ਜਲੰਧਰ— ਵਧਦਾ ਹਵਾ ਪ੍ਰਦੂਸ਼ਣ ਸਾਡੀ ਸਿਹਤ ਲਈ ਖਤਰਾ ਬਣਦਾ ਜਾ ਰਿਹਾ ਹੈ। ਤੇਜ਼ੀ ਨਾਲ ਫੈਲਦੇ ਇਸ ਜ਼ਹਿਰੀਲੇ ਧੂੰਏਂ ਨਾਲ ਅੱਖਾਂ 'ਚ ਜਲਨ, ਸਾਹ ਲੈਣ 'ਚ ਪ੍ਰੇਸ਼ਾਨੀ ਤੇ ਗਲੇ 'ਚ ਖਾਰਸ਼ ਤੋਂ ਇਲਾਵਾ ਹੋਰ ਵੀ ਸਿਹਤ ਸਬੰਧੀ ਕਈ ਮੁਸ਼ਕਿਲਾਂ ਸਾਹਮਣੇ ਆ ਸਕਦੀਆਂ ਹਨ। ਇਸ ਜ਼ਹਿਰੀਲੇ ਵਾਤਾਵਰਣ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ। ਜੇਕਰ ਸਮਾਂ ਰਹਿੰਦੇ ਇਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਇਹ ਬੱਚਿਆਂ, ਬਜ਼ੁਰਗਾਂ, ਦਮੇ ਤੇ ਦਿਲ ਦੇ ਮਰੀਜ਼ਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਉਥੇ ਹੀ ਸਿਹਤਮੰਦ ਵਿਅਕਤੀ ਵੀ ਜ਼ਿਆਦਾ ਦੇਰ ਤੱਕ ਸਿਹਤਮੰਦ ਨਹੀਂ ਰਹਿ ਸਕਣਗੇ। ਇਨ੍ਹਾਂ ਗੈਸਾਂ ਦੇ ਗੁਬਾਰ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਖਾਣ-ਪੀਣ ਦਾ ਸਹੀ ਧਿਆਨ ਰੱਖਣ ਦੀ ਲੋੜ ਹੈ। ਵਿਟਾਮਿਨ-ਸੀ, ਵਿਟਾਮਿਨ-ਈ, ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਆਹਾਰ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਡਾਈਟ ਤੋਂ ਇਲਾਵਾ ਪ੍ਰਦੂਸ਼ਣ ਨਾਲ ਨਿਪਟਣ ਲਈ ਕੁਝ ਹੋਰ ਜ਼ਰੂਰੀ ਕਦਮ ਵੀ ਚੁੱਕੋ ਤਾਂ ਕਿ ਵਧਦੇ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ।
ਕੁਦਰਤੀ ਫਿਲਟਰ ਦੇ ਰੂਪ 'ਚ ਪੌਦੇ ਸਾਨੂੰ ਦੇਣ 'ਚ ਮਿਲੇ ਹਨ। ਤੁਸੀਂ ਆਪਣੇ ਘਰਾਂ 'ਚ ਵੀ ਅਜਿਹੇ ਪੌਦੇ ਲਾ ਸਕਦੇ ਹੋ, ਜੋ ਘਰ ਦੇ ਅੰਦਰ ਵੀ ਹਵਾ ਨੂੰ ਸਾਫ ਕਰਨ 'ਚ ਬੇਹੱਦ ਪ੍ਰਭਾਵੀ ਹੁੰਦੇ ਹਨ। ਹਵਾ ਨੂੰ ਸ਼ੁੱਧ ਕਰਨ ਲਈ ਏਅਰ ਪਿਊਰੀਫਾਇਰ ਤੇ ਹੋਰ ਉਪਕਰਨ ਵੇਚੇ ਜਾ ਰਹੇ ਹਨ ਪਰ ਇਹ ਇੰਨੇ ਸਸਤੇ ਨਹੀਂ ਹਨ ਕਿ ਹਰ ਕੋਈ ਇਨ੍ਹਾਂ ਨੂੰ ਆਸਾਨੀ ਨਾਲ ਖਰੀਦ ਸਕੇ। ਇਨ੍ਹਾਂ ਦੀ ਜਗ੍ਹਾ 'ਤੇ ਹਵਾ ਸ਼ੁੱਧੀਕਰਨ ਪੌਦੇ ਲਾਉਣਾ ਬਿਹਤਰ ਬਦਲ ਹੈ।
