ਨਵੀਂ ਦਿੱਲੀ— ਸਰਦੀਆਂ 'ਚ ਅਕਸਰ ਇਸ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਸਬਜ਼ੀਆਂ 'ਚ ਮਸਾਲੇ ਵਜੋਂ ਇਸ ਨੂੰ ਖੂਬ ਪਸੰਦ ਵੀ ਕੀਤਾ ਜਾਂਦਾ ਹੈ ਅਤੇ ਆਮ ਤੌਰ 'ਤੇ ਇਹ ਹਰੇਕ ਘਰ ਦੀ ਰਸੋਈ 'ਚ ਹੁੰਦਾ ਹੈ। ਲਸਣ ਜਿਸ ਦੀ ਇਕ ਕਲੀ ਦੀ ਰੋਜ਼ਾਨਾ ਵਰਤੋ ਨਾਲ ਪੇਟ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।
ਲਸਣ 'ਚ ਏਲੀਅਨ ਨਾਮੀ ਐਂਟੀਬਾਇਓਟਿਕ ਮੌਜੂਦ ਹੁੰਦਾ ਹੈ, ਜੋ ਹੋਰ ਵੀ ਬਹੁਤ ਸਾਰੇ ਰੋਗਾਂ ਤੋਂ ਬਚਾਅ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਜ਼ੁਕਾਮ ਅਤੇ ਸਰਦੀ 'ਚ ਇਹ ਰਾਮਬਾਣ ਵਾਂਗ ਕੰਮ ਕਰਦਾ ਹੈ। ਆਓ ਜਾਣਦੇ ਹਾਂ ਕਿ ਲਸਣ 'ਚ ਹੋਰ ਕਿਹੜੇ ਗੁਣ ਹਨ ਅਤੇ ਇਹ ਕਿਵੇਂ ਕੈਂਸਰ ਤੋਂ ਤੁਹਾਡੀ ਰੱਖਿਆ ਕਰ ਸਕਦਾ ਹੈ।'ਏਨਲਸ ਆਫ ਇੰਟਰਨਲ ਮੈਡੀਸਨ' ਦੀ ਰਿਪੋਰਟ ਅਨੁਸਾਰ ਹਰ ਹਫਤੇ ਲਸਣ ਦੀਆਂ ਪੰਜ ਕਲੀਆਂ ਖਾਣ ਨਾਲ ਕੈਂਸਰ ਦਾ ਖਤਰਾ 30 ਤੋਂ 40 ਫੀਸਦੀ ਘੱਟ ਜਾਂਦਾ ਹੈ। ਆਓ ਜਾਣਦੇ ਹਾਂ ਲਸਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਇਸ ਦੀ ਰੋਜ਼ਾਨਾ ਵਰਤੋਂ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।
2. ਇਹ ਪੇਟ 'ਚ ਐਸੀਡਿਟੀ ਨਹੀਂ ਹੋਣ ਦਿੰਦਾ।
3. 'ਜਰਨਲ ਆਫ ਨਿਊਟ੍ਰੀਸ਼ਨ' ਅਨੁਸਾਰ ਇਸ ਦੇ ਰੋਜ਼ਾਨਾ ਸੇਵਨ ਨਾਲ 10 ਫੀਸਦੀ ਕੋਲੈਸਟ੍ਰਾਲ ਘਟਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਦਾ ਖਤਰਾ ਘੱਟ ਜਾਂਦਾ ਹੈ।
4. ਇਸ ਨੂੰ ਪੀਸ ਕੇ ਚਮੜੀ 'ਤੇ ਲੇਪ ਦੀ ਤਰ੍ਹਾਂ ਲਗਾਉਣ ਨਾਲ ਜ਼ਹਿਰੀਲੇ ਕੀੜਿਆਂ ਦੇ ਡੰਗਣ ਨਾਲ ਹੋਣ ਵਾਲੀ ਜਲਨ ਘੱਟ ਜਾਂਦੀ ਹੈ।
5. ਸਰਦੀ-ਜ਼ੁਕਾਮ ਹੋਵੇ ਤਾਂ ਇਸ ਨੂੰ ਦੁੱਧ 'ਚ ਉਬਾਲ ਕੇ ਪਿਲਾਉਣ ਨਾਲ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ।
6. ਇਸ ਨੂੰ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ, ਜਿਸ ਨਾਲ ਸਾਹ ਚੜ੍ਹਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
7. ਗਠੀਏ ਸਮੇਤ ਜੋੜਾਂ ਦੇ ਹੋਰ ਰੋਗਾਂ 'ਚ ਵੀ ਇਹ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
8. ਇਸ ਦੀ ਵਰਤੋਂ ਨਾਲ ਖੂਨ ਦੀਆਂ ਨਾੜੀਆਂ 'ਚ ਖੂਨ ਜਮ੍ਹਾ ਹੋਣ ਨਾਲ ਥੱਕਾ ਪੈਦਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਰਹਿੰਦਾ ਹੈ।
9. ਲਸਣ 'ਚ ਆਇਰਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਖੂਨ ਦੇ ਨਿਰਮਾਣ 'ਚ ਸਹਾਇਕ ਹੁੰਦਾ ਹੈ।
10. ਲਸਣ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜੋ ਸਕਰਵੀ ਰੋਗ ਤੋਂ ਤੁਹਾਡਾ ਬਚਾਅ ਕਰਦਾ ਹੈ।
ਬੱਚਿਆਂ ਦੀ ਹਾਈਟ ਵਧਾਉਣ ਲਈ ਡਾਈਟ ਵਿਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY