ਜਲੰਧਰ (ਬਿਊਰੀ) - ਸਰੀਰ 'ਚ ਪਸੀਨਾ ਆਉਣਾ ਚੰਗੀ ਗੱਲ ਹੈ, ਕਿਉਂਕਿ ਪਸੀਨਾ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ। ਕਈ ਵਾਰ ਸਰੀਰ 'ਚ ਪਸੀਨਾ ਆਉਣ 'ਤੇ ਬਦਬੂ ਆਉਣ ਲੱਗ ਜਾਂਦੀ ਹੈ, ਜਿਸ ਕਾਰਨ ਅਸੀਂ ਖੁਦ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ। ਪਸੀਨੇ 'ਚੋਂ ਗੰਦੀ ਬਦਬੂ ਆਉਣ 'ਤੇ ਸਾਡੇ ਆਸ-ਪਾਸ ਵਾਲੇ ਲੋਕ ਵੀ ਪ੍ਰੇਸ਼ਾਨ ਹੋ ਜਾਂਦੇ ਹਨ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਤੁਸੀਂ ਦੇਸੀ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਗਰਮੀ ਦੇ ਮੌਸਮ 'ਚ ਵਰਕਆਊਟ ਕਰਨਾ ਬਾਕੀ ਮੌਸਮ ਦੀ ਤੁਲਨਾ 'ਚ ਥੋੜ੍ਹਾ ਮੁਸ਼ਕਲ ਹੁੰਦਾ ਹੈ, ਜਿਸ 'ਚ ਪਸੀਨਾ ਆਉਣਾ ਸਭ ਤੋਂ ਵੱਡੀ ਰੁਕਾਵਟ ਹੈ ਪਰ ਵਰਕਆਊਟ ਹਰ ਇਕ ਮੌਸਮ 'ਚ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਪਸੀਨੇ 'ਚੋਂ ਆਉਣ ਵਾਲੀ ਬਦਬੂ ਠੀਕ ਹੋ ਜਾਵੇਗੀ। ਆਓ ਜਾਣਦੇ ਹਾਂ, ਉਨ੍ਹਾਂ ਦੇਸੀ ਨੁਸਖ਼ਿਆਂ ਬਾਰੇ।
1. ਨਿੰਬੂ ਦਿਵਾਏ ਪਸੀਨੇ ਤੋਂ ਮੁਕਤੀ
ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਣ ਲਈ ਨਿੰਬੂ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਨੀਂਬੂ ਐਸੀਡਿੱਕ ਹੁੰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਨੂੰ 10 ਮਿੰਟ ਲਈ ਅੰਡਰਆਰਮ 'ਤੇ ਰਗੜੋ। ਅਜਿਹਾ ਕਰਨ ਦੇ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।
2. ਬੇਕਿੰਗ ਸੋਡਾ ਦੀ ਕਰੋ ਵਰਤੋਂ
ਬੇਕਿੰਗ ਸੋਡਾ ਪਸੀਨਾ ਸੋਕਣ 'ਚ ਮਦਦ ਕਰਦਾ ਹੈ। ਬੇਕਿੰਗ ਸੋਡਾ ਗੰਦੇ ਅਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦਾ ਹੈ। ਸੋਡੇ 'ਚ ਨੀਂਬੂ ਦਾ ਰਸ ਮਿਲਾ ਕੇ 15 ਮਿੰਟ ਲਈ ਅੰਡਰਆਰਮ 'ਤੇ ਲਗਾਓ। ਅਜਿਹਾ ਕਰਨ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।
