ਤਰਨਤਾਰਨ(ਰਮਨ)- ਜ਼ਿਲ੍ਹੇ ਦੇ ਸਰਹੱਦੀ ਪਿੰਡ ’ਚ ਇਕ ਨਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਸਬੰਧਤ ਥਾਣਾ ਪੁਲਸ ਨੇ ਤਿੰਨ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਕ ਪਿੰਡ ਦੀ ਨਿਵਾਸੀ 17 ਸਾਲ 10 ਮਹੀਨੇ ਉਮਰ ਦੀ ਨਾਬਾਲਗ ਕੁੜੀ ਨੇ ਬਿਆਨ ਕੀਤਾ ਕਿ ਉਸਦੇ ਗੁਆਂਢ ਰਹਿੰਦਾ ਨੌਜਵਾਨ ਉਸਦਾ ਲੱਗਭਗ ਪਿਛਲੇ 6 ਮਹੀਨਿਆਂ ਤੋਂ ਪਿੱਛਾ ਕਰਦਾ ਆ ਰਿਹਾ ਸੀ ਅਤੇ ਕਹਿੰਦਾ ਸੀ ਕਿ ਮੇਰੇ ਨਾਲ ਗੱਲਬਾਤ ਕਰ ਅਤੇ ਵਿਆਹ ਕਰਵਾ ਨਹੀਂ ਤਾਂ ਮੈਂ ਭਜਾ ਕੇ ਲੈ ਜਾਣਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਅਹਿਮ ਖ਼ਬਰ, 19 ਮਈ ਤੋਂ 3 ਜੂਨ ਤੱਕ ਲੱਗਣਗੇ ਰੁਜ਼ਗਾਰ ਮੇਲੇ
ਮਿਤੀ 10.05.25 ਵਕਤ ਕਰੀਬ ਰਾਤ 09/10 ਵਜੇ ਅਸੀਂ ਸਾਰਾ ਪਰਿਵਾਰ ਰੋਟੀ ਪਾਣੀ ਖਾ ਕੇ ਆਪਣੇ ਘਰ ਮੰਮੀ ਅਤੇ ਭੈਣ, ਭਰਾ ਵਿਹੜੇ ’ਚ ਬਣੀ ਛੋਟੀ ਕੰਧ ਦੇ ਇਕ ਪਾਸੇ ਸੌ ਗਏ ਅਤੇ ਉਹ ਆਪਣੇ ਦਾਦਾ ਕੋਲ ਘਰ ਦੇ ਵਿਹੜੇ ’ਚ ਕੰਧ ਦੀ ਦੂਸਰੀ ਸਾਈਡ ਸੌ ਗਈ ਅਤੇ ਜਦ ਉਸਦੀ ਅੱਖ ਖੁੱਲ੍ਹੀ ਤਾਂ ਉਸਨੇ ਦੇਖਿਆ ਕਿ ਉਸਦੇ ਸਰਾਹਣੇ ਤਿੰਨ ਨੌਜਵਾਨ ਖੜ੍ਹੇ ਸੀ।
ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ
ਜਦੋਂ ਇਹ ਉਸ ਨੂੰ ਅਗਵਾ ਕਰਨ ਲੱਗੇ ਤਾਂ ਜਦ ਉਹ ਚੀਕ ਮਾਰਨ ਲੱਗੀ ਤਾਂ ਇਨ੍ਹਾਂ ਵਿਚੋਂ ਗੁਆਂਢ 'ਚ ਰਹਿੰਦੇ ਨੌਜਵਾਨ ਨੇ ਉਸਨੂੰ ਕੋਈ ਨਸ਼ੀਲੀ ਚੀਜ਼ ਸੁੰਘਾਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ ਅਤੇ ਇਨ੍ਹਾਂ ਤਿੰਨਾਂ ਜਾਣਿਆਂ ਵੱਲੋਂ ਚੁੱਕ ਕੇ ਗੁਆਂਢ 'ਚ ਰਹਿੰਦੇ ਨੌਜਵਾਨ ਦੀ ਭੂਆ ਦੇ ਘਰ ਪਿੰਡ ਮਹਿੰਦੀਪੁਰ ਲੈ ਗਏ, ਜਿੱਥੇ ਘਰ ਵਿਚ ਉਸ ਨੂੰ ਛੱਡ ਦੋ ਨੌਜਵਾਨ ਵਾਪਸ ਚਲੇ ਗਏ ਅਤੇ ਗੁਆਂਢ 'ਚ ਰਹਿੰਦੇ ਨੌਜਵਾਨ ਨੇ ਬੇਹੋਸ਼ ਹੋਈ ਦੇ ਨਾਲ ਸਾਰੀ ਰਾਤ ਜਬਰ-ਜ਼ਿਨਾਹ ਕੀਤਾ ਅਤੇ ਅਗਲੇ ਦਿਨ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਮਹਿੰਦੀਪੁਰ ਪਿੰਡ ਤੋਂ ਵਕਤ ਕਰੀਬ 6.00 ਵਜੇ ਸ਼ਾਮ ਚਕਮਾ ਦੇ ਕੇ ਉਥੋਂ ਭੱਜ ਕੇ ਆਪਣੇ ਘਰ ਆ ਗਈ ਤੇ ਇਹ ਸਾਰੀ ਘਟਨਾ ਆਪਣੇ ਮਾਤਾ-ਪਿਤਾ ਨੂੰ ਦੱਸੀ ਅਤੇ ਅਸੀਂ ਇਹ ਗੱਲ ਸ਼ਰਮ ਦੇ ਮਾਰੇ ਕਿਸੇ ਨੂੰ ਨਹੀਂ ਦੱਸੀ। ਉਹ ਅਤੇ ਉਸਦਾ ਪਰਿਵਾਰ ਸਦਮੇ ਵਿਚ ਹੋਣ ਕਰਕੇ ਇਤਲਾਹ ਨਹੀਂ ਦੇ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਿਮਰਜੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੀੜਤ ਲੜਕੀ ਦੇ ਬਿਆਨਾਂ ਹੇਠ ਉਕਤ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਦੋਸ਼ ਹੇਠ ਮਾਂ-ਧੀ ਖ਼ਿਲਾਫ ਮਾਮਲਾ ਦਰਜ
NEXT STORY