ਨਵੀਂ ਦਿੱਲੀ: ਢਿੱਡ ਦੇ ਕੈਂਸਰ ਨੂੰ ਗੈਸਟਰਿਕ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਕੁਝ ਕੈਂਸਰ ਯੁਕਤ ਆਸਾਧਾਰਣ ਕੋਸ਼ਿਸ਼ਕਾਵਾਂ ਦਾ ਗਰੁੱਪ ਹੁੰਦਾ ਹੈ ਜੋ ਢਿੱਡ ਦੇ ਅੰਦਰ ਟਿਊਮਰ ਬਣਾ ਦਿੰਦਾ ਹੈ ਜਿਸ ਤੋਂ ਬਾਅਦ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਣ ਲੱਗਦਾ ਹੈ। ਇਸ ਦੇ ਸ਼ੁਰੂਆਤੀ ਲੱਛਣ ਪਛਾਣਨਾ ਆਸਾਨ ਨਹੀਂ। ਵਿਕਸਿਤ ਦੇਸ਼ਾਂ ਦੀ ਤੁਲਨਾ ’ਚ ਭਾਰਤ ’ਚ ਇਸ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਤੁਲਨਾਤਮਕ ਰੂਪ ਨਾਲ ਘੱਟ ਹੈ ਪਰ ਦੇਸ਼ ਦੇ ਦੱਖਣੀ ਅਤੇ ਪੂਰਬ ਉੱਤਰ ਸੂਬਿਆਂ ’ਚ ਇਸ ਦੀ ਵੱਡੀ ਗਿਣਤੀ ਪਾਈ ਗਈ ਹੈ। ਇਕ ਰਿਪੋਰਟ ਮੁਤਾਬਕ 1991 ’ਚ ਢਿੱਡ ਦਾ ਕੈਂਸਰ ਔਰਤਾਂ ਦਾ ਹੋਣ ਵਾਲਾ ਸੱਤਵਾਂ ਸਭ ਤੋਂ ਅਸਾਧਾਰਣ ਕੈਂਸਰ ਹੈ। ਆਓ ਜਾਣਦੇ ਹਾਂ ਇਸ ਦੇ ਲੱਛਣ, ਕਾਰਨ ਅਤੇ ਉਪਾਅ ਦੇ ਬਾਰੇ ’ਚ...

ਕੀ ਹੁੰਦਾ ਹੈ ਢਿੱਡ ਦਾ ਕੈਂਸਰ?
ਜਿਵੇਂ ਕਿ ਇਸ ਦੇ ਨਾਂ ਨਾਲ ਸਪੱਸ਼ਟ ਹੈ ਕਿ ਇਹ ਕੈਂਸਰ ਢਿੱਡ ’ਚ ਹੋਣ ਵਾਲਾ ਕੈਂਸਰ ਹੈ। ਸਾਡੇ ਸਰੀਰ ’ਚ ਬਹੁਤ ਸਾਰੀਆਂ ਕੋਸ਼ਿਕਾਵਾਂ ਹੁੰਦੀਆਂ ਹਨ। ਜਦੋਂ ਇਹ ਕੋਸ਼ਿਸ਼ਕਾਵਾਂ ਅਣਕੰਟਰੋਲ ਰੂਪ ਨਾਲ ਵੱਧਦੀਆਂ ਹਨ ਤਾਂ ਇਹ ਕੈਂਸਰ ਦਾ ਰੂਪ ਲੈ ਲੈਂਦੀਆਂ ਹਨ। ਠੀਕ ਇਸ ਤਰ੍ਹਾਂ ਢਿੱਡ ਦੇ ਅੰਦਰੂਨੀ ਪਰਤ ਦੀਆਂ ਕੋਸ਼ਿਕਾਵਾਂ ਅਣਕੰਟਰੋਲ ਰੂਪ ਨਾਲ ਵੱਧ ਕੇ ਕੈਂਸਰ ਵਾਲੇ ਟਿਊਮਰ ’ਚ ਬਦਲਣ ਲੱਗਦੀ ਹੈ ਤਾਂ ਇਸ ਨੂੰ ਢਿੱਡ ਦਾ ਕੈਂਸਰ (ਗੈਸਟਰਿਕ ਕੈਂਸਰ) ਕਹਿੰਦੇ ਹਨ।
ਕਾਰਨ
ਢਿੱਡ ਦੇ ਕੈਂਸਰ ਦੇ ਕਈ ਕਾਰਨ ਹਨ ਜਿਵੇਂ-ਜਿਵੇਂ ਭਾਰ, ਸਿਗਰਟਨੋਸ਼ੀ, ਲੂਣ ਦੀ ਜ਼ਿਆਦਾ ਵਰਤੋਂ, ਆਹਾਰ ’ਚ ਫ਼ਲ ਅਤੇ ਹਰੀਆਂ ਸਬਜ਼ੀਆਂ ਦੀ ਘਾਟ, ਭਾਵ ਘਰ ’ਚ ਪਹਿਲਾਂ ਕਿਸੇ ਨੂੰ ਢਿੱਡ ਦਾ ਕੈਂਸਰ ਹੋਣਾ, ਐੱਚ ਪਾਈਲੋਰੀ ਇੰਫੈਕਸ਼ਨ, ਅਨਿਯਮਿਤ ਜੀਵਨ ਸ਼ੈਲੀ, ਅਨੀਮੀਆ, ਢਿੱਡ ’ਚ ਸੋਜ, ਐਸੀਡਿਟੀ ਅਤੇ ਬੁਢਾਪਾ।

ਲੱਛਣ
-ਥਕਾਵਟ ਅਤੇ ਕਮਜ਼ੋਰੀ
-ਭੁੱਖ ਨਾ ਲੱਗਣਾ ਅਤੇ ਭਾਰਤ ਘੱਟ ਹੋਣਾ
-ਢਿੱਡ ’ਚ ਜਲਨ ਅਤੇ ਢਿੱਡ ਫੁੱਲਣਾ
-ਢਿੱਡ ’ਚ ਦਰਦ ਅਤੇ ਬੇਚੈਨੀ
-ਪੇਸ਼ਾਬ ’ਚ ਖੂਨ ਜਾਂ ਖ਼ੂਨ ਦੇ ਧੱਬੇ ਆਉਣੇ
-ਕਾਲੇ ਰੰਗ ਦਾ ਪੇਸ਼ਾਬ ਹੋਣਾ
-ਥੋੜ੍ਹਾ ਜਿਹਾ ਖਾਂਦੇ ਹੀ ਢਿੱਡ ਭਰ ਜਾਣਾ
-ਉਲਟੀ ਹੋਣਾ
-ਢਿੱਡ ਦੇ ਉੱਪਰੀ ਹਿੱਸੇ ’ਚ ਦਰਦ
-ਸੀਨੇ ’ਚ ਦਰਦ

ਇਲਾਜ
ਜਲੰਧਰ ਦੇ ਐੱਸ.ਜੀ.ਐੱਲ. ਸੁਪਰ ਸਪੈਸ਼ਲਿਟੀ ਹਸਪਤਾਲ ’ਚ ਗੈਸਟ੍ਰੋਐਂਟਰੋਲਾਜੀ ਮਾਹਰ ਡਾ. ਦਿਸ਼ਾ ਸਆਲ ਦੱਸਦੀ ਹੈ ਕਿ ਢਿੱਡ ਦੇ ਕੈਂਸਰ (ਗੈਸਟਰਿਕ ਕੈਂਸਰ) ਦੇ ਖਤਰੇ ਨੂੰ ਜੀਵਨਸ਼ੈਲੀ ’ਚ ਕੁਝ ਬਦਲਾਅ ਲਿਆ ਕੇ ਘੱਟ ਕੀਤਾ ਜਾ ਸਕਦਾ ਹੈ। ਜਿਵੇਂ-ਰੋਜ਼ਾਨਾ ਯੋਗ ਅਤੇ ਕਸਰਤ ਕਰੋ, ਡੇਲੀ ਖੁਰਾਕ ’ਚ ਫ਼ਲ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ। ਲੂਣ ਅਤੇ ਤਲੀਆਂ ਚੀਜ਼ਾਂ ਘੱਟ ਖਾਓ, ਸਿਗਰਟਨੋਸ਼ੀ ਨਾ ਕਰੋ, ਪੇਨਕਿਲਰ ਨਾ ਖਾਓ, ਸਮੱਸਿਆ ਜ਼ਿਆਦਾ ਹੋਣ ’ਤੇ ਸ਼ੁਰੂਆਤੀ ਅਸਵਥਾ ’ਚ ਕੈਂਸਰ ਦਾ ਪਤਾ ਲਗਾਉਣ ’ਤੇ ਜਾਂਚ ਅਤੇ ਅੰਡੋਸਕੋਪੀ ਦੇ ਲਈ ਡਾਕਟਰ ਨਾਲ ਤੁਰੰਤ ਸੰਪਰਕ ਕਰੋ। ਡਾ. ਦਿਸ਼ਾ ਦੇ ਮੁਤਾਬਕ ਐੱਚ.ਪਾਈਲੋਰੀ ਸੰਕਰਮਣ ਉਪਚਾਰ ਯੋੋਗ ਹੈ ਅਤੇ ਗੈਸਟਰਿਕ ਕੈਂਸਰ ਨੂੰ ਰੋਕ ਸਕਦਾ ਹੈ। ਇਸ ਬਿਮਾਰੀ ਦੀ ਸਫਲ ਸਰਜਰੀ ਸੰਭਲ ਹੈ ਜੇਕਰ ਕੈਂਸਰ ਦਾ ਸਹੀ ਸਮਾਂ ਪਤਾ ਚੱਲ ਜਾਵੇ ਤਾਂ ਅੰਡੋਸਕੋਪੀ ਨਾਲ ਸ਼ੁਰੂਆਤ ਗੈਸਟਰਿਕ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ।
Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ 'ਆੜੂ', ਕਬਜ਼ ਸਣੇ ਕਈ ਸਮੱਸਿਆ ਤੋਂ ਦਿਵਾਉਂਦੈ ਰਾਹਤ
NEXT STORY