ਨਵੀਂ ਦਿੱਲੀ—ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਸੀਜੇਰੀਅਨ ਦੇ ਨਿਸ਼ਾਨ ਨੂੰ ਕਰੋ ਦੂਰ ਸ ਨੂੰ ਰਿਪੇਅਰ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਉਂਝ ਹੀ ਸੀ ਸੈਕਸ਼ਨ ਦਾ ਨਿਸ਼ਾਨ ਵੀ ਕਾਫੀ ਪ੍ਰੇਸ਼ਾਨ ਕਰਦਾ ਹੈ, ਜਿਸ ਵਜ੍ਹਾ ਨਾਲ ਸਾੜੀ ਪਹਿਨ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਨਿਸ਼ਾਨ ਨੂੰ ਘੱਟ ਕਰਨ ਲਈ ਔਰਤਾਂ ਬਹੁਤ ਤਰੀਕੇ ਤਾਂ ਅਪਣਾਉਂਦੀਆਂ ਹਨ ਪਰ ਨਿਸ਼ਾਨ ਦੂਰ ਨਹੀਂ ਹੋ ਪਾਉਂਦੇ। ਜੇ ਤੁਸੀਂ ਵੀ ਸੀ-ਸੈਕਸ਼ਨ ਦੇ ਨਿਸ਼ਾਨ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਨਿਸ਼ਾਨ ਕਾਫੀ ਲਾਈਟ ਹੋ ਜਾਣਗੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਨਿੰਬੂ ਅਤੇ ਸ਼ਹਿਦ
ਨਿੰਬੂ ਦੇ ਰਸ ਵਿਚ ਸ਼ਹਿਦ ਮਿਲਾਓ। ਫਿਰ ਇਸ ਪੇਸਟ ਨੂੰ ਸੀ-ਸੈਕਸ਼ਨ ਦੇ ਨਿਸ਼ਾਨ 'ਤੇ ਲਗਾਓ। ਇਸ ਨਾਲ ਨਿਸ਼ਾਨ ਲਾਈਟ ਹੋ ਜਾਵੇਗਾ। ਨਿੰਬੂ ਦਾਗ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਉਂਝ ਹੀ ਸ਼ਹਿਦ ਚਮੜੀ ਨੂੰ ਸਾਫ ਕਰ ਕੇ ਉਸ ਵਿਚ ਨਮੀ ਪੈਦਾ ਕਰਦਾ ਹੈ।
2. ਟੀ ਟ੍ਰੀ ਅਤੇ ਲੈਵੇਂਡਰ ਤੇਲ
ਇਨ੍ਹਾਂ ਦੋਗਾਂ ਤੇਲ ਨੂੰ ਮਿਲਾ ਕੇ ਸੀ-ਸੈਕਸ਼ਨ ਦੇ ਨਿਸ਼ਾਨ ਦੀ ਮਸਾਜ ਕਰੋ। ਇਸ ਨਾਲ ਉੱਥੋਂ ਦਾ ਸਰਕੁਲੇਸ਼ਨ ਤੇਜ਼ ਹੋਵੇਗਾ ਅਤੇ ਜਖਮ ਦਾ ਨਿਸ਼ਾਨ ਘੱਟ ਹੋ ਜਾਵੇਗਾ। ਇਸ ਪ੍ਰੇਕਿਰਿਆ ਨੂੰ ਦਿਨ ਵਿਚ ਇਕ ਵਾਰ ਕਰੋ।
3. ਐਲੋਵੇਰਾ ਜੈੱਲ
ਐਲੋਵੇਰਾ ਵੀ ਨਿਸ਼ਾਨ ਨੂੰ ਦੂਰ ਕਰ ਦਿੰਦਾ ਹੈ ਪਰ ਯਾਦ ਰੱਖੋ ਕਿ ਕੁਦਰਤੀ ਐਲੋਵੇਰਾ ਜੈੱਲ ਦੀ ਵਰਤੋਂ ਕਰੋ। ਦਿਨ ਵਿਚ 2 ਵਾਰ ਐਲੋਵੇਰਾ ਜੈੱਲ ਨੂੰ ਨਿਸ਼ਾਨ 'ਤੇ ਲਗਾਓ। ਇਸ ਨਾਲ ਨਿਸ਼ਾਨ ਲਾਈਟ ਹੋ ਜਾਵੇਗ ਅਤੇ ਉਸ ਵਿਚ ਹੋਣ ਵਾਲੀ ਜਲਣ ਵੀ ਘੱਟ ਹੋ ਜਾਵੇਗੀ।
4. ਕੋਕੋਆ ਬਟਰ
ਕੋਕੋਆ ਬਟਰ ਵਿਚ ਮੌਜੂਦ ਐਂਟੀਆਕਸੀਡੈਂਟ ਆਪਰੇਸ਼ਨ ਦੇ ਨਿਸ਼ਾਨਾਂ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਨਿਸ਼ਾਨ 'ਤੇ ਕੋਕੋਆ ਬਟਰ ਲਗਾਓ। ਇਸ ਨਾਲ ਨਿਸ਼ਾਨ ਵੀ ਲਾਈਟ ਹੋ ਜਾਂਦੇ ਹਨ ਅਤੇ ਉੱਥੇਂ ਨਮੀ ਵੀ ਬਣੀ ਰਹਿੰਦੀ ਹੈ।
ਪੇਟ ਫੁਲਣ 'ਤੇ ਦਿਖਾਈ ਦੇਣ ਇਹ ਲੱਛਣ ਤਾਂ ਹੋ ਸਕਦੀਆਂ ਹਨ ਇਹ ਬੀਮਾਰੀਆਂ
NEXT STORY