ਜਲੰਧਰ - ਕੱਚੇ ਅੰਬ ਜਾਂ ਕੈਰੀ ਦਾ ਨਾਮ ਸੁਣਦੇ ਹੀ ਸਾਰੇ ਲੋਕਾਂ ਦੇ ਮੂੰਹ 'ਚ ਪਾਣੀ ਆਉਣ ਲੱਗ ਜਾਂਦਾ ਹੈ। ਗਰਮੀ ਦੇ ਮੌਸਮ ਤੋਂ ਭਾਵ ਅੰਬ ਦਾ ਮੌਸਮ।ਗਰਮੀ ਦਾ ਮੌਸਮ ਅੰਬ ਬਿਨਾਂ ਅਧੂਰਾ ਲਗਦਾ ਹੈ। ਕੱਚੇ ਅਤੇ ਪੱਕੇ ਦੋਵੇਂ ਹੀ ਪ੍ਰਕਾਰ ਦੇ ਅੰਬ ਦਾ ਇਸਤੇਮਾਲ ਗਰਮੀ ਦੇ ਮੌਸਮ ਵਿਚ ਕਈ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਚਟਨੀ, ਆਚਾਰ, ਸ਼ੇਕ ਅਤੇ ਆਈਸਕ੍ਰੀਮ ਤੋਂ ਲੈ ਕੇ ਅੰਬ ਹਰ ਚੀਜ਼ ਵਿਚ ਉਪਯੋਗ ਹੁੰਦਾ ਹੈ ਅਤੇ ਇਸ ਨੂੰ ਲੋਕ ਬਹੁਤ ਪਸੰਦ ਵੀ ਕਰਦੇ ਹਨ। ਸ਼ਾਇਦ ਹੀ ਕੋਈ ਫ਼ਲ ਹੋਵੇ ਜੋ ਕੱਚੇ ਜਾਂ ਪੱਕੇ ਰੂਪ ਵਿਚ ਪਸੰਦ ਕੀਤਾ ਜਾਵੇ। ਕੱਚਾ ਅੰਬ ਸਿਹਤਮੰਦ ਰਹਿਣ ਦਾ ਖ਼ਜਾਨਾ ਹੈ। ਕੱਚਾ ਅੰਬ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ। ਕੱਚੇ ਅੰਬ 'ਚ ਵਿਟਾਮਿਨ-ਸੀ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਕੱਚਾ ਅੰਬ ਖਾਣ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...
1. ਦੰਦਾਂ ਲਈ ਫ਼ਾਇਦੇਮੰਦ
ਦੰਦ ਸਰੀਰ ਦਾ ਉਹ ਮਹੱਤਵਪੂਰਣ ਹਿੱਸਾ ਹੁੰਦੇ ਹਨ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਕੱਚੇ ਅੰਬ ਮਸੂੜਿਆਂ ਲਈ ਬਹੁਤ ਲਾਭਕਾਰੀ ਹਨ। ਇਹ ਮਸੂੜਿਆਂ ਤੋਂ ਖੂਨ ਆਉਣਾ, ਮੂੰਹ ਤੋਂ ਬਦਬੂ ਆਉਣਾ, ਦੰਦਾਂ ਦੀ ਸੜਣ ਨੂੰ ਰੋਕਣ 'ਚ ਕਾਰਗਰ ਹਨ।
2. ਗਰਮੀ ਤੋਂ ਬਚਾਉਂਦਾ ਹੈ
ਕੱਚੇ ਅੰਬ ਨੂੰ ਲੂਣ ਨਾਲ ਖਾਣ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ।
3. ਐਸੀਡਿਟੀ
ਜੇ ਤੁਹਾਨੂੰ ਐਸੀਡਿਟੀ ਜਾਂ ਛਾਤੀ 'ਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਅੰਬ ਤੁਹਾਡੇ ਲਈ ਸਭ ਤੋਂ ਚੰਗਾ ਫਲ ਹੈ। ਐਸੀਡਿਟੀ ਨੂੰ ਘੱਟ ਕਰਨ ਲਈ ਇਕ ਕੱਚੇ ਅੰਬ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।
4. ਦਿਲ ਦੀ ਬੀਮਾਰੀ ਤੇ ਕੈਂਸਰ ਤੋਂ ਬਚਾਏ
ਆਯੁਰਵੇਦ ਮੁਤਾਬਕ ਕੱਚੇ ਅੰਬ ਦੇ ਸੇਵਨ ਨਾਲ ਸਰੀਰ ਵਿਚ ਠੰਢਕ ਬਣੀ ਰਹਿੰਦੀ ਹੈ। ਕੱਚੀ ਕੈਰੀ ਵਿਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ ਨਾਲ ਹੀ ਇਹ ਦਿਲ ਦੀ ਬੀਮਾਰੀ ਅਤੇ ਕੈਂਸਰ ਤੋਂ ਵੀ ਸਰੀਰ ਦੀ ਰੱਖਿਆ ਵੀ ਕਰਦਾ ਹੈ।
5. ਪਿੱਤ ਤੋਂ ਛੁਟਕਾਰਾ
ਪਿੱਤ ਲਈ ਇਹ ਬਹੁਤ ਹੀ ਚੰਗਾ ਉਪਾਅ ਹੈ। ਸਗੋਂ ਇਸ 'ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਸੂਰਜ ਦੇ ਪ੍ਰਭਾਵ ਤੋਂ ਬਚਾਉਂਦੇ ਹਨ।
6. ਇਮਿਊਨਿਟੀ ਵਧਾਏ
ਕੱਚਾ ਅੰਬ ਸਰੀਰ ਨੂੰ ਰੋਗਾਂ ਪ੍ਰਤੀਰੋਧਕ ਸਮਰਥਾ ਮਤਲਬ ਇੰਊਨਿਟੀ ਨੂੰ ਵਧਾਉਂਦਾ ਹੈ। ਨਾਲ ਹੀ ਇਹ ਸਾਨੂੰ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ।
7. ਖੂਨ ਸਾਫ ਕਰੇ
ਕੱਚੇ ਅੰਬਾਂ 'ਚ ਵਿਟਾਮਿਨ-ਸੀ ਕਾਫੀ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਖੂਨ 'ਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਅਸ਼ੁੱਧੀ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
8. ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਕੱਚਾ ਅੰਬ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੁੰਦਾ ਹੈ। ਸ਼ੂਗਰ ਲੇਵਲ ਨੂੰ ਘੱਟ ਕਰਨ ਲਈ ਕੱਚੇ ਅੰਬ ਨੂੰ ਦਹੀਂ ਅਤੇ ਚੌਲਾਂ ਨਾਲ ਖਾ ਸਕਦੇ ਹੋ।
ਢਿੱਡ ਦੀ ਗਰਮੀ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ, ਮਿਲੇਗਾ ਤੁਰੰਤ ਆਰਾਮ
NEXT STORY