ਹੈਲਥ ਡੈਸਕ - ਬਦਲਦੇ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਅੱਜ-ਕੱਲ੍ਹ ਹਰ ਕੋਈ ਕਿਸੇ ਨਾ ਕਿਸੇ ਸਿਹਤ ਸਮੱਸਿਆ ਨਾਲ ਜੂਝ ਰਿਹਾ ਹੈ। ਅਜਿਹੇ 'ਚ ਕੁਦਰਤ ਨੇ ਸਾਨੂੰ 'ਆਂਵਲਾ' ਦੇ ਰੂਪ 'ਚ ਇਕ ਅਨਮੋਲ ਤੋਹਫ਼ਾ ਦਿੱਤਾ ਹੈ। ਵਿਟਾਮਿਨ-C ਨਾਲ ਭਰਪੂਰ ਆਂਵਲੇ ਦਾ ਰਸ ਨਾ ਸਿਰਫ਼ ਤੁਹਾਡੀ ਇਮਿਊਨਿਟੀ ਵਧਾਉਂਦਾ ਹੈ, ਸਗੋਂ ਕਈ ਗੰਭੀਰ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ।
ਆਂਵਲੇ ਦਾ ਰਸ ਪੀਣ ਦੇ ਮੁੱਖ ਫਾਇਦੇ :-
ਇਮਿਊਨਿਟੀ ਬੂਸਟਰ
- ਵਿਟਾਮਿਨ-C ਦਾ ਸਭ ਤੋਂ ਵੱਡਾ ਸਰੋਤ ਹੋਣ ਕਰਕੇ, ਇਹ ਸਰੀਰ ਨੂੰ ਸਰਦੀ, ਜ਼ੁਕਾਮ ਅਤੇ ਵਾਇਰਲ ਇਨਫੈਕਸ਼ਨਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।
ਚਮਕਦਾਰ ਚਮੜੀ ਅਤੇ ਸੰਘਣੇ ਵਾਲ
- ਆਂਵਲੇ ਦਾ ਰਸ ਖੂਨ ਨੂੰ ਸਾਫ਼ ਕਰਦਾ ਹੈ, ਜਿਸ ਨਾਲ ਚਿਹਰੇ 'ਤੇ ਕੁਦਰਤੀ ਚਮਕ ਆਉਂਦੀ ਹੈ ਅਤੇ ਵਾਲਾਂ ਦਾ ਝੜਨਾ ਬੰਦ ਹੋ ਕੇ ਉਹ ਕਾਲੇ ਤੇ ਲੰਬੇ ਹੁੰਦੇ ਹਨ।
ਪਾਚਨ ਤੰਤਰ 'ਚ ਸੁਧਾਰ
- ਜੇਕਰ ਤੁਹਾਨੂੰ ਕਬਜ਼, ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੈ, ਤਾਂ ਰੋਜ਼ਾਨਾ ਖਾਲੀ ਪੇਟ ਆਂਵਲੇ ਦਾ ਰਸ ਪੀਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਅੱਖਾਂ ਦੀ ਰੋਸ਼ਨੀ
- ਆਂਵਲੇ 'ਚ ਮੌਜੂਦ ਤੱਤ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦਗਾਰ ਹੁੰਦੇ ਹਨ ਅਤੇ ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ।
ਸ਼ੂਗਰ ਅਤੇ ਦਿਲ ਲਈ ਫਾਇਦੇਮੰਦ
- ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਅਤੇ ਕੋਲੈਸਟ੍ਰੋਲ ਨੂੰ ਘਟਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਦਿਲ ਦੀ ਸਿਹਤ ਬਣੀ ਰਹਿੰਦੀ ਹੈ।
ਵਰਤਣ ਦਾ ਸਹੀ ਤਰੀਕਾ :-
ਮਾਹਿਰਾਂ ਅਨੁਸਾਰ, ਰੋਜ਼ਾਨਾ ਸਵੇਰੇ ਖਾਲੀ ਪੇਟ 10-20 ਮਿਲੀਲੀਟਰ ਆਂਵਲੇ ਦੇ ਰਸ ਨੂੰ ਇਕ ਗਲਾਸ ਕੋਸੇ ਪਾਣੀ 'ਚ ਮਿਲਾ ਕੇ ਪੀਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਤੁਸੀਂ ਸਵਾਦ ਲਈ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ।
ਸਰੀਰ 'ਚ ਦਿਖਣ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ ! ਗੰਭੀਰ ਬਿਮਾਰੀ ਦੇ ਸਕਦੀ ਹੈ ਦਸਤਕ
NEXT STORY