ਮੇਖ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ,ਆਪਣੀ ਉਛਲ ਕੂਦ ਦੇ ਬਾਵਜੂਦ ਵੀ ਸ਼ਤਰੂ ਕਮਜ਼ੋਰ ਬਣੇ ਰਹਿਣਗੇ।
ਬ੍ਰਿਖ : ਸਿਤਾਰਾ ਪੁਰਵ ਦੁਪਹਿਰ ਤੱਕ ਨੁਕਸਾਨ ਅਤੇ ਅਹਿਤਿਆਤ ਪ੍ਰੇਸ਼ਾਨੀ ਵਾਲਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ।
ਮਿਥੁਨ : ਸਿਤਾਰਾ ਪੁਰਵ ਦੁਪਹਿਰ ਤੱਕ ਬਿਹਤਰ ਅਤੇ ਸਫਲਤਾ ਦੇਣ ਦੇ ਰਸਤੇ ਖੋਲ੍ਹਣ ਵਾਲਾ ਪਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ ਦੇ ਜਾਗਣ ਦਾ ਡਰ ਰਹਿ ਸਕਦਾ ਹੈ।
ਕਰਕ : ਜਨਰਲ ਸਿਤਾਰਾ ਸਟ੍ਰਾਂਗ ਸਫਲਤਾ, ਇੱਜ਼ਤਮਾਣ ਦੀ ਪ੍ਰਾਪਤੀ, ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ।
ਸਿੰਘ : ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ ਪਰ ਹਲਕੀ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਬਣਾ ਕੇ ਰੱਖੋ।
ਕੰਨਿਆ : ਸਿਤਾਰਾ ਪੁਰਵ ਦੁਪਹਿਰ ਤੱਕ ਪੇਟ ਲਈ ਠੀਕ ਨਹੀਂ, ਖਾਣਾ-ਪੀਣਾ ਵੀ ਸੰਭਲ ਸੰਭਾਲ ਕੇ ਹੀ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਤੁਲਾ : ਸਿਤਾਰਾ ਪੁਰਵ ਦੁਪਹਿਰ ਤੱਕ ਬਿਹਤਰ, ਸ਼ੁੱਭ ਕੰਮਾਂ ’ਚ ਧਿਆਨ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਹਰ ਫ੍ਰੰਟ ’ਤੇ ਸੁਚੇਤ ਰਹਿਣਾ
ਬ੍ਰਿਸ਼ਚਕ : ਸਿਤਾਰਾ ਪੁਰਵ ਦੁਪਹਿਰ ਤੱਕ ਨੁਕਸਾਨ ਪ੍ਰੇਸ਼ਾਨੀ ਵਾਲਾ, ਕੋਈ ਨਵਾਂ ਯਤਨ ਵੀ ਸ਼ੁਰੂ ਨਾ ਕਰੋ ਪਰ ਬਾਅਦ ’ਚ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਧਨ : ਸਿਤਾਰਾ ਪੁਰਵ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਨੁਕਸਾਨ ਵਾਲਾ, ਆਪੋਜ਼ਿਟ ਹਾਲਾਤ ਬਣਨਗੇ।
ਮਕਰ : ਜਨਰਲ ਸਿਤਾਰਾ ਮਜ਼ਬੂਤ, ਹਰ ਫ੍ਰੰਟ ’ਤੇ ਆਪ ਦੀ ਪੈਠ ਧਾਕ ਛਾਪ ਬਣੀ ਰਹੇਗੀ, ਸ਼ੁੱਭ ਕੰਮਾਂ ’ਚ ਰੁਚੀ ਰਹੇਗੀ,ਕੋਈ ਸਕੀਮ ਸਿਰੇ ਚੜ੍ਹ ਸਕਦੀ ਹੈ।
ਕੁੰਭ : ਪੁਰਵ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਬਾਅਦ ’ਚ ਸਫਲਤਾ ਮਿਲੇਗੀ, ਵੈਸੇ ਸੁਭਾਅ ’ਚ ਗੁੱਸਾ ਰਹੇਗਾ।
ਮੀਨ : ਸਿਤਾਰਾ ਪੁਰਵ ਦੁਪਹਿਰ ਤੱਕ ਅਰਥ ਦਸ਼ਾ ਬਿਹਤਰ ਰੱਖੇਗਾ ਪਰ ਬਾਅਦ ’ਚ ਆਪ ਦੀਆਂ ਕੋਸ਼ਿਸ਼ਾਂ, ਪਲਾਨਿੰਗ ਚੰਗਾ ਨਤੀਜਾ ਦੇਣਗੀਆਂ, ਵਿਰੋਧੀ ਵੀ ਆਪ ਅੱਗੇ ਟਿਕ ਨਾ ਸਕਣਗੇ।
29 ਮਈ 2022, ਐਤਵਾਰ
ਜੇਠ ਵਦੀ ਤਿੱਥੀ ਚੌਦਸ (ਦੁਪਹਿਰ 2.56 ਤੱਕ) ਅਤੇ ਮਗਰੋਂ ਤਿਥੀ ਮੱਸਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਮੇਖ ’ਚ
ਮੰਗਲ ਮੀਨ ’ਚ
ਬੁੱਧ ਬ੍ਰਿਖ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 8 (ਜੇਠ) ਹਿਜਰੀ ਸਾਲ 1443, ਮਹੀਨਾ : ਸ਼ਵਾਲ ਤਰੀਕ : 27 ਸੂਰਜ ਉਦੇ ਸਵੇਰੇ 5.29 ਵਜੇ, ਸੂਰਜ ਅਸਤ ਸ਼ਾਮ 7.21 ਵਜੇ (ਜਲੰਧਰ ਟਾਈਮ) ਨਕਸ਼ੱਤਰ : ਕ੍ਰਿਤਿਕਾ (ਪੂਰਾ ਦਿਨ ਰਾਤ), ਯੋਗ : ਅਤਿਗੰਡ (ਰਾਤ 10.53 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਮੇਖ ਰਾਸ਼ੀ ’ਤੇ (ਪੁਰਵ ਦੁਪਹਿਰ 11.16 ਤੱਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵਦ ਸਾਵਿਤਰੀ ਵਰਤ (ਮੱਸਿਆ ਪੱਖ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲਿਆਂ ਦੀ ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ
NEXT STORY