ਨਵੀਂ ਦਿੱਲੀ— ਮੋਟਾਪਾ ਕਿਸੇ ਇਕ ਦੀ ਨਹੀਂ ਸਾਰਿਆਂ ਦੀ ਪ੍ਰੇਸ਼ਾਨੀ ਦਾ ਕਾਰਣ ਬਣਿਆ ਹੋਇਆ ਹੈ। ਛੋਟੇ ਤੋਂ ਲੈ ਕੇ ਵੱਡੇ ਤਕ ਹਰ ਕੋਈ ਸਰੀਰ 'ਤੇ ਜਮ੍ਹਾ ਚਰਬੀ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ। ਅਸਲ 'ਚ ਜਦੋਂ ਸਰੀਰ 'ਚ ਹਾਈ ਚਰਬੀ ਅਤੇ ਮੈਟਾਬਾਲਿਜਮ ਘੱਟ ਹੋ ਜਾਂਦਾ ਹੈ। ਤਾਂ ਹਜ਼ਾਰਾ ਯਤਨਾਂ ਦੇ ਬਾਅਦ ਵੀ ਮੋਟਾਪਾ ਘੱਟ ਨਹੀਂ ਹੁੰਦਾ। ਬਹੁਤ ਲੋਕ ਡਾਇਟਿੰਗ ਅਤੇ ਜਿੰਮ ਦਾ ਸਹਾਰਾ ਲੈਂਦੇ ਹਨ ਪਰ ਉਦੋਂ ਵੀ ਸਰੀਰ 'ਤੇ ਕੋਈ ਅਸਰ ਨਜ਼ਰ ਨਹੀਂ ਆਉਂਦਾ ਹੈ ਤਾਂ ਕਾਫੀ ਤਕਲੀਫ ਹੁੰਦੀ ਹੈ। ਜੇ ਤੁਸੀਂ ਵੀ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਹਰ ਮੁਮਕਿਨ ਕੋਸ਼ਿਸ਼ ਕਰਕੇ ਦੇਖ ਚੁੱਕੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤੇਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਮੋਟਾਪੇ ਨੂੰ ਕਾਫੀ ਹੱਦ ਤਕ ਕੰਟਰੋਲ 'ਚ ਕੀਤਾ ਜਾ ਸਕਦਾ ਹੈ।
ਇਸ ਤੇਲ ਨਾਲ ਮਾਲਿਸ਼ ਨਹੀਂ, ਸਗੋਂ ਇਸ ਨੂੰ ਸੁੰਘਣ ਨਾਲ ਹੀ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ। ਆਓ ਦੇਖਦੇ ਹਾਂ ਇਹ ਤੇਲ ਅਤੇ ਉਨ੍ਹਾਂ ਦੀ ਵਰਤੋਂ ਦੇ ਤਰੀਕੇ ਬਾਰੇ...
1. ਪੇਪਰਮਿੰਟ ਤੇਲ
ਭਾਰ ਘੱਟ ਕਰਨ ਲਈ ਇਸ ਲਈ ਪੇਪਰਮਿੰਟ ਤੇਲ ਦੀ ਵਰਤੋਂ ਕਰੋ। ਇਸ ਤੇਲ ਨੂੰ ਸੁੰਘਣ ਨਾਲ ਪਾਚਨ ਕਿਰਿਆ ਦਰੁਸਤ ਅਤੇ ਭੁੱਖ ਵੀ ਲੱਗਦੀ ਹੈ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ। ਉਂਝ ਹੀ ਇਕ ਸੋਧ ਦੇ ਮੁਤਾਬਕ ਜੇ 1 ਲੀਟਰ ਪਾਣੀ 'ਚ ਇਸ ਤੇਲ ਨੂੰ 1-2 ਬੂੰਦਾਂ ਪਾ ਕੇ ਪੀਓ ਤਾਂ ਫੇਫੜਿਆਂ ਨੂੰ ਕਾਫੀ ਫਾਇਦਾ ਮਿਲਦਾ ਹੈ।
2. ਲਾਈਮ ਆਇਲ
ਨਿੰਬੂ ਨੂੰ ਭਾਰ ਘੱਟ ਕਰਨ ਲਈ ਅਸਰਦਾਰ ਤਰੀਕਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਨਿੰਬੂ ਨਾਲ ਬਣਿਆ ਹੋਇਆ ਇਹ ਲਾਈਮ ਤੇਲ ਸੁੰਘਣ ਨਾਲ ਵੀ ਭਾਰ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਸਲਾਦ 'ਚ ਇਸ ਦੀਆਂ 2-3 ਬੂੰਦਾਂ ਪਾ ਕੇ ਖਾਓ। ਇਸ ਨਾਲ ਵੀ ਕਾਫੀ ਫਾਇਦਾ ਮਿਲੇਗਾ।
3. ਇਲਾਇਚੀ ਤੇਲ
ਰੋਜ਼ਾਨਾ ਆਪਣੇ ਖਾਣੇ 'ਚ ਇਸ ਤੇਲ ਦੀਆਂ 2-3 ਬੂੰਦਾਂ ਪਾਓ। ਇਸ ਨਾਲ ਪਾਚਣ ਕਿਰਿਆ ਦਰੁਸਤ ਹੋਵੇਗੀ ਅਤੇ ਗੈਸ ਦੀ ਸਮੱਸਿਆ ਵੀ ਨਹੀਂ ਹੋਵੇਗੀ। ਜੇ ਤੁਹਾਨੂੰ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਤੇਲ ਤੁਹਾਡੇ ਲਈ ਕਾਫੀ ਗੁਣਕਾਰੀ ਸਿੱਧ ਹੋ ਸਕਦਾ ਹੈ।
4. ਗ੍ਰੇਪਫਰੂਟ ਤੇਲ
ਭਾਰ ਘੱਟ ਕਰਨ ਲਈ ਦਿਨ 'ਚ ਇਸ ਤੇਲ ਨੂੰ ਕਈ ਵਾਰ ਸੁੰਘੋ। ਇਸ ਨਾਲ ਖੂਸ਼ਬੂ ਅਤੇ ਭੁੱਖ ਵੀ ਘੱਟ ਹੀ ਲੱਗਦੀ ਹੈ। ਇਸ ਸੋਧ ਦੇ ਮੁਤਾਬਕ ਗ੍ਰੇਪਫਰੂਟ ਅਸੈਂਸ਼ਿਅਲ ਤੇਲ 'ਚ ਲਿਮੋਨੇਨੇ ਮੌਜੂਦ ਹੁੰਦਾ ਹੈ। ਜੋ ਭਾਰ ਘੱਟ ਕਰਨ 'ਚ ਕਾਫੀ ਮਦਦਗਾਰ ਹੈ।
Sudden Cardiac Arrest ਨਾਲ ਹੋ ਸਕਦਾ ਹੈ ਹਾਰਟ ਅਟੈਕ
NEXT STORY