ਨਵੀਂ ਦਿੱਲੀ— ਸਹੀ ਡਾਈਟ ਅਤੇ ਪ੍ਰੋਪਰ ਕਸਰਤ ਦਾ ਅਸਰ ਸਾਡੀ ਸਿਹਤ 'ਤੇ ਦਿਖਾਈ ਦਿੰਦਾ ਹੈ ਪਰ ਭਜਦੋੜ ਭਰੀ ਜ਼ਿੰਦਗੀ ਵਿਚ ਕਿਸੇ ਦੇ ਕੋਲ ਆਪਣੇ ਲਈ ਸਮਾਂ ਨਹੀਂ ਹੁੰਦਾ ਹੈ। ਪੈਸਾ ਕਮਾਉਣ ਦੀ ਦੋੜ ਵਿਚ ਲੋਕ ਇਨ੍ਹੇ ਰੁੱਝ ਜਾਂਦੇ ਹਨ ਕਿ ਉਨ੍ਹਾਂ ਦੇ ਕੋਲ ਖਾਣਾ ਖਾਣ ਅਤੇ ਕਸਰਤ ਕਰਨ ਤੱਕ ਦਾ ਸਮਾਂ ਵੀ ਨਹੀਂ ਹੈ। ਅਜਿਹੇ ਵਿਚ ਬੀਮਾਰ ਹੋਣਾ ਆਮ ਜਿਹੀ ਗੱਲ ਹੈ। ਇਸ ਬੀਮਾਰੀ ਵਿਚ ਖੂਨ ਦਾ ਖਰਾਬ ਹੋਣਾ ਜਾਹਿਰ ਹੈ, ਜੋ ਬਾਅਦ ਵਿਚ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਅਸਲ ਵਿਚ ਖੂਨ ਵਿਚ ਖਰਾਬੀ ਦਾ ਸਭ ਤੋਂ ਵੱਡਾ ਲੱਛਣ ਚਮੜੀ ਰੋਗ ਜਿਵੇਂ ਦਾਗ-ਧੱਬੇ, ਮੁਹਾਸੇ, ਇਨਫੈਕਸ਼ਨ ਇਹ ਸਾਰੇ ਹੀ ਖੂਨ ਦੇ ਵਿਕਾਰਾਂ ਦੇ ਕਾਰਨ ਹੁੰਦੇ ਹਨ। ਅਜਿਹੇ ਵਿਚ ਮਰੀਜ਼ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਲਕਿ ਡਾਕਟਰ ਦੇ ਕੋਲ ਜਾ ਕੇ ਇਸ ਦਾ ਇਲਾਜ ਕਰਵਾਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਅਜਿਹੇ ਕੁਝ ਤਰੀਕੇ ਅਪਣਾਓ, ਜਿਸ ਨਾਲ ਖਰਾਬ ਖੂਨ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ।
1. ਤੁਲਸੀ
ਰੋਜ਼ ਸਵੇਰੇ ਖਾਲੀ ਪੇਟ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰੋ। ਤੁਲਸੀ ਦੇ ਪੱਤੇ ਨਾ ਸਿਰਫ ਖੂਨ ਨੂੰ ਸਾਫ ਕਰਦੇ ਹਨ ਬਲਕਿ ਆਕਸੀਜ਼ਨ ਨਾਲ ਵੀ ਭਰਪੂਰ ਹੁੰਦੇ ਹਨ।
2. ਚਿਰਾਅਤਾ
ਸਵੇਰ ਦੇ ਸਮੇਂ ਚਿਰਾਅਤੇ ਦੀ ਕੁਝ ਪੱਤੀਆਂ ਨੂੰ ਪੀਸ ਕੇ ਇਕ ਗਲਾਸ ਪਾਣੀ ਮਿਲਾ ਕੇ ਪੀਓ। ਕੁਝ ਹੀ ਦਿਨਾਂ ਵਿਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
3. ਅਦਰਕ ਅਤੇ ਨਿੰਬੂ
ਅਦਰਕ ਨੂੰ ਛੋਟੇ-ਛੋਟੇ ਟੁੱਕਿੜਆਂ ਵਿਚ ਕੱਟ ਲਓ। ਫਿਰ ਇਸ ਵਿਚ ਨਿੰਬੂ ਦੀਆਂ 2 ਤਿੰਨ ਬੂੰਦਾ, ਨਮਕ, ਕਾਲੀ ਮਿਰਚ ਮਿਲਾ ਕੇ ਸਵੇਰ ਦੇ ਸਮੇਂ ਖਾਲੀ ਪੇਟ ਪੀ ਲਓ। ਇਸ ਨਾਲ ਖੂਨ ਹੌਲੀ-ਹੌਲੀ ਸਾਫ ਹੋ ਜਾਵੇਗਾ।
4. ਹਲਦੀ
ਹਲਦੀ ਯੂਰਿਨ ਦੁਆਰਾ ਬਲੱਡ ਕਿਸੇ ਵੀ ਸਮੱਸਿਆ ਨੂੰ ਕੱਢ ਕੇ ਦੂਰ ਕਰ ਦਿੰਦੀ ਹੈ। ਇਹ ਸਰੀਰ ਵਿਚ ਚੂਨੇ ਦੇ ਪਦਾਰਥ ਦੇ ਨਾਲ ਮਿਲ ਕੇ ਖੂਨ ਨੂੰ ਸਾਫ ਕਰਕੇ ਲਾਲ ਰੰਗ ਬਣਾਉਂਦੀ ਹੈ।
5. ਆਂਵਲਾ
ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਲੀਵਰ ਦੀ ਕੰਮ ਨੂੰ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਸਰੀਰ ਦੀ ਇੰਮਊਨਿਟੀ ਸਿਸਟਮ ਨੂੰ ਵੀ ਵਧਾਉਂਦਾ ਹੈ।
6. ਲਸਣ
ਸਵੇਰੇ ਖਾਲੀ ਪੇਟ ਲਸਣ ਦੀ ਕੱਲੀਆਂ ਦੀ ਵਰਤੋਂ ਕਰੋ ਇਸ ਨਾਲ ਸਰੀਰ ਦੀ ਫੰਗਲ ਇਨਫੈਕਸ਼ਨ ਦੂਰ ਹੋਵੇਗੀ ਅਤੇ ਬਲੱਡ ਸਾਫ ਹੋਵੇਗਾ।
ਸਿਹਤ ਲਈ ਖਤਰਨਾਕ ਹੋ ਸਕਦੇ ਹਨ ਹਾਈ ਪ੍ਰੋਟੀਨ
NEXT STORY