ਨਵੀਂ ਦਿੱਲੀ— ਰੁੱਝੇਵਿਆਂ ਭਰੀ ਜ਼ਿੰਦਗੀ ਅਤੇ ਕੰਮ ਦੇ ਪ੍ਰੈਸ਼ਰ ਦੇ ਕਾਰਨ ਅਸੀਂ ਸਾਡੀਆਂ ਅੱਖਾਂ 'ਤੇ ਧਿਆਨ ਨਹੀਂ ਦੇ ਪਾਉਂਦੇ। ਇਸ ਦਾ ਅੱਖਾਂ 'ਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਸਿਰ ਦਰਦ ਦੀ ਸਮੱਸਿਆ ਹੋਣ ਲਗਦੀ ਹੈ। ਇਸ ਸਮੱਸਿਆ ਦੇ ਵਧ ਜਾਣ ਨਾਲ ਤਲਾਕ ਤੱਕ ਦੀ ਨੌਬਤ ਆ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਕੰਪਿਊਟਰ ਤੋਂ ਦੂਰੀ
ਕੰਮ ਕਰਦੇ ਸਮੇਂ ਅੱਖਾਂ ਤੋਂ ਕੰਪਿਊਟਰ ਦੀ ਦੂਰੀ ਘੱਟੋ-ਘੱਟ 40 ਸੈਮੀ ਹੋਣੀ ਚਾਹੀਦੀ ਹੈ। ਇਸ ਨਾਲ ਕੰਪਿਊਟਰ ਦੀ ਰੋਸ਼ਨੀ ਦਾ ਅੱਖਾਂ 'ਤੇ ਘੱਟ ਅਸਰ ਪੈਂਦਾ ਹੈ।
2. ਪਲਕਾਂ ਝਪਕਦੇ ਰਹੋ
ਕੰਮ ਕਰਦੇ ਸਮੇਂ ਪਲਕਾਂ ਨੂੰ ਲਗਾਤਾਰ ਝਪਕਦੇ ਰਹੋ। ਇਸ ਨਾਲ ਅੱਖਾਂ ਦੀ ਡ੍ਰਾਏਨੇਸ ਨਹੀਂ ਹੋਵੇਗੀ ਅਤੇ ਜਲਣ ਦੀ ਸਮੱਸਿਆ ਵੀ ਘੱਟ ਹੋਵੇਗੀ।
3. ਬ੍ਰੇਕ ਲਓ
ਕੰਮ ਦੇ ਦੌਰਾਨ ਹਰ 40 ਮਿੰਟ ਬਾਅਦ ਥੋੜ੍ਹਾ ਜਿਹਾ ਬ੍ਰੇਕ ਲਓ। 5 ਮਿੰਟ ਅੱਖਾਂ ਬੰਦ ਰੱਖੋ। ਇਸ ਨਾਲ ਅੱਖਾਂ ਦੀ ਥਕਾਵਟ ਦੂਰ ਹੋਵੇਗੀ।
3. ਅੱਖਾਂ ਦੀ ਕਸਰਤ ਕਰੋ
ਕੰਮ ਦੇ ਦੌਰਾਮ ਦਿਨ ਵਿਚ ਦੋ ਵਾਰ ਅੱਖਾਂ ਦੀ ਕਸਰਤ ਕਰੋ। ਇਸ ਦੇ ਲਈ 5 ਮਿੰਟ ਤੱਕ ਅੱਖਾਂ ਦੀਆਂ ਪੁਤਲੀਆਂ ਨੂੰ ਪਹਿਲਾਂ ਸੱਜੇ ਪਾਸੇ ਅਤੇ ਫਿਰ ਖੱਬੇ ਪਾਸੇ ਘੁਮਾਓ।
4. ਰੋਸ਼ਨੀ ਵਿਚ ਕੰਮ ਕਰੋ
ਕੰਪਿਊਟਰ ਜਾਂ ਲੈਪਟਾਪ 'ਤੇ ਕੰਮ ਕਰਦੇ ਸਮੇਂ ਕਮਰੇ ਦੀ ਲਾਈਟ ਜਲਾ ਕੇ ਰੱਖੋ। ਅਜਿਹਾ ਕਰਨ ਨਾਲ ਕੰਪਿਊਟਰ ਵਿਚੋਂ ਨਿਕਲਣ ਵਾਲੀ ਰੋਸ਼ਨੀ ਤੁਹਾਡੀ ਅੱਖਾਂ 'ਤੇ ਘੱਟ ਪ੍ਰਭਾਅ ਪਾਵੇਗੀ।
5. ਹਰਾ ਪੌਦਾ ਦੇਖੋ
ਕੰਮ ਦੇ ਦੌਰਾਨ ਹਰ ਇਕ ਘੰਟੇ ਬਾਅਦ 10 ਮਿੰਟ ਤੱਕ ਕਿਸੇ ਹਰੇ ਪੌਦੇ ਨੂੰ ਦੇਖੋ। ਇਸ ਨਾਲ ਅੱਖਾਂ ਅਤੇ ਦਿਮਾਗ ਨੂੰ ਆਰਾਮ ਮਿਲਦਾ ਹੈ।
6. ਹੈਲਦੀ ਡਾਈਟ
ਕੰਮ ਦੇ ਦੌਰਾਨ ਡਾਈਟ ਵਿਚ ਦੁੱਧ, ਦਹੀਂ,ਪਨੀਰ, ਅੰਡਾ, ਗਾਜਰ ਅਤੇ ਹਰੇ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ। ਇਨ੍ਹਾਂ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਹੁੰਦੇ ਹਨ ਜਿਵੇਂ ਵਿਟਾਮਿਨ ਏ, ਈ ਅਤੇ ਸੀ ਜੋ ਅੱਖਾਂ ਦੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ।
7. ਅੱਖਾਂ ਧੋਵੋ
ਦਿਨ ਵਿਚ ਘੱਟੋ-ਘੱਟ 4-5 ਵਾਰ ਅੱਖਾਂ ਨੂੰ ਧੋਵੋ। ਇਸ ਨਾਲ ਅੱਖਾਂ ਦੀ ਡ੍ਰਾਏਨੇਸ ਦੀ ਸਮੱਸਿਆ ਨਹੀਂ ਹੋਵੇਗੀ।
ਪਾਈਨਐਪਲ ਦੀ ਵਰਤੋ ਕਰਨ ਨਾਲ ਇਨ੍ਹਾਂ ਬੀਮਾਰੀਆਂ ਤੋਂ ਰਹੋਗੇ ਦੂਰ
NEXT STORY