ਨਵੀਂ ਦਿੱਲੀ— ਟੀ. ਬੀ ਇਕ ਅਜਿਹੀ ਬੀਮਾਰੀ ਹੈ ਜੋ ਮਾਈਕੋਈਕਟੀਰੀਅਮ ਟਯੂਬਕੁਲੋਸਿਸ ਬੈਕਟੀਰੀਆ ਕਾਰਨ ਫੈਲਦੀ ਹੈ। ਪੇਟ, ਕਿਡਨੀ, ਰੀਡ ਦੀ ਹੱਡੀ ਜਾਂ ਬ੍ਰੇਨ 'ਚ ਟੀ.ਬੀ. ਹੋਣਾ ਅੱਜਕਲ ਬਹੁਤ ਆਮ ਹੋ ਗਿਆ ਹੈ। ਇਸ ਕਾਰਨ ਮਰੀਜ਼ ਦੀ ਛਾਤੀ 'ਚ ਤੇਜ਼ ਦਰਦ, ਭੁੱਖ ਨਾ ਲੱਗਣਾ, ਸਾਹ ਲੈਣ 'ਚ ਤਕਲੀਫ ਹੋਣਾ,ਕਮਜ਼ੋਰੀ, ਤੇਜ਼ ਖਾਂਸੀ, ਕਫ ਅਤੇ ਬੁਖਾਰ ਹੋਣ ਲੱਗਦਾ ਹੈ। ਇਸ ਰੋਗ ਦਾ ਸ਼ੁਰੂਆਤੀ ਇਲਾਜ ਨਾ ਕਰਨ 'ਤੇ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਪਰਿਵਾਰ 'ਚ ਕਿਸੇ ਇਕ ਮੈਂਬਰ ਨੂੰ ਇਹ ਰੋਗ ਹੋਣ 'ਤੇ ਬਾਕੀ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ, ਖਾਸ ਕਰਕੇ ਬੱਚਿਆਂ ਨੂੰ ਅਜਿਹੇ ਰੋਗੀ ਤੋਂ ਦੂਰ ਰੱਖੋ ਕਿਉਂਕਿ ਸਿਰਫ ਖਾਂਸਣ ਅਤੇ ਛਿੱਕਣ ਨਾਲ ਵੀ ਇਹ ਜੀਵਾਣੁ ਇਕ ਤੋਂ ਦੂਜੇ ਤਕ ਪਹੁੰਚ ਜਾਂਦੇ ਹਨ। ਇਕ ਰਿਸਰਚ ਦੇ ਮੁਤਾਬਕ ਹਰ ਸਾਲ 4,00,000 ਲੋਕ ਲਾਪਰਵਾਹੀ ਕਾਰਨ ਇਸ ਬੀਮਾਰੀ ਦੀ ਚਪੇਟ 'ਚ ਆ ਜਾਂਦੇ ਹਨ। ਇਹ ਰੋਗ ਹੋਣ 'ਤੇ ਤੁਸੀਂ ਡਾਕਟਰਾਂ ਦੀ ਦਵਾਈਆਂ ਦੇ ਨਾਲ-ਨਾਲ ਕੁਝ ਘਰੇਲੂ ਉਪਾਅ ਵੀ ਅਪਣਾ ਸਕਦੇ ਹੋ। ਜਿਸ ਨਾਲ ਇਹ ਰੋਗ ਜਲਦੀ ਤੋਂ ਜਲਦੀ ਦੂਰ ਹੋ ਜਾਵੇਗਾ ਤਾਂ ਆਓ ਜਾਣਦੇ ਹਾਂ ਇਸ ਬੀਮਾਰੀ ਦੇ ਕੁਝ ਲੱਛਣ ਅਤੇ ਘਰੇਲੂ ਨੁਸਖੇ, ਜਿਸ ਨਾਲ ਤੁਸੀਂ ਇਸ ਬੀਮਾਰੀ ਨੂੰ ਦੂਰ ਕਰ ਸਕਦੇ ਹੋ।
ਟੀ.ਬੀ. ਦੇ ਲੱਛਣ
- 2 ਹਫਤੇ ਤਕ ਲਗਾਤਾਰ ਖਾਂਸੀ
- ਭੁੱਖ ਨਾ ਲੱਗਣਾ
- ਭਾਰ ਘੱਟ ਹੋ ਜਾਣਾ
- ਲਗਾਤਾਰ ਖਾਂਸੀ ਦੇ ਨਾਲ ਬਲਗਮ ਅਤੇ ਖੂਨ ਨਿਕਲਣਾ
- ਗਰਦਨ ਦੀਆਂ ਗ੍ਰੰਥੀਆਂ 'ਚ ਸੋਜ
- ਛਾਤੀ 'ਚ ਦਰਦ
- ਥਕਾਵਟ ਅਤੇ ਕਮਜ਼ੋਰੀ
ਟੀ.ਬੀ. ਰੋਗ ਤੋਂ ਬਚਣ ਦੇ ਘਰੇਲੂ ਉਪਾਅ:-
1. ਲਸਣ
ਸਲਫਿਯੁਰਿਕ ਐਸਿਡ ਨਾਲ ਭਰਪੂਰ ਲਸਣ ਟੀ.ਬੀ. ਦੇ ਕੀਟਾਣੁਆਂ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਇਸ ਲਈ ਅੱਧਾ ਚੱਮਚ ਲਸਣ, 1 ਕੱਪ ਦੁੱਧ ਅਤੇ 4 ਕੱਪ ਪਾਣੀ ਨੂੰ ਇਕੱਠਾ ਉਬਾਲ ਲਓ। ਇਸ ਨੂੰ ਦਿਨ 'ਚ 3 ਵਾਰ ਪੀਣ ਨਾਲ ਟੀ.ਬੀ. ਰੋਗ ਦੂਰ ਹੋ ਜਾਂਦਾ ਹੈ।
2. ਸ਼ਹਿਦ
