ਜਲੰਧਰ (ਬਿਊਰੋ) - ਚਾਵਲ ਖਾਣ ਦਾ ਸ਼ੌਕ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ। ਲੋਕ ਚਾਵਲਾਂ ਨੂੰ ਕਈ ਤਰ੍ਹਾਂ ਪਕਾ ਕੇ ਖਾਂਦੇ ਹਨ। ਚਾਵਲਾਂ ਨੂੰ ਪਾਣੀ ’ਚ ਉਬਾਲਣ ’ਤੇ ਉਸ 'ਚੋਂ ਨਿਕਲਣ ਵਾਲੇ ਪਾਣੀ ਨੂੰ ਪਿੱਛ ਕਹਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਪਰ ਇਸ 'ਚ ਬਹੁਤ ਸਾਰੇ ਗੁਣ ਛਿਪੇ ਹੁੰਦੇ ਹਨ। ਇਸ ਦੀ ਵਰਤੋਂ ਨਾਲ ਅਸੀਂ ਕਈ ਬੀਮਾਰੀਆਂ ਨਾਲ ਲੜ ਸਕਦੇ ਹਾਂ। ਇਸ ਨੂੰ ਪੀਣ ਨਾਲ ਕਾਫੀ ਸਰੀਰਿਕ ਲਾਭ ਮਿਲਦੇ ਹਨ। ਰਾਈਸ ਵਾਟਰ ਨੂੰ ਚੌਲ ਉਬਾਲਣ ਤੋਂ ਬਾਅਦ ਨਿਥਾਰ ਕੇ ਕੱਢਿਆ ਜਾਂਦਾ ਹੈ ਅਤੇ ਇਸ 'ਚ ਜੀਰਾ ਅਤੇ ਨਮਕ ਅਤੇ ਹੀਂਗ ਨਾਲ ਤੜਕਾ ਲਗਾ ਦਿੱਤਾ ਜਾਂਦਾ ਹੈ। ਇਸ ਦੇ ਕਈ ਸਿਹਤਮੰਦ ਲਾਭ ਹੁੰਦੇ ਹਨ ਜੋ ਕਿ ਵੱਖ-ਵੱਖ ਪ੍ਰਕਾਰ ਦੇ ਹਨ।
1. ਡਿਹਾਈਡ੍ਰੇਸ਼ਨ 'ਚ ਲਾਭਦਾਇਕ
ਗਰਮੀਆਂ 'ਚ ਲੂੰ ਦੇ ਮੌਸਮ 'ਚ ਡਿਹਾਈਡ੍ਰੇਸ਼ਨ ਦੀ ਸਮੱਸਿਆ ਆਮ ਲੋਕਾਂ ਨੂੰ ਹੁੰਦੀ ਹੈ। 1 ਗਿਲਾਸ ਚਾਵਲਾਂ ਦਾ ਪਾਣੀ ਪੀਣ ਨਾਲ ਇਸ ਨੂੰ ਬਹੁਤ ਫ਼ਾਇਦਾ ਮਿਲਦਾ ਹੈ।
2. ਕਬਜ਼ ਕਰੇ ਦੂਰ
ਕਈ ਲੋਕ ਢਿੱਡ ਸਾਫ ਨਾ ਹੋਣ ਦੇ ਕਾਰਨ ਪ੍ਰੇਸ਼ਾਨ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਬਜ਼ ਹੋ ਜਾਂਦੀ ਹੈ। ਕਬਜ਼ ਦੇ ਮਰੀਜ਼ਾਂ ਨੂੰ ਹਰ ਰੋਜ਼ ਚਾਵਲਾਂ ਦਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਕਬਜ਼ ਦੂਰ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਹਾਨੂੰ ਵੀ ਵਾਰ-ਵਾਰ ਆਉਂਦੇ ਹਨ ‘ਚੱਕਰ’ ਤਾਂ ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਗੰਭੀਰ ਬੀਮਾਰੀਆਂ
3. ਡਾਈਰੀਆ 'ਚ ਅਸਰਦਾਰ
