ਹੈਲਥ ਡੈਸਕ - ਕੀ ਤੁਸੀਂ ਵੀ ਦਿਨ ਭਰ ਦੀ ਥਕਾਵਟ ਲਾਹੁਣ ਲਈ ਜਾਂ ਮਹਿਫ਼ਿਲ ਦੇ ਬਹਾਨੇ ਰੋਜ਼ ਸ਼ਾਮ ਨੂੰ ਸ਼ਰਾਬ ਦਾ ਸੇਵਨ ਕਰਦੇ ਹੋ? ਜੇਕਰ ਹਾਂ, ਤਾਂ ਹੁਣ ਸੰਭਲਣ ਦਾ ਵੇਲਾ ਆ ਗਿਆ ਹੈ। ਅਕਸਰ ਲੋਕ ਸੋਚਦੇ ਹਾਂ ਕਿ "ਮੈਂ ਕਿਹੜਾ ਬਹੁਤ ਜ਼ਿਆਦਾ ਪੀਂਦਾ ਹਾਂ, ਬਸ ਇਕ-ਦੋ ਪੈੱਗ ਹੀ ਤਾਂ ਲਗਾਉਂਦਾ ਹਾਂ ਪਰ ਮੈਡੀਕਲ ਵਿਗਿਆਨ ਅਤੇ ਤਾਜ਼ਾ ਖੋਜਾਂ ਮੁਤਾਬਕ, ਸ਼ਰਾਬ ਦੀ ਮਾਤਰਾ ਭਾਵੇਂ ਘੱਟ ਹੋਵੇ, ਜੇਕਰ ਇਹ ਤੁਹਾਡੀ ਰੋਜ਼ਾਨਾ ਦੀ ਰੂਟੀਨ ਬਣ ਚੁੱਕੀ ਹੈ, ਤਾਂ ਇਹ ਸਿਹਤ ਲਈ ਕਿਸੇ 'ਸਲੋ ਪੋਇਜ਼ਨ' (ਹੌਲੀ ਜ਼ਹਿਰ) ਤੋਂ ਘੱਟ ਨਹੀਂ ਹੈ।
ਆਓ ਜਾਣਦੇ ਹਾਂ ਕਿ ਰੋਜ਼ਾਨਾ ਡ੍ਰਿੰਕ ਕਰਨ ਦੀ ਆਦਤ ਤੁਹਾਡੇ ਸਰੀਰ ਦੇ ਕਿਹੜੇ ਹਿੱਸਿਆਂ ਨੂੰ ਚੁੱਪ-ਚਪੀਤੇ ਖ਼ਤਮ ਕਰ ਰਹੀ ਹੈ :-
ਲਿਵਰ 'ਤੇ 'ਸਾਈਲੈਂਟ ਅਟੈਕ'
- ਲਿਵਰ ਸਾਡੇ ਸਰੀਰ ਦੀ ਫੈਕਟਰੀ ਹੈ, ਜੋ ਗੰਦਗੀ ਨੂੰ ਬਾਹਰ ਕੱਢਦੀ ਹੈ। ਜਦੋਂ ਤੁਸੀਂ ਰੋਜ਼ ਸ਼ਰਾਬ ਪੀਂਦੇ ਹੋ, ਤਾਂ ਲਿਵਰ ਨੂੰ ਕੰਮ ਕਰਨ ਦਾ ਬਾਕੀ ਸਮਾਂ ਨਹੀਂ ਮਿਲਦਾ ਅਤੇ ਉਹ ਸਿਰਫ਼ ਸ਼ਰਾਬ ਨੂੰ ਪਚਾਉਣ 'ਚ ਹੀ ਲੱਗਾ ਰਹਿੰਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਲਿਵਰ 'ਤੇ ਚਰਬੀ ਜਮ੍ਹਾਂ ਹੋਣ ਲੱਗਦੀ ਹੈ, ਜਿਸ ਨੂੰ 'ਫੈਟੀ ਲਿਵਰ' ਕਹਿੰਦੇ ਹਨ। ਜੇਕਰ ਸਮੇਂ ਸਿਰ ਆਦਤ ਨਾ ਬਦਲੀ ਜਾਵੇ, ਤਾਂ ਇਹ 'ਲਿਵਰ ਸਿਰੋਸਿਸ' ਯਾਨੀ ਲਿਵਰ ਦੇ ਫੇਲ੍ਹ ਹੋਣ ਦਾ ਕਾਰਨ ਬਣ ਜਾਂਦਾ ਹੈ।
ਦਿਲ ਅਤੇ ਬਲੱਡ ਪ੍ਰੈਸ਼ਰ ਦਾ ਵਿਗੜਨਾ
- ਰੋਜ਼ਾਨਾ ਸ਼ਰਾਬ ਪੀਣ ਨਾਲ ਸਰੀਰ 'ਚ ਬੈਡ ਕੋਲੈਸਟ੍ਰੋਲ (ਟਰਾਈਗਲਿਸਰਾਈਡਸ) ਦੀ ਮਾਤਰਾ ਤੇਜ਼ੀ ਨਾਲ ਵਧਦੀ ਹੈ। ਇਸ ਨਾਲ ਖ਼ੂਨ ਦੀਆਂ ਨਾੜੀਆਂ ਮੋਟੀਆਂ ਅਤੇ ਸਖ਼ਤ ਹੋ ਜਾਂਦੀਆਂ ਹਨ, ਜਿਸ ਕਾਰਨ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗਦਾ ਹੈ। ਇਹ ਸਿੱਧਾ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦੇ ਖ਼ਤਰੇ ਨੂੰ 50% ਤੱਕ ਵਧਾ ਦਿੰਦਾ ਹੈ।
