ਨਵੀਂ ਦਿੱਲੀ— ਕੀ ਤੁਸੀਂ ਕਾਗਜ 'ਚ ਰੱਖਕੇ ਕੁਝ ਖਾਦਾ ਹੈ। ਸਕੂਲ ਜਾਂ ਦਫਤਰ ਦੇ ਲਈ ਖਾਣਾ ਪੈਕ ਕਰਦੇ ਸਮੇਂ ਐਲਯੂਮੀਨਿਯਮ ਫਾਇਲ ਖਤਮ ਹੋਣ 'ਤੇ ਔਰਤਾਂ ਵੱਡਿਆਂ ਅਤੇ ਬੱਚਿਆਂ ਦੋਹਾਂ ਨੂੰ ਹੀ ਖਾਣਾ ਕਾਗਜ 'ਚ ਪੈਕ ਕਰ ਕੇ ਦੇ ਦਿੰਦੀਆਂ ਹਨ। ਇਸ ਤਰ੍ਹਾਂ ਦੇ ਕਾਗਜ ਦਾ ਇਸਤੇਮਾਲ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ।
ਇਕ ਰਿਪੋਰਟ ਦੇ ਮੁਤਾਬਕ ਜੇ ਤੁਸੀਂ ਕਾਗਜ 'ਚ ਖਾਣਾ ਲਪੇਟ ਕੇ ਖਾਂਦੇ ਹੋ ਤਾਂ ਇਹ ਖਾਣਾ ਤੁਹਾਡੇ ਸਰੀਰ 'ਚ ਕੈਂਸਰ ਦਾ ਖਤਰਾ ਵਧਾ ਸਕਦਾ ਹੈ। ਅਖਬਾਰ ਛਾਪਣ ਦੇ ਲਈ ਵਰਤੀ ਗਈ ਇੰਕ ਬਾਇਓਐਕਟਿਵ ਪਦਾਰਥ ਹੁੰਦੀਆਂ ਹਨ। ਜੋ ਜਿਉਂਦੇ ਵਿਅਕਤੀ ਦੇ ਸੰਪਰਕ 'ਚ ਆਉਂਦੇ ਹੀ ਐਕਟਿਵ ਹੋ ਜਾਂਦੇ ਹਨ।
ਇਕ ਸਰਵੇ ਦੇ ਮੁਤਾਬਕ ਛੋਟੇ ਹੋਟਲਾਂ ਅਤੇ ਢਾਬਿਆਂ ਆਦਿ 'ਤੇ ਖਾਣਾ ਪੈਕ ਕਰਨ ਦੇ ਲਈ ਅਖਬਾਰਾਂ ਦੀ ਵਰਤੋ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ 'ਚ ਕੈਂਸਰ ਦੀਆਂ ਜ਼ਿਆਦਾ ਬੀਮਾਰੀਆਂ ਹੋਣ ਤੋਂ ਰੋਕਿਆ ਜਾ ਸਕੇ। ਉਹ ਲੋਕ ਜ਼ਿਆਦਾ ਸ਼ਿਕਾਰ ਹੁੰਦੇ ਹਨ ਜਿਨ੍ਹਾਂ ਦੇ ਅੰਗਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਕਮੀ ਹੁੰਦੀ ਹੈ ਜਾਂ ਫਿਰ ਬਜ਼ੁਰਗ ਵਿਅਕਤੀਆਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ।
ਇਕ ਅਜਿਹਾ ਪੌਦਾ, ਜੋ ਅੱਖਾਂ ਨੂੰ ਪਹੁੰਚਾਉਂਦਾ ਹੈ ਨੁਕਸਾਨ
NEXT STORY