ਲੰਡਨ– ਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਮੰਨਣਾ ਹੈ ਕਿ ਭਾਰਤ ਕੋਲ ਬੇਖੌਫ ਤੇ ਹਮਲਾਵਰ ਕ੍ਰਿਕਟ ਖੇਡਣ ਵਾਲੇ ਅਗਲੀ ਪੀੜ੍ਹੀ ਦੇ ਕਈ ਕ੍ਰਿਕਟਰ ਹਨ ਜਿਹੜੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਜਗ੍ਹਾ ਲੈ ਸਕਦੇ ਹਨ। ਕੋਹਲੀ ਤੇ ਰੋਹਿਤ ਨੇ ਇਕ ਹਫਤੇ ਦੇ ਅੰਦਰ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਪਿਛਲੇ ਸਾਲ ਟੀ-20 ਕ੍ਰਿਕਟ ਤੋਂ ਵਿਦਾ ਲੈ ਚੁੱਕੇ ਇਹ ਦੋਵੇਂ ਧਾਕੜ ਟੈਸਟ ਵਨ ਡੇ ਕ੍ਰਿਕਟ ਖੇਡਦੇ ਰਹਿਣਗੇ।
ਐਂਡਰਸਨ ਨੇ ਕਿਹਾ,‘‘ਮਹਾਨ ਖਿਡਾਰੀ। ਕੋਹਲੀ ਟੈਸਟ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਹੈ।’’
ਭਾਰਤੀ ਟੀਮ ਕੋਲ ਹੁਣ ਇਕ ਨਵਾਂ ਕਪਤਾਨ ਹੋਵੇਗਾ ਤੇ ਟੀਮ ਵਿਚ ਦੋ ਸਭ ਤੋਂ ਤਜਰਬੇਕਾਰ ਖਿਡਾਰੀ ਨਹੀਂ ਹੋਣਗੇ। ਐਂਡਰਸਨ ਨੇ ਕਿਹਾ,‘‘ਸ਼ਰਮਾ ਦੇ ਸੰਨਿਆਸ ਤੋਂ ਬਾਅਦ ਇਕ ਨਵਾਂ ਕਪਤਾਨ ਹੋਵੇਗਾ। ਵਿਰਾਟ ਤੇ ਰੋਹਿਤ ਦੀ ਜਗ੍ਹਾ ਲੈਣਾ ਮੁਸ਼ਕਿਲ ਹੈ ਪਰ ਭਾਰਤ ਕੋਲ ਕਾਫੀ ਪ੍ਰਤਿਭਾਸ਼ਾਲੀ ਖਿਡਾਰੀ ਹਨ।’’
ਉਸ ਨੇ ਕਿਹਾ, ‘‘ਤੁਸੀਂ ਆਈ. ਪੀ. ਐੱਲ. ਹੀ ਦੇਖ ਲਓ। ਹੁਣ ਆਈ. ਪੀ. ਐੱਲ. ਤੋਂ ਟੈਸਟ ਟੀਮ ਵਿਚ ਅਜਿਹੇ ਕ੍ਰਿਕਟਰ ਆ ਰਹੇ ਹਨ ਜਿਹੜੇ ਹਮਲਾਵਰ ਹਨ, ਬੇਖੌਫ ਕ੍ਰਿਕਟ ਖੇਡਦੇ ਹਨ।’’
ਇੰਗਲੈਂਡ ਦੌਰੇ ’ਤੇ ਭਾਰਤ ਨੂੰ 20 ਜੂਨ ਤੋਂ 5 ਟੈਸਟ ਮੈਚਾਂ ਦੀ ਲੜੀ ਖੇਡਣੀ ਹੈ ਜਿਹੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਪੜਾਅ 2025-27 ਦੀ ਸ਼ੁਰੂਆਤ ਵੀ ਹੋਵੇਗੀ।
'ਗੋਲਡਨ ਬੁਆਏ' ਨੀਰਜ ਚੋਪੜਾ ਨੂੰ ਭਾਰਤੀ ਫੌਜ ਵੱਲੋਂ ਮਿਲਿਆ ਵੱਡਾ ਸਨਮਾਨ, ਬਣੇ ਲੈਫਟੀਨੈਂਟ ਕਰਨਲ
NEXT STORY