦਾ ਸਾਫ ਰੱਖਣ ’ਚ ਮਦਦ ਕਰਦੀ ਹੈ।
ਭਾਰ ਘੱਟ ਕਰੇ
ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ।
ਬਿਹਤਰ ਨੀਂਦ ਲਈ ਫਾਇਦੇਮੰਦ

ਸੰਤਰੇ ’ਚ ਮੌਜੂਦ ਐਂਟੀ ਆਕਸੀਡੈਂਟ ਅਤੇ ਫਲੇਬਵੋਨੋਈਡਸ ਕੁਝ ਵਿਸ਼ੇਸ਼ ਨਿਊਟ੍ਰਾਂਸਮੀਟਰ ਨੂੰ ਰਿਲੀਜ਼ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਨਾ ਸਿਰਫ ਯਾਦਦਾਸ਼ਤ ਤੇਜ਼ ਹੁੰਦੀ ਹੈ ਸਗੋਂ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਚਮੜੀ ਬਣਾਏ ਚਮਕਦਾਰ ਤੇ ਨਿਖਰੀ ਹੋਈ
ਜੇਕਰ ਤੁਸੀਂ ਚਮੜੀ ਦੀ ਚਮਕ ਦੇ ਫਿੱਕਾ ਪੈਣ ਦੀ ਪ੍ਰੇਸ਼ਾਨੀ ਨਾਲ ਗ੍ਰਸਤ ਹੋ ਤਾਂ ਸੰਤਰਾ ਜ਼ਰੂਰ ਖਾਓ। ਇਸ ਵਿਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਸੈੱਲਸ ਨੂੰ ਰਿਪੇਅਰ ਕਰਦੇ ਹੋਏ ਸਕਿਨ ’ਤੇ ਗਲੋ ਲਿਆਉਂਦੀ ਹੈ, ਨਾਲ ਹੀ ਪਿੰਪਲਸ ਦੀ ਸਮੱਸਿਆ ਨੂੰ ਵੀ ਦੂਰ ਰੱਖਣ ’ਚ ਮਦਦ ਕਰਦੀ ਹੈ। ਇਸ ਨਾਲ ਰੰਗਤ ’ਚ ਵੀ ਨਿਖਾਰ ਆਉਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਵਾਸੀਰ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਖਾਓ 'ਸੰਘਾੜੇ', ਅੱਖਾਂ ਤੇ ਗਲੇ ਦੇ ਰੋਗਾਂ ਨੂੰ ਵੀ ਕਰਦੈ ਦੂਰ
NEXT STORY