ਹੈਲਥ ਡੈਸਕ- ਸਿਹਤਮੰਦ ਰਹਿਣ ਲਈ ਸਹੀ ਖਾਣਾ-ਪੀਣਾ ਬਹੁਤ ਜ਼ਰੂਰੀ ਹੈ, ਜਿਸ ਲਈ ਖੁਰਾਕ 'ਚ ਹਰੀਆਂ ਸਬਜ਼ੀਆਂ, ਅਨਾਜ ਅਤੇ ਫਲ ਸ਼ਾਮਲ ਕਰਨੇ ਚਾਹੀਦੇ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਸਰਦੀਆਂ 'ਚ ਰੋਜ਼ਾਨਾ ਦੀ ਖੁਰਾਕ 'ਚ ਮੂਲੀ (Radish) ਅਤੇ ਮੂਲੀ ਦਾ ਜੂਸ (Beetroot Juice) ਸ਼ਾਮਲ ਕਰਨ ਨਾਲ ਕਈ ਗੰਭੀਰ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਸਰੀਰ ਅੰਦਰੋਂ ਮਜ਼ਬੂਤ ਰਹਿੰਦਾ ਹੈ।
ਮੂਲੀ ਦੇ ਅਨੇਕਾਂ ਫਾਇਦੇ
ਮੂਲੀ 'ਚ ਪ੍ਰੋਟੀਨ, ਵਿਟਾਮਿਨ-ਏ, ਆਇਰਨ ਅਤੇ ਕੈਲਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਮੂਲੀ ਦੀ ਰੋਜ਼ਾਨਾ ਵਰਤੋਂ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਐਸਿਡ ਦੀਆਂ ਬੀਮਾਰੀਆਂ ਅਤੇ ਪਾਚਨ ਸਬੰਧੀ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।
ਡਿਟੌਕਸੀਫਾਈ: ਮੂਲੀ 'ਚ ਮੌਜੂਦ ਪੌਸ਼ਕ ਤੱਤਾਂ ਕਾਰਨ ਇਸ ਨੂੰ ਕੁਦਰਤੀ ਕਲੀਂਜ਼ਰ ਕਿਹਾ ਜਾਂਦਾ ਹੈ। ਮੂਲੀ ਦਾ ਸੇਵਨ ਜਾਂ ਇਸ ਦਾ ਰਸ ਪੀਣ ਨਾਲ ਸਰੀਰ ਡਿਟੌਕਸ ਹੁੰਦਾ ਹੈ, ਜਿਸ ਨਾਲ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ।
ਪਾਚਨ ਤੰਤਰ ਤੇ ਐਸਿਡ: ਕੱਚੀ ਮੂਲੀ ਖਾਣ ਜਾਂ ਇਸ ਦੇ ਰਸ 'ਚ ਲੂਣ ਮਿਲਾ ਕੇ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਸੇਂਧਾ ਲੂਣ ਲਗਾ ਕੇ ਖਾਣ ਨਾਲ ਗੈਸ ਦੀ ਸਮੱਸਿਆ ਅਤੇ ਪੇਟ ਦਾ ਭਾਰੀਪਨ ਵੀ ਠੀਕ ਹੋ ਜਾਂਦਾ ਹੈ।
ਦਿਲ ਅਤੇ ਇਮਿਊਨ ਸਿਸਟਮ: ਪੌਸ਼ਟਿਕ ਤੱਤਾਂ ਨਾਲ ਭਰਪੂਰ ਮੂਲੀ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਣ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਘਟ ਕਰਨ 'ਚ ਮਦਦ ਮਿਲਦੀ ਹੈ। ਮੂਲੀ 'ਚ ਵਿਟਾਮਿਨ-ਸੀ ਹੋਣ ਕਾਰਨ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਵੀ ਸਹਾਇਤਾ ਕਰਦੀ ਹੈ।
ਹੋਰ ਲਾਭ: ਮੂਲੀ ਲੀਵਰ ਲਈ ਫਾਇਦੇਮੰਦ ਹੈ। ਇਹ ਪੀਲੀਆ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੈ, ਅਤੇ ਨਮਕ ਨਾਲ ਮੂਲੀ ਖਾਣ ਨਾਲ ਪੀਲੀਆ ਜਲਦੀ ਠੀਕ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਘੁਲਣਸ਼ੀਲ ਫਾਈਬਰ ਹੋਣ ਕਾਰਨ ਇਹ ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਅਤੇ ਜਲਣ ਤੋਂ ਰਾਹਤ ਦਿੰਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਸਿਹਤ ਨੂੰ ਚਮਤਕਾਰੀ ਫ਼ਾਇਦੇ ਦਿੰਦਾ ਹੈ ਗੁੜ ਵਾਲਾ ਪਾਣੀ, ਬਸ ਜਾਣ ਲਓ ਪੀਣ ਦਾ ਤਰੀਕਾ
NEXT STORY