ਜਲੰਧਰ (ਬਿਊਰੋ) - ਸਵੇਰੇ ਉੱਠਦੇ ਸਾਰ ਮੂੰਹ ‘ਚੋਂ ਬਦਬੂ ਆਉਣਾ ਆਮ ਗੱਲ ਹੈ। ਸਵੇਰੇ ਬਰੱਸ਼ ਜਾਂ ਕੁਰਲੀ ਕਰਨ ਨਾਲ ਤਾਜ਼ਾ ਸਾਹ ਆਉਣ ਦੇ ਨਾਲ-ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਰਾਤ ਨੂੰ ਸੌਂਦੇ ਸਮੇਂ ਸਾਹ 'ਚੋਂ ਸਾਹ ’ਚੋਂ ਕਿਸੇ ਤਰ੍ਹਾਂ ਦੀ ਕੋਈ ਬਦਬੂ ਨਹੀਂ ਆਉਂਦੀ ਪਰ ਸਵੇਰੇ ਮੂੰਹ ’ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਕੁਝ ਲੋਕਾਂ ਦੇ ਮੂੰਹ 'ਚੋਂ ਸਾਰਾ ਦਿਨ ਬਦਬੂ ਆਉਂਦੀ ਹੈ, ਜਿਸ ਨਾਲ ਗੱਲ ਕਰਨ 'ਚ ਪ੍ਰੇਸ਼ਾਨੀ ਹੁੰਦੀ ਹੈ। ਦਫ਼ਤਰੀ ਮੀਟਿੰਗ 'ਚ ਇਸ ਵਜ੍ਹਾ ਨਾਲ ਕਈ ਲੋਕ ਸ਼ਰਮਿੰਦੇ ਹੁੰਦੇ ਹਨ। ਬਰੱਸ਼ ਨਾਲ ਦੰਦ ਸਾਫ਼ ਕਰਕੇ ਕੁਝ ਰਾਹਤ ਤਾਂ ਮਿਲ ਜਾਂਦੀ ਹੈ ਪਰ ਤੁਸੀਂ ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਮੂੰਹ ‘ਚੋਂ ਬਦਬੂ ਆਉਣ ਦੇ ਕਾਰਨ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਸਵੇਰੇ ਉੱਠਦੇ ਸਾਰ ਮੂੰਹ ਦੀ ਬਦਬੂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਅਸੀਂ ਇਸਦੇ ਕਾਰਨ ਬਾਰੇ ਗੱਲ ਕਰੀਏ ਤਾਂ ਇਸਦਾ ਕਾਰਨ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕਰਨਾ ਜਾਂ ਸਾਹ ਲੈਣ ਦੇ ਤਰੀਕੇ ਨਾਲ ਜੁੜਿਆ ਹੋਇਆ ਹੈ।
. ਚੰਗੀ ਤਰ੍ਹਾਂ ਬੁਰਸ਼ ਨਾ ਕਰਨ ਨਾਲ ਇਹ ਸਮੱਸਿਆ ਹੋ ਸਕਦੀ ਹੈ।
. ਜੋ ਲੋਕ ਸੌਣ ਵੇਲੇ ਨੱਕ ਦੀ ਬਜਾਏ ਮੂੰਹ ਰਾਹੀਂ ਸਾਹ ਲੈਂਦੇ ਹਨ, ਜਿਸ ਕਾਰਨ ਖਰਾਟੇ ਲੈਣ ਵਾਲੇ ਲੋਕਾਂ ਦੇ ਮੂੰਹ ਤੋਂ ਬਦਬੂ ਆਉਣ ਲੱਗਦੀ ਹੈ।
. ਮਾਹਰਾਂ ਅਨੁਸਾਰ ਉਹ ਲੋਕ ਜਿਹੜੇ ਜ਼ਿਆਦਾ ਦਵਾਈਆਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
. ਕਿਸੀ ਵੀ ਤਰ੍ਹਾਂ ਦੀ ਐਲਰਜ਼ੀ ਜਾਂ ਸਿਗਰੇਟ ਪੀਣ ਵਾਲੇ ਲੋਕਾਂ ਦੇ ਬਹੁਤ ਬਦਬੂ ਆਉਣ ਦੀ ਸਮੱਸਿਆ ਵੀ ਹੁੰਦੀ ਹੈ।
ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਪਾਓ ਬਦਬੂ ਤੋਂ ਛੁਟਕਾਰਾ
1. ਸੌਂਫ
ਸੌਂਫ ਪਾਚਨ ਕਿਰਿਆ ਨੂੰ ਦਰੁਸਤ ਰੱਖਣ ਦੇ ਨਾਲ-ਨਾਲ ਮੂੰਹ ਨੂੰ ਤਾਜ਼ਾ ਰੱਖਦੀ ਹੈ। ਇਸ ਦੇ ਐਂਟੀ ਮਾਈਕ੍ਰੋਬਿਅਲ ਤੱਤ ਬੈਕਟੀਰੀਆ ਨਾਲ ਲੜਣ ਦਾ ਕੰਮ ਕਰਦੇ ਹਨ। ਖਾਣਾ ਖਾਣ ਤੋਂ ਬਾਅਦ ਮੂੰਹ ਨੂੰ ਤਾਜ਼ਾ ਕਰਨ ਲਈ 1 ਚਮਚਾ ਸੌਂਫ ਨੂੰ ਚਬਾ ਕੇ ਖਾਓ। ਇਸ ਤੋਂ ਇਲਾਵਾ 1 ਗਲਾਸ ਪਾਣੀ 'ਚ 1 ਚਮਚਾ ਸੌਂਫ ਉਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਇਸ ਦੀ ਕੁਰਲੀ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
2. ਸੇਬ ਦਾ ਸਿਰਕਾ
ਰਾਤ ਨੂੰ ਖਾਣਾ ਖਾਣ ਦੇ ਅੱਧਾ ਘੰਟਾ ਪਹਿਲਾਂ 1 ਗਲਾਸ ਪਾਣੀ 'ਚ 1 ਚਮਚ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਾਹ ਦੀ ਬਦਬੂ ਨਹੀਂ ਆਉਂਦੀ। ਤੁਸੀਂ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੇ ਹੋ।
3. ਟ੍ਰੀ-ਟ੍ਰੀ ਆਇਲ
ਇਹ ਤੇਲ ਮੂੰਹ ਦੇ ਬੈਕਟੀਰੀਆ ਨਾਲ ਲੜਣ 'ਚ ਬਹੁਤ ਅਸਰਦਾਰ ਹੰਦੀ ਹੈ। ਪਾਣੀ 'ਚ 1 ਬੂੰਦ ਟੀ-ਟ੍ਰੀ ਆਇਲ ਨੂੰ ਪਾ ਕੇ ਕੁਰਲੀ ਕਰਨ ਨਾਲ ਬਹੁਤ ਫ਼ਾਇਦਾ ਮਿਲਦਾ ਹੈ, ਜਿਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
4. ਨਿੰਬੂ
2 ਚੱਮਚ ਨਿੰਬੂ ਦੇ ਰਸ 'ਚ 1 ਗਲਾਸ ਪਾਣੀ ਮਿਕਸ ਕਰ ਕੇ ਇਸ ਨਾਲ ਦਿਨ 'ਚ ਘੱਟ ਤੋਂ ਘੱਟ 2 ਵਾਰ ਕੁਰਲੀ ਕਰੋ। ਇਸ ਨਾਲ ਮੂੰਹ ਦਾ ਸੁੱਕਾਪਨ ਦੂਰ ਹੋਵੇਗਾ ਅਤੇ ਬੈਕਟੀਰੀਆ ਵੀ ਘੱਟ ਹੋਣਗੇ।
5. ਲੂਣ ਅਤੇ ਸਰੋਂ ਦਾ ਤੇਲ
ਚੁਟਕੀ ਇਕ ਲੂਣ 'ਚ 1 ਬੂੰਦ ਸਰੋਂ ਦੇ ਤੇਲ 'ਚ ਪਾ ਲਓ। ਇਸ ਨਾਲ ਦੰਦਾਂ ਅਤੇ ਮਸੂੜਿਆਂ ਦੀ ਮਾਲਿਸ਼ ਕਰੋ। ਇਸ ਨਾਲ ਦੰਦ ਦਰਦ ਅਤੇ ਪੀਲਾਪਨ ਦੂਰ ਹੋਵੇਗਾ ਅਤੇ ਮੂੰਹ ਦੀ ਬਦਬੂ ਵੀ ਦੂਰ ਹੋ ਜਾਵੇਗੀ।
ਕਿਸ ਉਮਰ ਤੱਕ IVF ਤਕਨੀਕ ਨਾਲ ਬਣਿਆ ਜਾ ਸਕਦੈ ਮਾਂ? ਜਾਣੋ ਕੀ ਹਨ ਨਿਯਮ ਤੇ ਉਲੰਘਣਾ ’ਤੇ ਕੀ ਹੈ ਸਜ਼ਾ
NEXT STORY