ਹੈਲਥ ਡੈਸਕ - ਸੋਹਣਾ ਅਤੇ ਚਮਕਦਾਰ ਚਿਹਰਾ ਹਰ ਕਿਸੇ ਦੀ ਚਾਹਤ ਹੁੰਦੀ ਹੈ ਪਰ ਅਚਾਨਕ ਨਿਕਲਣ ਵਾਲੇ ਪਿੰਪਲਸ (Pimples) ਸਾਰੀ ਦਿੱਖ ਖ਼ਰਾਬ ਕਰ ਦਿੰਦੇ ਹਨ। ਜ਼ਿਆਦਾਤਰ ਲੋਕ ਇਸ ਨੂੰ ਸਿਰਫ਼ ਚਮੜੀ ਦੀ ਸਮੱਸਿਆ ਮੰਨਦੇ ਹਨ ਪਰ ਅਸਲ 'ਚ ਇਹ ਤੁਹਾਡੀ ਜੀਵਨ ਸ਼ੈਲੀ ਅਤੇ ਸਿਹਤ ਨਾਲ ਜੁੜੇ ਕਈ ਸੰਕੇਤ ਹੁੰਦੇ ਹਨ।
ਚਿਹਰੇ 'ਤੇ ਪਿੰਪਲਸ ਆਉਣ ਦੇ 5 ਮੁੱਖ ਕਾਰਨ :-
ਹਾਰਮੋਨਲ ਬਦਲਾਅ
- ਅੱਲ੍ਹੜ ਅਵਸਥਾ 'ਚ ਮਾਹਵਾਰੀ ਜਾਂ ਗਰਭ ਅਵਸਥਾ ਦੌਰਾਨ ਸਰੀਰ 'ਚ ਹੋਣ ਵਾਲੇ ਹਾਰਮੋਨਲ ਬਦਲਾਅ ਪਿੰਪਲਸ ਦਾ ਸਭ ਤੋਂ ਵੱਡਾ ਕਾਰਨ ਹਨ।
ਗਲਤ ਖਾਣ-ਪੀਣ
- ਜ਼ਿਆਦਾ ਤਲਿਆ-ਭੁੰਨਿਆ, ਜੰਕ ਫੂਡ ਅਤੇ ਮਿੱਠੀਆਂ ਚੀਜ਼ਾਂ ਦਾ ਸੇਵਨ ਚਮੜੀ 'ਚ ਤੇਲ ਦੀ ਮਾਤਰਾ ਵਧਾ ਦਿੰਦਾ ਹੈ, ਜਿਸ ਨਾਲ ਮੁਹਾਂਸੇ ਨਿਕਲਦੇ ਹਨ।
ਤਣਾਅ ਅਤੇ ਨੀਂਦ ਦੀ ਕਮੀ
- ਮਾਨਸਿਕ ਤਣਾਅ ਅਤੇ ਪੂਰੀ ਨੀਂਦ ਨਾ ਲੈਣ ਨਾਲ ਸਰੀਰ 'ਚ 'ਕੋਰਟੀਸੋਲ' ਹਾਰਮੋਨ ਵਧਦਾ ਹੈ, ਜੋ ਪਿੰਪਲਸ ਨੂੰ ਸੱਦਾ ਦਿੰਦਾ ਹੈ।
ਚਮੜੀ ਦੀ ਸਫ਼ਾਈ ਨਾ ਰੱਖਣਾ
- ਧੂੜ-ਮਿੱਟੀ ਅਤੇ ਪ੍ਰਦੂਸ਼ਣ ਕਾਰਨ ਚਿਹਰੇ ਦੇ ਰੋਮ ਬੰਦ ਹੋ ਜਾਂਦੇ ਹਨ, ਜਿਸ ਨਾਲ ਬੈਕਟੀਰੀਆ ਪੈਦਾ ਹੁੰਦੇ ਹਨ ਅਤੇ ਪਿੰਪਲਸ ਬਣ ਜਾਂਦੇ ਹਨ।
ਗਲਤ ਬਿਊਟੀ ਪ੍ਰੋਡਕਟਸ
- ਕਈ ਵਾਰ ਸਸਤੇ ਜਾਂ ਆਪਣੀ ਸਕਿਨ ਟਾਈਪ ਦੇ ਉਲਟ ਕਾਸਮੈਟਿਕਸ ਵਰਤਣ ਨਾਲ ਵੀ ਚਿਹਰੇ 'ਤੇ ਰਿਐਕਸ਼ਨ ਹੋ ਜਾਂਦਾ ਹੈ।
ਪਿੰਪਲਸ ਤੋਂ ਬਚਣ ਲਈ ਅਪਣਾਓ ਇਹ ਤਰੀਕੇ :-
ਪਾਣੀ ਦੀ ਵਰਤੋਂ
- ਦਿਨ 'ਚ ਘੱਟੋ-ਘੱਟ 8-10 ਗਲਾਸ ਪਾਣੀ ਪੀਓ ਤਾਂ ਜੋ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਣ।
ਸਿਹਤਮੰਦ ਡਾਈਟ
- ਹਰੀਆਂ ਸਬਜ਼ੀਆਂ, ਫਲ ਅਤੇ ਜੂਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
ਬਾਰ-ਬਾਰ ਚਿਹਰੇ ਨੂੰ ਨਾ ਛੂਹੋ
- ਹੱਥਾਂ 'ਤੇ ਮੌਜੂਦ ਬੈਕਟੀਰੀਆ ਚਿਹਰੇ 'ਤੇ ਜਾ ਕੇ ਪਿੰਪਲਸ ਨੂੰ ਹੋਰ ਵਧਾ ਸਕਦੇ ਹਨ।
ਨੈਚੁਰਲ ਫੇਸ ਪੈਕ
- ਮੁਲਤਾਨੀ ਮਿੱਟੀ, ਨਿੰਮ ਜਾਂ ਹਲਦੀ ਦਾ ਲੇਪ ਪਿੰਪਲਸ ਨੂੰ ਸੁਕਾਉਣ ਵਿੱਚ ਮਦਦਗਾਰ ਹੁੰਦਾ ਹੈ।
ਨੋਟ : ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।
ਇਨ੍ਹਾਂ ਲੱਛਣਾਂ ਨੂੰ Ignore ਕਰਨ ਵਾਲੇ ਹੋ ਜਾਣ ਸਾਵਧਾਨ! Heart attack ਦਾ ਹੋ ਸਕਦੈ ਖਤਰਾ, ਜਾਣੋ ਬਚਾਅ ਦੇ ਤਰੀਕੇ
NEXT STORY