ਹੈਲਥ ਡੈਸਕ- ਮੇਥੀ ਇਕ ਅਜਿਹਾ ਸੁਪਰਫੂਡ ਹੈ, ਜਿਸ 'ਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ A, C, K, ਫਾਈਬਰ ਅਤੇ ਕਈ ਤਾਕਤਵਰ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਮਿਲਦੇ ਹਨ। ਖ਼ਾਸ ਕਰਕੇ ਸਰਦੀਆਂ ਦੇ ਮੌਸਮ 'ਚ ਇਸ ਦੀ ਗਰਮ ਤਾਸੀਰ ਸਰੀਰ ਨੂੰ ਅੰਦਰੋਂ ਗਰਮੀ ਦਿੰਦੀ ਹੈ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਉਂਦੀ ਹੈ। ਖੰਘ-ਜ਼ੁਕਾਮ, ਜੋੜਾਂ ਦਾ ਦਰਦ, ਥਕਾਵਟ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦੇਣ 'ਚ ਮੇਥੀ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ।
ਜਾਣੋ ਸਰਦੀਆਂ 'ਚ ਮੇਥੀ ਖਾਣ ਨਾਲ ਕਿਹੜੇ ਫਾਇਦੇ ਮਿਲਦੇ ਹਨ:-
ਇਮਿਊਨਿਟੀ ਮਜ਼ਬੂਤ ਬਣਾਉਂਦੀ ਹੈ
ਸਰਦੀਆਂ 'ਚ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਮੇਥੀ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ C ਸਰੀਰ ਦੀ ਰੋਗ–ਰੋਕੂ ਸ਼ਕਤੀ ਨੂੰ ਵਧਾਉਂਦੇ ਹਨ।
- ਖੰਘ, ਜ਼ੁਕਾਮ, ਬੁਖਾਰ ਤੋਂ ਬਚਾਅ
- ਵਾਇਰਲ ਇਨਫੈਕਸ਼ਨ ਨਾਲ ਲੜਨ ਦੀ ਸਮਰੱਥਾ ਵਧਦੀ ਹੈ
ਜੋੜਾਂ ਦੇ ਦਰਦ ਤੋਂ ਰਾਹਤ
ਠੰਡ ਦੇ ਮੌਸਮ 'ਚ ਜੋੜਾਂ 'ਚ ਦਰਦ ਅਤੇ ਅਕੜਨ ਆਮ ਹੈ। ਮੇਥੀ 'ਚ ਮੌਜੂਦ ਐਂਟੀ–ਇੰਫਲਾਮੇਟਰੀ ਗੁਣ:
- ਜੋੜਾਂ ਦੀ ਸੋਜ ਘਟਾਉਂਦੇ ਹਨ
- ਦਰਦ 'ਚ ਰਾਹਤ ਦਿੰਦੇ ਹਨ
- ਵੱਧ ਉਮਰ ਦੇ ਲੋਕਾਂ ਲਈ ਖ਼ਾਸ ਫਾਇਦੇਮੰਦ
ਬਲੱਡ ਸ਼ੂਗਰ ਕੰਟਰੋਲ
ਮੇਥੀ ਦੇ ਦਾਣਿਆਂ 'ਚ ਮਿਲਣ ਵਾਲਾ ਘੁਲਣਸ਼ੀਲ ਫਾਈਬਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਸਰਦੀਆਂ 'ਚ ਮਿੱਠੇ ਅਤੇ ਭਾਰੀ ਖਾਣੇ ਵੱਧ ਖਾਏ ਜਾਂਦੇ ਹਨ, ਇਸ ਲਈ ਮੇਥੀ:
- ਡਾਇਬਟੀਜ਼ ਮਰੀਜ਼ਾਂ ਲਈ ਬੇਹੱਦ ਲਾਭਦਾਇਕ
- ਸ਼ੂਗਰ ਲੈਵਲ ਨੂੰ ਸਥਿਰ ਰੱਖਣ 'ਚ ਮਦਦਗਾਰ
ਸਰੀਰ ਨੂੰ ਅੰਦਰੋਂ ਗਰਮੀ ਦਿੰਦੀ ਹੈ
ਮੇਥੀ ਦੀ ਤਾਸੀਰ ਗਰਮ ਹੁੰਦੀ ਹੈ, ਜੋ ਸਰਦੀਆਂ 'ਚ ਸਰੀਰ ਨੂੰ ਅੰਦਰੋਂ ਤਾਕਤ ਅਤੇ ਗਰਮੀ ਪ੍ਰਦਾਨ ਕਰਦੀ ਹੈ।
- ਜਿਨ੍ਹਾਂ ਨੂੰ ਜਲਦੀ ਠੰਡ ਲੱਗਦੀ ਹੈ
- ਹੱਡੀਆਂ 'ਚ ਦਰਦ ਰਹਿੰਦਾ ਹੈ
- ਹੱਥ–ਪੈਰ ਠੰਡੇ ਰਹਿੰਦੇ ਹਨ
- ਉਨ੍ਹਾਂ ਲਈ ਮੇਥੀ ਦਾ ਸੇਵਨ ਬਹੁਤ ਲਾਭਦਾਇਕ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...
NEXT STORY