ਚਾਵਲਾਂ ਦਾ ਪਾਣੀ ਸਰੀਰ 'ਚ ਹੋਣ ਵਾਲੀ ਪਾਣੀ ਦੀ ਘਾਟ ਨੂੰ ਦੂਰ ਕਰਦਾ ਹੈ। ਚਾਵਲਾਂ ਦਾ ਪਾਣੀ ਪੀਣ ਨਾਲ ਡਿਹਾਈਡ੍ਰੇਸ਼ਨ ਅਤੇ ਦਸਤ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ
4. ਐਨਰਜੀ ਨਾਲ ਭਰਪੂਰ
ਚਾਵਲਾਂ ਦੇ ਪਾਣੀ 'ਚ ਬਹੁਤ ਜ਼ਿਆਦਾ ਊਰਜਾ ਹੁੰਦੀ ਹੈ। ਇਸ ਦੀ ਵਰਤੋਂ ਨਾਲ ਵਿਅਕਤੀ ਦਾ ਸਰੀਰ ਚੁਸਤ ਬਣਿਆ ਰਹਿੰਦਾ ਹੈ।
5. ਕੈਂਸਰ ਦੀ ਰੋਕਥਾਮ 'ਚ ਸਹਾਇਕ
ਚਾਵਲਾਂ ਦਾ ਪਾਣੀ ਐਂਟੀਆਕਸੀਡੈਂਟ ਅਤੇ ਵਿਟਾਮਿਨ-ਏ ਦਾ ਚੰਗਾ ਸਰੋਤ ਹੈ। ਇਹ ਪਾਣੀ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ 'ਚ ਵੀ ਲਾਭਦਾਇਕ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਸਮੇਂ ਪਤੀ-ਪਤਨੀ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਵਧੇਗਾ ਪਿਆਰ
6. ਵਾਇਰਲ ਇੰਫੈਕਸ਼ਨ ਕਰੇ ਦੂਰ
ਚਾਵਲਾਂ ਦਾ ਪਾਣੀ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮੱਰਥਾ ਵੱਧਦੀ ਹੈ। ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਵੀ ਮਿਲ ਜਾਂਦੇ ਹਨ। ਇਸ ਨਾਲ ਵਿਅਕਤੀ ਨੂੰ ਸਹੀ ਹੋਣ 'ਚ ਘੱਟ ਸਮਾਂ ਲੱਗਦਾ ਹੈ।
ਪੜ੍ਹੋ ਇਹ ਵੀ ਖ਼ਬਰ - ਜੋੜਾਂ ਦੇ ਦਰਦ ਨੂੰ ਦੂਰ ਕਰੇਗੀ ‘ਇਮਲੀ’, ਸ਼ੂਗਰ ਦੇ ਮਰੀਜ਼ਾਂ ਦੇ ਨਾਲ-ਨਾਲ ਇਨ੍ਹਾਂ ਲਈ ਵੀ ਹੈ ਫ਼ਾਇਦੇਮੰਦ
7. ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ
ਗਰਮੀਆਂ ਤੋਂ ਬਾਹਰ ਨਿਕਲਦੇ ਸੂਰਜ ਦੀਆਂ ਕਿਰਨਾਂ ਨਾਲ ਚਮੜੀ ’ਤੇ ਐਲਰਜੀ ਹੋ ਜਾਂਦੀ ਹੈ। ਚੌਲਾਂ ਦਾ ਪਾਣੀ ਪੀਣ ਨਾਲ ਸੂਰਜ ਦੇ ਤਾਪ ਦਾ ਪ੍ਰਭਾਵ ਸਰੀਰ 'ਚ ਘੱਟ ਪਵੇਗਾ। ਇਸ ਦੀ ਵਰਤੋਂ ਨਾਲ ਚਮੜੀ ਗਰਮੀ ’ਚ ਸਹੀ ਰਹਿੰਦੀ ਹੈ।
ਅੱਖਾਂ ਦੀ ਰੌਸ਼ਨੀ ਅਤੇ ਵਾਲਾਂ ਲਈ ਬੇਹੱਦ ਲਾਹੇਵੰਦ ਹੁੰਦੈ ‘ਔਲਾ’, ਜਾਣੋ ਹੋਰ ਵੀ ਹੈਰਾਨੀਜਨਕ ਫ਼ਾਇਦੇ
NEXT STORY