ਹੈਲਥ ਡੈਸਕ - ਗਰਮੀਆਂ ਦੀ ਤਪਸ਼ ’ਚ ਜਦੋਂ ਕੁਝ ਠੰਡਾ, ਰਸਦਾਰ ਅਤੇ ਤਾਜ਼ਗੀ ਭਰਿਆ ਖਾਣ ਦਾ ਮਨ ਕਰਦਾ ਹੈ, ਤਾਂ ਅਨਾਨਾਸ ਇਕ ਬਿਹਤਰੀਨ ਚੋਣ ਬਣ ਜਾਂਦਾ ਹੈ। ਇਹ ਸਵਾਦ ਨਾਲ ਭਰਪੂਰ ਫਲ ਨਾ ਸਿਰਫ਼ ਰਸ ਭਰਿਆ ਹੁੰਦਾ ਹੈ, ਸਗੋਂ ਆਪਣੇ ਅੰਦਰ ਸਿਹਤ ਲਈ ਕਈ ਅਜਿਹੇ ਗੁਣ ਵੀ ਲੁਕਾਈ ਬੈਠਾ ਹੈ ਜੋ ਸਾਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ। ਅਨਾਨਾਸ ’ਚ ਪਾਏ ਜਾਂਦੇ ਪੌਸ਼ਟਿਕ ਤੱਤ, ਖਾਸ ਕਰਕੇ ਵਿਟਾਮਿਨ C, ਐਂਟੀ-ਆਕਸੀਡੈਂਟਸ ਅਤੇ ਬ੍ਰੋਮੇਲਿਨ, ਸਰੀਰ ਨੂੰ ਤੰਦਰੁਸਤ ਅਤੇ ਉਰਜਾਵਾਨ ਬਣਾਉਣ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਆਓ ਜਾਣੀਏ ਕਿ ਇਹ ਸੁਆਦਲਾ ਫਲ ਸਾਡੀ ਸਿਹਤ ਲਈ ਕਿੰਨੇ ਤਰ੍ਹਾਂ ਲਾਭਕਾਰੀ ਹੈ।
ਅਨਾਨਾਸ ਖਾਣ ਦੇ ਫਾਇਦੇ :-
ਹਾਜ਼ਮੇ ਨੂੰ ਸਧਾਰਦਾ ਹੈ
- ਅਨਾਨਾਸ ’ਚ ਮੌਜੂਦ ਬ੍ਰੋਮੇਲਿਨ ਨਾਂ ਦਾ ਐਂਜ਼ਾਈਮ ਭੋਜਨ ਨੂੰ ਹਜ਼ਮ ਕਰਨ ’ਚ ਮਦਦ ਕਰਦਾ ਹੈ। ਇਹ ਐਸਿਡਿਟੀ, ਗੈਸ ਅਤੇ ਅਜੀਰਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।
ਰੋਗ ਪ੍ਰਤੀਰੋਧਕ ਤਾਕਤ ਵਧਾਉਂਦੈ
- ਵਿਟਾਮਿਨ C ਨਾਲ ਭਰਪੂਰ ਹੋਣ ਕਰਕੇ ਅਨਾਨਾਸ ਰੋਗਾਂ ਤੋਂ ਲੜਨ ਦੀ ਸਰੀਰ ਦੀ ਸਮਰਥਾ ਨੂੰ ਵਧਾਉਂਦਾ ਹੈ ਅਤੇ ਝਟੀਆਂ, ਨਜ਼ਲਾ–ਜੁਕਾਮ ਤੋਂ ਬਚਾਅ ਕਰਦਾ ਹੈ।
ਸੋਜ ਨੂੰ ਘਟਾਵੇ
- ਬ੍ਰੋਮੇਲਿਨ ਸੋਜ ਨੂੰ ਘਟਾਉਣ ਵਾਲੇ ਗੁਣ ਰੱਖਦਾ ਹੈ, ਜੋ ਜੋੜਾਂ ਦੇ ਦਰਦ ਜਾਂ ਅੰਦਰੂਨੀ ਸੋਜ ਵਾਲਿਆਂ ਲਈ ਲਾਭਕਾਰੀ ਹੈ।
ਸਕਿਨ ਨੂੰ ਨਿਖਾਰਦੈ
- ਵਿਟਾਮਿਨ C ਅਤੇ ਐਂਟੀ-ਆਕਸੀਡੈਂਟਸ ਸਕਿਨ ਨੂੰ ਨਵੀਂ ਜ਼ਿੰਦਗੀ ਦਿੰਦੇ ਹਨ। ਇਹ ਐਕਨੇ, ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ’ਚ ਸਹਾਇਤਾ ਕਰਦਾ ਹੈ।
ਭੁੱਖ ਵਧਾਉਂਦੈ
- ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਨ੍ਹਾਂ ਲਈ ਅਨਾਨਾਸ ਖਾਣਾ ਲਾਭਕਾਰੀ ਹੈ। ਇਹ ਭੁੱਖ ਨੂੰ ਖੋਲ੍ਹਦਾ ਹੈ ਅਤੇ ਭੋਜਨ ਦੀ ਇੱਛਾ ਵਧਾਉਂਦਾ ਹੈ।
ਭਾਰ ਘਟਾਉਣ ’ਚ ਮਦਦਗਾਰ
- ਅਨਾਨਾਸ ਘੱਟ ਕੈਲੋਰੀ ਅਤੇ ਵਧੀਆ ਫਾਈਬਰ ਵਾਲਾ ਫਲ ਹੈ। ਇਹ ਭੁੱਖ ਨੂੰ ਕੰਟਰੋਲ ਕਰਦਾ ਹੈ ਅਤੇ ਵਜ਼ਨ ਘਟਾਉਣ ਵਾਲਿਆਂ ਲਈ ਇਕ ਵਧੀਆ ਬਦਲ ਹੈ।
ਗਰਮੀਆਂ ’ਚ ਨਹੀਂ ਹੋਵੇਗੀ ਕੋਈ ਵੀ ਸਮੱਸਿਆ ਬਸ ਖਾਓ ਇਹ ਚੀਜ਼
NEXT STORY