ਵੈੱਬ ਡੈਸਕ- ਪਰਫਿਊਮ ਸਿਰਫ ਖੁਸ਼ਬੂ ਹੀ ਨਹੀਂ, ਸਗੋਂ ਪਰਸਨੈਲਿਟੀ ਅਤੇ ਕਾਨਫੀਡੈਂਸ ਨੂੰ ਵੀ ਬੂਸਟ ਕਰਦਾ ਹੈ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਰੋਜ਼ਾਨਾ ਇਸ ਨੂੰ ਇਸਤੇਮਾਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਪਰਫਿਊਮ ਲਗਾਉਣ ਦੇ ਵੀ ਕੁਝ ਸਹੀ ਅਤੇ ਗਲਤ ਤਰੀਕੇ ਹੁੰਦੇ ਹਨ? ਜੇਕਰ ਤੁਸੀਂ ਇਸ ਨੂੰ ਗਲਤ ਜਗ੍ਹਾ ’ਤੇ ਅਪਲਾਈ ਕਰੋਗੇ ਤਾਂ ਇਹ ਤੁਹਾਡੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ
ਕਿੱਥੇ ਨਹੀਂ ਲਗਾਉਣਾ ਚਾਹੀਦਾ ਪਰਫਿਊਮ?
ਸਭ ਤੋਂ ਪਹਿਲੇ ਤਾਂ ਚਿਹਰੇ ਅਤੇ ਅੱਖਾਂ ਦੇ ਕੋਲ ਪਰਫਿਊਮ ਬਿਲਕੁੱਲ ਨਾ ਲਗਾਓ। ਇਨ੍ਹਾਂ ਹਿੱਸਿਆਂ ਦੀ ਸਕਿਨ ਬੇਹੱਦ ਸੈਂਸਟਿਵ ਹੁੰਦੀ ਹੈ ਅਤੇ ਪਰਫਿਊਮ ’ਚ ਮੌਜੂਦ ਕੈਮੀਕਲ ਇੱਥੇ ਜਲਣ, ਐਲਰਜੀ ਅਤੇ ਰੈਸ਼ੇਸ ਦਾ ਕਾਰਨ ਬਣ ਸਕਦੇ ਹਨ। ਇਸ ਦੇ ਇਲਾਵਾ, ਕੱਟ ਜਾ ਸੱਟ ਲੱਗੀ ਹੋਈ ਜਗ੍ਹਾ ’ਤੇ ਵੀ ਪਰਫਿਊਮ ਲਗਾਉਣ ਤੋਂ ਬਚੋ। ਇਸ ਨਾਲ ਇਨਫੈਕਸ਼ਨ ਅਤੇ ਇਰੀਟੇਸ਼ਨ ਵਧ ਸਕਦੀ ਹੈ। ਇਕ ਹੋਰ ਆਮ ਗਲਤੀ ਹੈ ਅੰਡਰਆਰਮਸ ਅਤੇ ਨਾਭੀ ਦੇ ਕੋਲ ਪਰਫਿਊਮ ਛਿੜਕਨਾ। ਇੱਥੋਂ ਦੀ ਸਕਿਨ ਨਾਜ਼ੁਕ ਹੁੰਦੀ ਹੈ ਅਤੇ ਲਗਾਤਾਰ ਕੈਮੀਕਲਸ ਦਾ ਅਸਰ ਸਕਿਨ ਇਰੀਟੇਸ਼ਨ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਕਿੱਥੇ ਲਗਾਉਣਾ ਚਾਹੀਦਾ ਪਰਫਿਊਮ?
ਜੇਕਰ ਤੁਸੀਂ ਚਾਹੁੰਦੇ ਹੋ ਕਿ ਪਰਫਿਊਮ ਦੀ ਖੁਸ਼ਬੂ ਲੰਬੇ ਸਮੇਂ ਤੱਕ ਬਣੀ ਰਹੇ ਅਤੇ ਸਕਿਨ ਵੀ ਸੁਰੱਖਿਅਤ ਰਹੇ, ਤਾਂ ਤੁਹਾਨੂੰ ਇਸ ਨੂੰ ਸਹੀ ਜਗ੍ਹਾ ’ਤੇ ਲਗਾਉਣਾ ਚਾਹੀਦਾ। ਕਲਾਈ ’ਤੇ ਪਰਫਿਊਮ ਲਗਾਉਣ ਨਾਲ ਖੁਸ਼ਬੂ ਲੰਬੇ ਸਮੇਂ ਤੱਕ ਰਹਿੰਦੀ ਹੈ। ਗਰਦਨ ਦੇ ਪਿੱਛੇ ਪਰਫਿਊਮ ਛਿੜਕਣ ਨਾਲ ਇਹ ਹੌਲੀ-ਹੌਲੀ ਫੈਲਦਾ ਹੈ ਅਤੇ ਜ਼ਿਆਦਾ ਅਸਰਦਾਰ ਲੱਗਦਾ ਹੈ। ਕੰਨਾਂ ਦੇ ਕੋਲ ਹਲਕਾ ਜਿਹਾ ਪਰਫਿਊਮ ਲਗਾਉਣ ਨਾਲ ਵੀ ਇਸ ਦੀ ਫ੍ਰੈਗਰੈਂਸ ਪੂਰੇ ਦਿਨ ਤੱਕ ਟਿਕੀ ਰਹ ਸਕਦੀ ਹੈ।
ਗੌਰ ਕਰਨ ਵਾਲੀ ਗੱਲ
ਪਰਫਿਊਮ ਨੂੰ ਹਮੇਸ਼ਾ ਥੋੜ੍ਹੀ ਦੂਰੀ ਤੋਂ ਸਪਰੇਅ ਕਰੋ ਅਤੇ ਇਸ ਨੂੰ ਕੱਪੜਿਆਂ ’ਤੇ ਵੀ ਹਲਕਾ-ਜਿਹਾ ਛਿੜਕਿਆ ਜਾ ਸਕਦਾ ਹੈ। ਇਸ ਨਾਲ ਖੁਸ਼ਬੂ ਹੋਰ ਜ਼ਿਆਦਾ ਸਮੇਂ ਤੱਕ ਟਿਕਦੀ ਹੈ ਅਤੇ ਇਸ ਦਾ ਸਕਿਨ ’ਤੇ ਸਿੱਧਾ ਅਸਰ ਨਹੀਂ ਪੈਂਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ
NEXT STORY