ਮੇਖ- ਅਫਸਰ ਦੇ ਸਾਫਟ ਰੁਖ ਕਰ ਕੇ ਰਾਜ ਦਰਬਾਰ ਦੇ ਕੰਮਾਂ ’ਚ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਮੋਰੇਲ ਵੀ ਹਾਈ ਰਹੇਗਾ, ਵਿਰੋਧੀ ਕਮਜ਼ੋਰ ਰਹਿਣਗੇ।
ਬ੍ਰਿਖ- ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਕਥਾ-ਵਾਰਤਾ, ਕੀਰਤਨ-ਸਤਿਸੰਗ ਸੁਣਨ ’ਚ ਜੀਅ ਲੱਗੇਗਾ।
ਮਿਥੁਨ- ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਸਹੀ ਨਹੀਂ ਰਹੇਗਾ ਅਤੇ ਉਸ ’ਚ ਕੁਝ ਨਾ ਕੁਝ ਗੜਬੜੀ ਮਹਿਸੂਸ ਹੁੰਦੀ ਰਹੇਗੀ, ਡਿਗਣ-ਫਿਸਲਣ ਦਾ ਡਰ ਰਹੇਗਾ।
ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਮਨੋਰਥਾਂ ਸੰਕਲਪਾਂ ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਸਿੰਘ- ਕਮਜ਼ੋਰ ਮਨੋਬਲ ਕਰ ਕੇ ਮਨ ਡਰਿਆ-ਡਰਿਆ ਘਬਰਾਇਆ ਜਿਹਾ ਮਹਿਸੂਸ ਹੋਵੇਗਾ, ਮਨ ਉਦਾਸ, ਟੈਂਸ ਅਤੇ ਅਪਸੈੱਟ ਜਿਹਾ ਰਹੇਗਾ, ਕੋਈ ਵੀ ਨਵਾਂ ਕੰਮ ਸ਼ੁਰੂ ਨਾ ਕਰੋ।
ਕੰਨਿਆ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਸ਼ਤਰੂ ਵੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨਗੇ।
ਤੁਲਾ- ਜੇ ਕੋਈ ਜਾਇਦਾਦੀ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ, ਵੱਡੇ ਲੋਕਾਂ ਦੇ ਸਾਫਟ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ।
ਬ੍ਰਿਸ਼ਚਕ- ਆਪ ਆਪਣੇ ਉਤਸ਼ਾਹੀ ਅਤੇ ਹਿੰਮਤੀ ਮਨ ਕਰ ਕੇ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰੱਖੋਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਧਨ- ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ਲਈ ਉੱਤਮ, ਵਹੀਕਲ ਦੀ ਸੇਲ ਪਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰਹੇਗਾ।
ਮਕਰ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਸੁਧਰੀ ਰਹੇਗੀ, ਜਨਰਲ ਤੌਰ ’ਤੇ ਆਪ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ- ਖਰਚਿਆਂ ’ਤੇ ਕਾਬੂ ਕਰਨ ਦਾ ਯਤਨ ਕਰੋ, ਅਰਥ ਦਸ਼ਾ ਵੀ ਕੁਝ ਕਮਜ਼ੋਰ ਮਹਿਸੂਸ ਹੋਵੇਗੀ, ਉਧਾਰੀ ਦੇ ਚੱਕਰ ’ਚ ਨਾ ਫਸੋ, ਪੇਮੈਂਟ ਦੇ ਮਾਮਲੇ ’ਚ ਵੀ ਸੁਚੇਤ ਰਹੋ।
ਮੀਨ- ਸਿਤਾਰਾ ਆਮਦਨ ਅਤੇ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਪਲਾਨਿੰਗ ਕੁਝ ਅੱਗੇ ਵਧੇਗੀ, ਤੇਜ ਪ੍ਰਭਾਵ ਦਬਦਬਾ ਵੀ ਬਣਿਆ ਰਹੇਗਾ।
15 ਜਨਵਰੀ 2021, ਸ਼ੁੱਕਰਵਾਰ ਪੋਹ ਸੁਦੀ ਤਿਥੀ ਦੂਜ (ਸਵੇਰੇ 8.05 ਤਕ) ਅਤੇ ਮਗਰੋਂ ਤਿਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਮਕਰ ’ਚ
ਮੰਗਲ ਮੇਖ ’ਚ
ਬੁੱੱਧ ਮਕਰ ’ਚ
ਗੁਰੂ ਮਕਰ ’ਚ
ਸ਼ੁੱਕਰ ਧਨ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2077, ਮਾਘ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1942, ਮਿਤੀ :25 (ਪੋਹ), ਹਿਜਰੀ ਸਾਲ 1442, ਮਹੀਨਾ : ਜਮਾਦਿ-ਉਲ-ਅੱਵਲ, ਤਰੀਕ : 1, ਸੂਰਜ ਉਦੇ ਸਵੇਰੇ 7.3 1 ਵਜੇ, ਸੂਰਜ ਅਸਤ ਸ਼ਾਮ 5.43 ਵਜੇ (ਜਲੰਧਰ ਟਾਈਮ) ਨਕਸ਼ੱਤਰ :ਧਨਿਸ਼ਠਾ (15 ਜਨਵਰੀ ਿਦਨ ਰਾਤ ਅਤੇ ਅਗਲੇ ਿਦਨ (16 ਜਨਵਰੀ) ਸਵੇਰੇ 5.17 ਤਕ), ਯੋਗ : ਸਿੱਧੀ (ਰਾਤ 8.22 ਤਕ) ਅਤੇ ਮਗਰੋਂ ਯੋਗ ਵਿਅਤੀਘਾਤ , ਚੰਦਰਮਾ : ਮਕਰ ਰਾਸ਼ੀ ’ਤੇ (ਸ਼ਾਮ 5.06 ਤਕ ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵਗੀ (ਸ਼ਾਮ 5.06 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੈਨਾ ਦਿਵਸ, ਜਮਾਦਿ ਉਲਸਾਨੀ (ਮੁਸਲਿਮ) ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
NEXT STORY