ਹੈਲਥ ਡੈਸਕ - ਅਜੋਕੇ ਦੌਰ 'ਚ ਜਿੱਥੇ ਗ਼ਲਤ ਖਾਣ-ਪੀਣ ਕਾਰਨ ਬੀਮਾਰੀਆਂ ਲਗਾਤਾਰ ਵਧ ਰਹੀਆਂ ਹਨ, ਉੱਥੇ ਹੀ ਸਾਡੀ ਰਸੋਈ 'ਚ ਮੌਜੂਦ ਕਾਲੇ ਰੰਗ ਦੇ ਛੋਟੇ ਜਿਹੇ ਬੀਜ 'ਕਲੋਂਜੀ' ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦੋਵੇਂ ਹੀ ਇਸ ਦੇ ਚਮਤਕਾਰੀ ਗੁਣਾਂ ਦੀ ਪੁਸ਼ਟੀ ਕਰਦੇ ਹਨ।
ਕਲੋਂਜੀ ਦੇ ਮੁੱਖ ਫਾਇਦੇ :-
ਸ਼ੂਗਰ 'ਤੇ ਕਾਬੂ
- ਰੋਜ਼ਾਨਾ ਖਾਲੀ ਪੇਟ ਕਲੋਂਜੀ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਯਾਦਦਾਸ਼ਤ ਵਧਾਉਣ 'ਚ ਸਹਾਇਕ
- ਕਲੋਂਜੀ ਨੂੰ ਸ਼ਹਿਦ ਦੇ ਨਾਲ ਖਾਣ ਨਾਲ ਦਿਮਾਗੀ ਸ਼ਕਤੀ ਵਧਦੀ ਹੈ ਅਤੇ ਇਕਾਗਰਤਾ 'ਚ ਸੁਧਾਰ ਹੁੰਦਾ ਹੈ।
ਦਿਲ ਦੀ ਸਿਹਤ
- ਇਹ ਸਰੀਰ 'ਚੋਂ ਮਾੜੇ ਕੋਲੇਸਟ੍ਰੋਲ ਨੂੰ ਘਟਾ ਕੇ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੀ ਹੈ।
ਭਾਰ ਘਟਾਉਣ 'ਚ ਮਦਦਗਾਰ
- ਕੋਸੇ ਪਾਣੀ ਨਾਲ ਕਲੋਂਜੀ ਦਾ ਸੇਵਨ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਵਾਧੂ ਚਰਬੀ ਤੇਜ਼ੀ ਨਾਲ ਘਟਦੀ ਹੈ।
ਵਾਲਾਂ ਅਤੇ ਚਮੜੀ ਲਈ
- ਕਲੋਂਜੀ ਦਾ ਤੇਲ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਅਤੇ ਚਮੜੀ ਦੇ ਰੋਗਾਂ (ਜਿਵੇਂ ਕਿ ਮੁਹਾਸੇ) ਨੂੰ ਠੀਕ ਕਰਨ 'ਚ ਅਸਰਦਾਰ ਹੈ।
ਮਜ਼ਬੂਤ ਇਮਿਊਨਿਟੀ
- ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਸਰੀਰ ਨੂੰ ਇਨਫੈਕਸ਼ਨ ਅਤੇ ਵਾਇਰਸਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ।
ਸਾਵਧਾਨੀ :-
- ਮਾਹਿਰਾਂ ਦਾ ਕਹਿਣਾ ਹੈ ਕਿ ਕਲੋਂਜੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇੱਕ ਦਿਨ 'ਚ 2-3 ਗ੍ਰਾਮ (ਅੱਧਾ ਚਮਚ) ਤੋਂ ਵੱਧ ਸੇਵਨ ਨਹੀਂ ਕਰਨਾ ਚਾਹੀਦਾ। ਗਰਭਵਤੀ ਔਰਤਾਂ ਨੂੰ ਇਸ ਦੀ ਵਰਤੋਂ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਬੁਢਾਪੇ ਦੀ ਕਮਜ਼ੋਰੀ ਹੋਵੇਗੀ ਦੂਰ! AIIMS ਮਾਹਿਰ ਨੇ ਦੱਸਿਆ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਦਾ ਗੁਪਤ ਮੰਤਰ
NEXT STORY