ਨਵੀਂ ਦਿੱਲੀ- ਅਜਿਹੇ ਕਈ ਲੋਕ ਹੁੰਦੇ ਹਨ ਜੋ ਪੌੜੀਆਂ ਚੜ੍ਹਨ ਜਾਂ ਉਤਰਦੇ ਹੋਏ ਜਾਂ ਥੋੜ੍ਹਾ ਤੁਰਨ 'ਤੇ ਥੱਕ ਜਾਂਦੇ ਹਨ। ਇਹ ਲੱਛਣ ਕਮਜ਼ੋਰ ਸਟੈਮਿਨਾ ਦਾ ਹੋ ਸਕਦੇ ਹਨ। ਸਟੈਮਿਨਾ ਸਾਡੇ ਅੰਦਰ ਦੀ ਸਮਰੱਥਾ ਹੈ। ਜੇਕਰ ਸਰੀਰ ਵਿੱਚ ਸਟੈਮਿਨਾ ਘੱਟ ਹੋਵੇ ਤਾਂ ਵਿਅਕਤੀ ਜਲਦੀ ਥੱਕ ਜਾਂਦਾ ਹੈ ਅਤੇ ਚਿੜਚਿੜਾ ਵੀ ਹੋ ਜਾਂਦਾ ਹੈ। ਕਈ ਲੋਕਾਂ ਦਾ ਇਹ ਸਵਾਲ ਵੀ ਹੁੰਦਾ ਹੈ ਕਿ ਕਿਹੜੀ ਚੀਜ਼ ਹੈ ਜਿਸ ਦਾ ਸੇਵਨ ਕਰਨ ਨਾਲ ਸਟੈਮਿਨਾ ਵਧਦੀ ਹੈ। ਅਜਿਹੇ 'ਚ ਆਓ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਦੇ ਹਾਂ, ਜਿਨ੍ਹਾਂ ਨਾਲ ਤੁਸੀਂ ਆਪਣੀ ਸਟੈਮਿਨਾ ਵਧਾ ਸਕਦੇ ਹੋ।
ਕੇਲੇ
ਫਾਈਬਰ ਅਤੇ ਕੁਦਰਤੀ ਸ਼ੂਗਰ ਨਾਲ ਭਰਪੂਰ ਕੇਲੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ। ਇਹ ਊਰਜਾ ਸਟੈਮਿਨਾ ਵਧਾ ਸਕਦੀ ਹੈ। ਕੇਲੇ ਵਿੱਚ ਵਿਟਾਮਿਨ ਏ. ਵਿਟਾਮਿਨ ਬੀ, ਨਿਆਸੀਨ, ਥਾਇਮਿਨ, ਰਿਬੋਫਲੇਵਿਨ ਅਤੇ ਫੋਲਿਕ ਐਸਿਡ ਭਰਪੂਰ ਹੁੰਦੇ ਹਨ। ਇੰਨਾ ਹੀ ਨਹੀਂ ਜੇਕਰ ਨਾਸ਼ਤੇ 'ਚ ਕੇਲੇ ਦਾ ਸੇਵਨ ਕੀਤਾ ਜਾਵੇ ਤਾਂ ਦੁਪਹਿਰ ਦੇ ਖਾਣੇ ਤੱਕ ਭੁੱਖ ਨਹੀਂ ਲੱਗਦੀ।
ਪੀਨਟ ਬਟਰ
ਪੀਨਟ ਬਟਰ (ਮੂੰਗਫਲੀ ਦਾ ਮੱਖਣ) ਊਰਜਾ ਦੇ ਪੱਧਰ ਨੂੰ ਵਧਾਉਣ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਸ ਵਿੱਚ ਪ੍ਰੋਟੀਨ ਅਤੇ ਓਮੇਗਾ-3 ਫੈਟ ਪਾਏ ਜਾਂਦੇ ਹਨ। ਪੀਨਟ ਬਟਰ ਇੱਕ ਸ਼ਾਕਾਹਾਰੀ ਵਿਕਲਪ ਵਿੱਚ ਪੀਨਟ ਬਟਰ ਇੱਕ ਬਿਹਤਰੀਨ ਊਰਜਾ ਸਰੋਤ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ, ਇਸ ਦੇ ਨਾਲ ਹੀ ਵਰਕਆਊਟ ਲਈ ਜ਼ਰੂਰੀ ਪ੍ਰੋਟੀਨ ਵੀ ਮਿਲਦਾ ਹੈ।