200 ਗ੍ਰਾਮ ਸ਼ਹਿਦ, 200 ਗ੍ਰਾਮ ਮਿਸ਼ਰੀ, 100 ਗ੍ਰਾਮ ਘਿਉ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਦਿਨ 'ਚ 2-3 ਵਾਰ ਇਸ ਨੂੰ ਖਾਓ ਅਤੇ ਇਸ ਤੋਂ ਬਾਅਦ ਗਾਂ ਜਾਂ ਬਕਰੀ ਦਾ ਦੁੱਧ ਪੀਓ। ਇਸ ਨਾਲ ਟੀ.ਬੀ. ਜੜ੍ਹ ਤੋਂ ਖਤਮ ਹੋ ਜਾਵੇਗੀ।
3. ਪਿੱਪਲ ਦੇ ਪੱਤੇ
ਪਿੱਪਲ ਦੇ ਪੱਤਿਆਂ ਨੂੰ ਜਲਾ ਕੇ ਇਸ ਦੀ 10 ਗ੍ਰਾਮ ਰਾਖ ਨੂੰ 20 ਗ੍ਰਾਮ ਤਕ ਬਕਰੀ ਦੇ ਗਰਮ ਦੁੱਧ 'ਚ ਮਿਕਸ ਕਰੋ। ਇਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ। ਟੀ.ਬੀ. ਰੋਗ ਹਮੇਸ਼ਾ ਲਈ ਦੂਰ ਹੋ ਜਾਵੇਗਾ।
4. ਸੰਤਰਾ
ਟੀ.ਬੀ. ਰੋਗ ਹੋਣ 'ਤੇ ਤਾਜ਼ਾ ਸੰਤਰੇ ਦੇ ਜੂਸ 'ਚ ਨਮਕ ਅਤੇ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਪੀਓ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਵੀ ਟੀ.ਬੀ. ਦੇ ਰੋਗੀ ਨੂੰ ਫਾਇਦਾ ਹੁੰਦਾ ਹੈ।
5. ਕਾਲੀ ਮਿਰਚ
ਫੇਫੜਿਆਂ 'ਚ ਜਮ੍ਹਾ ਕਫ ਅਤੇ ਖਾਂਸੀ ਨੂੰ ਦੂਰ ਕਰਨ ਲਈ ਥੋੜ੍ਹੇ ਜਿਹੇ ਮੱਖਣ 'ਚ 8-10 ਕਾਲੀ ਮਿਰਚ ਫ੍ਰਾਈ ਕਰਕੇ ਇਸ 'ਚ 1 ਚੁਟਕੀ ਹਿੰਗ ਮਿਲਾ ਕੇ ਪੀਸ ਲਓ। ਇਸ ਮਿਸ਼ਰਣ ਨੂੰ ਤਿੰਨ ਵਾਰ ਬਰਾਬਰ ਭਾਗਾਂ 'ਚ ਵੰਡ ਕੇ ਦਿਨ 'ਚ 7-8 ਵਾਰ ਖਾਓ।
6. ਹਿੰਗ
1 ਚੁਟਕੀ ਹਿੰਗ 'ਚ ਅੱਧਾ ਕੱਪ ਪਿਆਜ਼ ਦਾ ਰਸ ਮਿਲਾਓ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਟੀ.ਬੀ. ਰੋਗ 1 ਹਫਤੇ 'ਚ ਦੂਰ ਹੋ ਜਾਵੇਗਾ।
7. ਆਂਵਲਾ
ਕੱਚੇ ਆਂਵਲੇ ਨੂੰ ਪੀਸ ਕੇ ਇਸ ਦਾ ਜੂਸ ਬਣਾ ਲਓ ਅਤੇ ਇਸ ਵਿਚ 1 ਚੱਮਚ ਸ਼ਹਿਦ ਮਿਲਾਕੇ ਰੋਜ਼ਾਨਾ ਸਵੇਰੇ ਪੀਣ ਨਾਲ ਫਾਇਦਾ ਹੁੰਦਾ ਹੈ।
8. ਕੇਲਾ
ਇਸ ਲਈ 1 ਪੱਕੇ ਹੋ ਕੇਲੇ ਨੂੰ ਮਸਲ ਕੇ ਨਾਰੀਅਲ ਪਾਣੀ ਵਿਚ ਮਿਲਾਓ ਅਤੇ ਇਸ ਦੇ ਬਾਅਦ ਸ਼ਹਿਦ ਅਤੇ ਦਹੀ ਮਿਲਾਓ। ਇਸ ਨੂੰ ਦਿਨ ਵਿਚ ਦੋ ਵਾਰ ਖਾਣ ਨਾਲ ਰੋਗੀ ਨੂੰ ਫਾਇਦਾ ਹੁੰਦਾ ਹੈ ਇਸ ਤੋਂ ਇਲਾਵਾ ਕੱਚੇ ਕੇਲੇ ਦਾ ਜੂਸ ਵੀ ਰੋਜ਼ਾਨਾ ਪੀ ਸਕਦੇ ਹੋ।
ਕੰਨ ਦਰਦ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖੇ
NEXT STORY