1. ਤੁਲਸੀ ਦੇ ਪੌਦੇ
ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ ਅਤੇ ਪੂਜਾ 'ਚ ਵੀ ਇਸ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਤੁਲਸੀ ਹਵਾ ਸ਼ੁੱਧੀਕਰਨ ਦਾ ਵੀ ਕੰਮ ਕਰਦੀ ਹੈ। ਜੇਕਰ ਤੁਹਾਡੇ ਘਰ 'ਚ ਤੁਲਸੀ ਦਾ ਪੌਦਾ ਨਹੀਂ ਲੱਗਾ ਤਾਂ ਲਾਓ।
2. ਐਰਿਕਾ ਪਾਮ ਪਲਾਂਟ
ਲੋਕ ਇਸ ਪੌਦੇ ਨੂੰ ਸ਼ੋਅਪੀਸ ਦੇ ਤੌਰ 'ਤੇ ਘਰ 'ਚ ਲਾਉਂਦੇ ਹਨ। ਇਸ ਨੂੰ ਸਨੇਕ ਪਲਾਂਟ, ਬੈੱਡਰੂਮ ਪਲਾਂਟ, ਲਿਵਿੰਗ ਰੂਮ ਪਲਾਂਟ ਵੀ ਕਿਹਾ ਜਾਂਦਾ ਹੈ ਪਰ ਇਹ ਕਾਰਬਨ ਤੇ ਕਾਰਬਨ ਮੋਨੋਆਕਸਾਈਡ ਨੂੰ ਸੋਖ ਕੇ ਹਵਾ ਨੂੰ ਸ਼ੁੱਧ ਕਰਨ ਦਾ ਕੰਮ ਵੀ ਕਰਦਾ ਹੈ। ਘਰ 'ਚ ਅਜਿਹੇ 4 ਪੌਦੇ ਲਾਓ।
3. ਬਾਸਟਨ ਫਰਨ ਦਾ ਪਲਾਂਟ
ਬਾਸਟਨ ਫਰਨ ਹਵਾ 'ਚ ਨਮੀ ਕਾਇਮ ਰੱਖਣ ਅਤੇ ਕਾਰਬਨ ਮੋਨੋਆਕਸਾਈਡ ਨੂੰ ਖਤਮ ਕਰਨ ਵਾਲਾ ਪੌਦਾ ਹੈ। ਇਸ ਨੂੰ ਤਾਜ਼ਗੀ ਲਈ ਰੋਜ਼ਾਨਾ ਪਾਣੀ ਦੀ ਲੋੜ ਹੁੰਦੀ ਹੈ।
4. ਐਲੋਵੇਰਾ ਪਲਾਂਟ
ਐਲੋਵੇਰਾ ਦੇ ਪੌਦੇ ਨੂੰ ਲੋਕ ਬਿਊਟੀ ਪ੍ਰੋਡਕਟਸ ਤੇ ਔਸ਼ਧੀ ਦੇ ਰੂਪ 'ਚ ਇਸਤੇਮਾਲ ਕਰਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਐਲੋਵੇਰਾ ਵੀ ਹਵਾ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ।
5. ਮਨੀਪਲਾਂਟ
ਮਨੀਪਲਾਂਟ ਹਵਾ 'ਚ ਕੈਮੀਕਲ ਟਾਕਸਿਨਸ ਨੂੰ ਸਾਫ ਕਰ ਕੇ ਸ਼ੁੱਧ ਹਵਾ ਨੂੰ ਵਾਤਾਵਰਣ 'ਚ ਛੱਡਦਾ ਹੈ।
ਇਸ ਟਿਪ ਨੂੰ ਵੀ ਜ਼ਰੂਰ ਅਪਣਾਓ
ਰੋਜ਼ ਸਵੇਰੇ ਇਕ ਕੱਪ ਪਾਣੀ 'ਚ ਤੁਲਸੀ ਦੇ 2-3 ਪੱਤੇ, 3 ਕਾਲੀਆਂ ਮਿਰਚਾਂ, ਅਦਰਕ ਦਾ ਛੋਟਾ ਟੁਕੜਾ, ਦਾਲ-ਚੀਨੀ ਦੀ ਇਕ ਸਟਿੱਕ, 2-3 ਲੌਂਗ ਥੋੜ੍ਹੀ ਦੇਰ ਉਬਾਲੋ ਤੇ ਪੀਓ।
ਅਜਵਾਇਨ ਦਾ ਪਾਣੀ ਪੀਣ ਨਾਲ ਹੁੰਦੇ ਹਨ ਚਮਤਕਾਰੀ ਫਾਇਦੇ
NEXT STORY