3. ਟੀ-ਟ੍ਰੀ ਆਇਲ ਦੀ ਕਰੋ ਵਰਤੋਂ
ਟੀ-ਟ੍ਰੀ ਆਇਲ ਐਂਟੀ ਬੈਕਟੀਰੀਆ ਅਤੇ ਐਂਟੀ-ਸੈਪਟਿਕ ਦੇ ਤਰੀਕੇ ਨਾਲ ਕੰਮ ਕਰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਕ ਕੱਪ ਪਾਣੀ 'ਚ 3-4 ਬੂੰਦਾਂ ਟੀ-ਟ੍ਰੀ ਆਇਲ ਨੂੰ ਮਿਕਸ ਕਰੋ। ਰੋਜ਼ ਨਹਾਉਣ ਤੋਂ ਬਾਅਦ ਇਸ ਨੂੰ ਅੰਡਰਆਰਮਸ 'ਤੇ ਸਪਰੇਅ ਕਰੋ। ਅਜਿਹਾ ਕਰਨ ਦੇ ਨਾਲ ਪਸੀਨੇ ਤੋਂ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਮਿਲੇਗਾ।
4. ਡਿਓ ਦੀ ਵਰਤੋਂ
ਡਿਓਡ੍ਰੇਂਟ ਕਈ ਤਰ੍ਹਾਂ ਦੇ ਹੁੰਦੇ ਹਨ। ਕੁੱਝ 'ਚ ਸਿਰਫ਼ ਖ਼ੁਸ਼ਬੂ ਹੁੰਦੀ ਹੈ ਤਾਂ ਕੁੱਝ ਅਜਿਹੇ ਬੈਕਟੀਰੀਆ ਵਿਰੁੱਧ ਕੰਮ ਕਰਦੇ ਹਨ। ਨਾਲ ਹੀ ਕੁਝ ਪਸੀਨੇ ਦੀਆਂ ਗੰ੍ਰਥੀਆਂ ਨੂੰ ਵੀ ਬੰਦ ਕਰ ਦਿੰਦੇ ਹਨ। ਰੋਲ ਆਨ ਕਾਰਨ ਸਪਰੇਅ ਕਰਨ ਵਾਲੇ ਡਿਓਡ੍ਰੇਂਟ ਬਿਹਤਰ ਮੰਨਿਆ ਜਾਂਦਾ ਹੈ।
5. ਟਮਾਟਰ ਮਿਟਾਏ ਪਸੀਨੇ ਦੀ ਬਦਬੂ
ਪਸੀਨੇ ਦੀ ਬਦਬੂ ਨੂੰ ਖਤਮ ਕਰਨ ਲਈ ਟਮਾਟਰ ਵੀ ਬੇਹੱਦ ਮਦਦਗਾਰ ਸਾਬਤ ਹੁੰਦਾ ਹੈ। ਟਮਾਟਰ ਇਕ ਤਰੀਕੇ ਦਾ ਐਂਟੀ ਸੈਪਟਿਕ ਹੁੰਦਾ ਹੈ,ਜੋ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਂਦਾ ਹੈ। ਟਮਾਟਰ ਦਾ ਰਸ ਕੱਢ ਕੇ ਅੰਡਰਆਰਮਸ 'ਤੇ ਲਗਾਉਣ ਨਾਲ ਪਸੀਨੇ 'ਚੋਂ ਆ ਰਹੀ ਬਦਬੂ ਤੋਂ ਛੁਟਕਾਰਾ ਮਿਲੇਗਾ।
6. ਸੇਬ ਦਾ ਸਿਰਕਾ ਮਿਟਾਏ ਪਸੀਨੇ ਦੀ ਬਦਬੂ
ਸੇਬ ਦਾ ਸਿਰਕਾ ਵੀ ਸਕਿਨ ਦੇ ਪੀ. ਐੱਚ. ਪੱਧਰ ਨੂੰ ਠੀਕ ਕਰਦਾ ਹੈ। ਰੂੰ 'ਤੇ ਸੇਬ ਦਾ ਸਿਰਕਾ ਲਗਾ ਕੇ ਉਸ ਨੂੰ ਅੰਡਰਆਰਮਸ ਲਗਾਓ। ਪੰਜ ਮਿੰਟ ਬਾਅਦ ਉਸ ਨੂੰ ਕੱਢ ਦੋ। ਰੋਜ਼ ਸਵੇਰੇ-ਸ਼ਾਮ ਇਕ ਹਫਤੇ ਤੱਕ ਇੰਝ ਕਰਨ ਨਾਲ ਤੁਹਾਡੇ ਪਸੀਨੇ ਦੀ ਬਦਬੂ ਠੀਕ ਹੋ ਜਾਵੇਗੀ।
ਅੱਖਾਂ ਲਈ ਲਾਹੇਵੰਦ ਹਨ ਅੰਗੂਰ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY