ਜਲੰਧਰ (ਬਿਊਰੋ) : ਗਰਮੀ ਦੇ ਮੌਸਮ ਵਿੱਚ ਪਸੀਨਾ ਆਉਣਾ ਆਮ ਗੱਲ ਹੈ। ਬਾਹਰ ਧੁੱਪ ਵਿੱਚ ਜਾਂਦੇ ਸਮੇਂ ਅਤੇ ਕੰਮ ਕਰਦੇ ਹੋਏ ਲੋਕਾਂ ਨੂੰ ਪਸੀਨਾ ਜ਼ਰੂਰ ਆਉਂਦਾ ਹੈ। ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਰਾਤ ਨੂੰ ਸੌਂਦੇ ਸਮੇਂ ਵੀ ਪਸੀਨਾ ਆਉਂਦਾ ਹੈ, ਜੋ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਰਾਤ ਨੂੰ ਸੌਂਦੇ ਸਮੇਂ ਸਰੀਰ ਨੂੰ ਪਸੀਨਾ ਆਉਣਾ ਇਕ ਗੰਭੀਰ ਸਮੱਸਿਆ ਹੈ, ਜਿਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾਕਟਰਾਂ ਅਨੁਸਾਰ ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਜਾਂ ਬੇਚੈਨੀ ਮਹਿਸੂਸ ਹੋਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ, ਜਿਸ ਦੇ ਕਈ ਕਾਰਨ ਹੋ ਸਕਦੇ ਹਨ....
ਜ਼ਿਆਦਾ ਪਸੀਨਾ ਆਉਣ ਦੇ ਕਾਰਨ
ਲੋਅ ਬਲੱਡ ਸ਼ੂਗਰ
ਸਾਡੇ ਸਰੀਰ ‘ਚ ਬਲੱਡ ਸ਼ੂਗਰ ਦੇ ਪੱਧਰ ‘ਚ ਗਿਰਾਵਟ ਆਉਣ ਨਾਲ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਂਦਾ ਹੈ। ਦਿਨ ਭਰ ਦੀ ਭੱਜਦੌੜ ਤੇ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਸੌਂਣ ਤੋਂ ਬਾਅਦ ਬਲੱਡ ਗਲੂਕੋਜ਼ ‘ਚ ਅਚਾਨਕ ਗਿਰਾਵਟ ਆ ਜਾਂਦੀ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਇੰਸੁਲਿਨ ਜ਼ਿੰਮੇਵਾਰੀ ਹੋ ਸਕਦੀ ਹੈ। ਇਸ ਲਈ ਜਦੋਂ ਗਲੂਕੋਜ਼ ਪੱਧਰ ‘ਚ ਅਸੰਤੁਲਨ ਪੈਦਾ ਹੋ ਜਾਂਦਾ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਬਹੁਤ ਪਸੀਨਾ ਆਉਂਦਾ ਹੈ।
ਸ਼ਰਾਬ ਦਾ ਸੇਵਨ ਕਰਨਾ
ਰਾਤ ਨੂੰ ਪਸੀਨਾ ਆਉਣ ਦਾ ਕਾਰਨ ਸ਼ਰਾਬ ਦਾ ਜ਼ਿਆਦਾ ਸੇਵਨ ਵੀ ਹੋ ਸਕਦਾ ਹੈ। ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ, ਉਹਨਾਂ ਨੂੰ ਰਾਤ ਦੇ ਸਮੇਂ ਗਰਮੀ ਮਹਿਸੂਸ ਹੁੰਦੀ ਹੈ। ਇਸੇ ਕਰਕੇ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਲੱਗਦਾ ਹੈ।
ਥਾਇਰਾਈਡ
ਥਾਇਰਾਈਡ ਦੀ ਸਮੱਸਿਆ ਹੋਣ 'ਤੇ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਂਦਾ ਹੈ। ਥਾਇਰਾਈਡ ਗ੍ਰੰਥੀ ਸਾਡੇ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਜਦੋਂ ਥਾਇਰਾਈਡ ਗ੍ਰੰਥੀ ਜ਼ਿਆਦਾ ਹਾਰਮੋਨ ਬਣਾਉਣ ਲਗਦੀ ਹੈ ਤਾਂ ਸਾਡੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਸਥਿਤੀ ‘ਚ ਭੁੱਖ ਤੇ ਪਿਆਸ ਲੱਗਦੀ ਹੈ। ਨਬਜ਼ ਤੇਜ਼ ਹੋ ਜਾਂਦੀ ਹੈ ਤੇ ਹੱਥ-ਪੈਰ ਕੰਬਣ ਲੱਗਦੇ ਹਨ।
ਦਵਾਈਆਂ ਦਾ ਸੇਵਨ
ਜੇਕਰ ਤੁਸੀਂ ਐਂਟੀ ਡਿਪਰੈਸ਼ਨ ਦਵਾਈਆਂ ਲੈਂਦੇ ਹੋ, ਤਾਂ ਇਸਦੇ ਤੁਹਾਡੇ ਸਰੀਰ 'ਤੇ ਬੁਰੇ-ਪ੍ਰਭਾਵ ਪੈ ਸਕਦੇ ਹਨ। ਇਸ ਕਾਰਨ ਤੁਹਾਨੂੰ ਰਾਤ ਦੇ ਸਮੇਂ ਪਸੀਨਾ ਵੀ ਆ ਸਕਦਾ ਹੈ। ਕਈ ਵਾਰ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਨਾਲ ਵੀ ਜ਼ਿਆਦਾ ਪਸੀਨਾ ਆਉਂਦਾ ਹੈ।
ਅਪਣਾਓ ਇਹ ਨੁਸਖ਼ਾ
ਅਜਿਹੇ ‘ਚ ਰਾਤ ਨੂੰ ਸੌਂਣ ਤੋਂ ਪਹਿਲਾਂ ਘੱਟ ਖਾਣਾ ਖਾਓ, ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੁਝ ਕਦਮ ਚੱਲੋ, ਜ਼ਿਆਦਾ ਫੈਟ ਵਾਲੇ, ਤਲੇ ਹੋਏ ਤੇ ਟਮਾਟਰ ਨਾਲ ਬਣੇ ਭੋਜਨ ਖਾਣ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਇਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਆਪਣੇ ਡਾਕਟਰ ਨੂੰ ਦਿਖਾਓ।
Health Tips: ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਰੋਜ਼ਾਨਾ ਪੀਓ ਇਹ ਚੀਜ਼, ਬੀਮਾਰੀਆਂ ਰਹਿਣਗੀਆਂ ਦੂਰ
NEXT STORY