ਮਾਨਸਿਕ ਸਿਹਤ ਅਤੇ ਨੀਂਦ ਦਾ ਉੱਡਣਾ
- ਕਈ ਲੋਕਾਂ ਨੂੰ ਭੁਲੇਖਾ ਹੁੰਦਾ ਹੈ ਕਿ ਸ਼ਰਾਬ ਪੀਣ ਨਾਲ ਨੀਂਦ ਵਧੀਆ ਆਉਂਦੀ ਹੈ ਪਰ ਹਕੀਕਤ ਇਹ ਹੈ ਕਿ ਸ਼ਰਾਬ ਨਾਲ ਸਰੀਰ ਸਿਰਫ਼ ਬੇਹੋਸ਼ੀ ਦੀ ਹਾਲਤ 'ਚ ਜਾਂਦਾ ਹੈ, 'ਡੀਪ ਸਲੀਪ' ਨਹੀਂ ਮਿਲਦੀ। ਅਗਲੇ ਦਿਨ ਇਨਸਾਨ ਥਕਾਵਟ, ਚਿੜਚਿੜੇਪਨ, ਚਿੰਤਾ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਦਾ ਹੈ।
ਇਮਿਊਨਿਟੀ ਦਾ ਖ਼ਤਮ ਹੋਣਾ
- ਰੋਜ਼ ਡ੍ਰਿੰਕ ਕਰਨ ਵਾਲਿਆਂ ਦਾ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ। ਸਰੀਰ ਖਾਣੇ 'ਚੋਂ ਜ਼ਰੂਰੀ ਵਿਟਾਮਿਨ ਅਤੇ ਨਿਊਟ੍ਰੀਐਂਟਸ ਸੋਖ ਨਹੀਂ ਪਾਉਂਦਾ। ਇਸ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਬਿਲਕੁਲ ਘੱਟ ਜਾਂਦੀ ਹੈ ਅਤੇ ਛੋਟੀਆਂ-ਮੋਟੀਆਂ ਇਨਫੈਕਸ਼ਨਾਂ ਵੀ ਸਰੀਰ ਨੂੰ ਜਲਦੀ ਘੇਰ ਲੈਂਦੀਆਂ ਹਨ।
ਹੁਣ ਕੀ ਕਰਨਾ ਚਾਹੀਦਾ ਹੈ?
- ਜੇਕਰ ਤੁਸੀਂ ਇਸ ਚੱਕਰਵਿਊ 'ਚੋਂ ਬਾਹਰ ਨਿਕਲਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ 'ਰੋਜ਼ਾਨਾ' ਦੀ ਆਦਤ ਨੂੰ 'ਕਦੇ-ਕਦਾਈਂ' (ਓਕੇਜ਼ਨਲ) 'ਚ ਬਦਲੋ। ਜਦੋਂ ਵੀ ਸ਼ਰਾਬ ਪੀਣ ਦੀ ਤਲਬ ਉੱਠੇ, ਤਾਂ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਤਾਜ਼ੇ ਫਲਾਂ ਦਾ ਜੂਸ ਪੀਓ। ਸਰੀਰ ਨੂੰ ਦੁਬਾਰਾ ਫਿੱਟ ਕਰਨ ਲਈ ਰੋਜ਼ਾਨਾ 30 ਮਿੰਟ ਸੈਰ ਜਾਂ ਕਸਰਤ ਜ਼ਰੂਰ ਕਰੋ। ਯਾਦ ਰੱਖੋ, ਤੁਹਾਡੀ ਸਿਹਤ ਤੁਹਾਡੇ ਪਰਿਵਾਰ ਦੀ ਖ਼ੁਸ਼ੀ ਹੈ!
ਨੋਟ :- ਇਹ ਜਾਣਕਾਰੀ ਆਮ ਧਾਰਨਾਵਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਚਿਹਰੇ 'ਤੇ ਦਿਸ ਰਹੇ ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦੈ ਮਹਿੰਗਾ ! ਜਾਣੋ ਇਸ ਦੇ ਮੁੱਖ ਕਾਰਨ ਅਤੇ ਘਰੇਲੂ ਉ
NEXT STORY