ਇਹ ਵੀ ਪੜ੍ਹੋ : Health Tips : ਸਿਰਫ਼ ਦੁੱਧ ਹੀ ਨਹੀਂ ਸਗੋਂ ਇਹ ਖਾਧ ਪਦਾਰਥ ਵੀ ਕੈਲਸ਼ੀਅਮ ਦੀ ਘਾਟ ਕਰਨਗੇ ਪੂਰੀ
ਖੱਟੇ ਫਲ
ਖੱਟੇ ਫਲਾਂ ਨੂੰ ਵਿਟਾਮਿਨ ਸੀ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਫਲਾਂ ਵਿੱਚ ਫਾਈਬਰ, ਕੈਲਸ਼ੀਅਮ, ਫੋਲੇਟ, ਸ਼ੂਗਰ, ਨਿਆਸਿਨ, ਥਾਇਆਮਿਨ, ਵਿਟਾਮਿਨ ਬੀ6 ਵਰਗੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਸੰਤਰਾ, ਨਿੰਬੂ, ਆਂਵਲਾ ਵਰਗੇ ਖੱਟੇ ਫਲ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਮੰਨੇ ਜਾਂਦੇ ਹਨ। ਇਨ੍ਹਾਂ ਫਲਾਂ ਦਾ ਸੇਵਨ ਕਰਨ ਨਾਲ ਸਟੈਮਿਨਾ ਅਤੇ ਇਮਿਊਨਿਟੀ ਦੋਵਾਂ ਵਿੱਚ ਵਾਧਾ ਹੁੰਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਸਰੀਰ ਵਿੱਚ ਆਇਰਨ ਤੱਤ ਦੀ ਕਮੀ ਨੂੰ ਪੂਰਾ ਕਰਦੀਆਂ ਹਨ। ਇਹ ਸਬਜ਼ੀਆਂ ਸਟੈਮਿਨਾ ਵਧਾਉਣ 'ਚ ਵੀ ਫਾਇਦੇਮੰਦ ਹੁੰਦੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਸਬਜ਼ੀਆਂ ਦੇ ਸੇਵਨ ਨਾਲ ਸਰੀਰ ਨੂੰ ਵਿਟਾਮਿਨ ਏ, ਕੈਲਸ਼ੀਅਮ ਅਤੇ ਹੋਰ ਪੋਸ਼ਕ ਤੱਤਾਂ ਦੀ ਵੀ ਪੂਰਤੀ ਹੁੰਦੀ ਹੈ।
ਨਟਸ
ਨਟਸ (ਗਿਰੀਆਂ) 'ਚ ਮੌਜੂਦ ਫਾਈਬਰ, ਹੈਲਦੀ ਫੈਟਸ, ਪ੍ਰੋਟੀਨ, ਵਿਟਾਮਿਨ, ਓਮੇਗਾ-3 ਫੈਟੀ ਐਸਿਡ ਸਾਡੇ ਸਰੀਰ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਨ ਦੇ ਨਾਲ ਸਰੀਰ ਦੀ ਸਟੈਮਿਨਾ ਵੀ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਬਲੱਡ ਸਰਕੁਲੇਸ਼ਨ ਵੀ ਵਧਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Health Tips: ਜੋੜਾਂ ਦੇ ਦਰਦ ਤੋਂ ਮਿਲੇਗੀ ਰਾਹਤ, ਡਾਇਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
NEXT STORY