ਮੇਖ : ਕਿਸੇ ਮਿੱਤਰ-ਸੱਜਣ ਸਾਥੀ ਦੀ ਮਦਦ -ਸਹਿਯੋਗ ਨਾਲ ਆਪ ਦੀ ਕੋਈ ਕੰਮਕਾਜੀ ਮੁਸ਼ਕਲ ਹੱਲ ਹੋ ਸਕਦੀ ਹੈ, ਵਿਰੋਧੀ ਵੀ ਆਪ ਅੱਗੇ ਟਿਕ ਨਾ ਸਕਣਗੇ।
ਬ੍ਰਿਖ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਅਤੇ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।
ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ, ਮਨੋਰਥਾਂ ਅਤੇ ਇਰਾਦਿਆਂ ’ਚ ਵਿਜੇ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਸਹੀ ਰਹੇਗਾ।
ਕਰਕ : ਸਮਾਂ ਉਲਝਣਾਂ, ਝਗੜਿਆਂ, ਝਮੇਲਿਆਂ ਵਾਲਾ, ਕੋਈ ਵੀ ਨਵਾਂ ਕੰਮ ਜਾਂ ਇੰਪੋਰਟੈਂਟ ਯਤਨ ਹੱਥ ’ਚ ਨਾ ਲੈਣਾ ਸਹੀ ਰਹੇਗਾ, ਆਪ ਦਾ ਕਦਮ ਰੁਕਦਾ-ਰੁਕਦਾ ਨਜ਼ਰ ਆਵੇਗਾ।
ਸਿੰਘ : ਸਮਾਂ ਧਨ ਲਾਭ ਅਤੇ ਬਿਹਤਰੀ ਦੇ ਰਸਤੇ ਖੋਲ੍ਹਣ ਵਾਲਾ ਹੋਵੇਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਪ੍ਰਾਬਲਮ ਵੀ ਸੁਲਝੇਗੀ, ਵੈਸੇ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਕੰਨਿਆ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ, ਵੱਡੇ ਲੋਕ ਆਪ ਦੀ ਗੱਲ ਧੀਰਜ ਅਤੇ ਹਮਦਰਦੀ ਨਾਲ ਸੁਣਨਗੇ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ।
ਤੁਲਾ : ਧਾਰਮਿਕ ਕੰਮਾਂ ’ਚ ਸ਼ਾਮਲ ਹੋਣ, ਧਾਰਮਿਕ ਿਲਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਇਰਾਦਿਆਂ ’ਚ ਮਜ਼ਬੂਤੀ ਮੋਰੇਲ ਬੂਸਟਿੰਗ ਬਣੀ ਰਹੇਗੀ।
ਬ੍ਰਿਸ਼ਚਕ : ਸਿਤਾਰਾ ਸਿਹਤ ਲਈ ਕਮਜ਼ੋਰ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ,ਕਿਸੇ ਨੂੰ ਲਿਫਟ ਵੀ ਨਾ ਦਿਓ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਤਾਲਮੇਲ ਸਦਭਾਅ ਸਹਿਯੋਗ ਬਣਿਆ ਰਹੇਗਾ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ।
ਕੁੰਭ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਤਬੀਅਤ ’ਚ ਤੇਜੀ ਰਹਿਣ ਦਾ ਡਰ।
ਮੀਨ : ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵਿਰੋਧੀ ਨਿਸਤੇਜ, ਪ੍ਰਭਾਵਹੀਣ ਬਣੇ ਰਹਿਣਗੇ, ਆਪ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਬਿੱਜ਼ੀ ਰਹੋਗੇ।
1 ਜੂਨ 2022, ਬੁੱਧਵਾਰ
ਜੇਠ ਸੁਦੀ ਤਿਥੀ ਦੂਜ (ਰਾਤ 9.47 ਤੱਕ) ਅਤੇ ਮਗਰੋਂ ਤਿਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਮਿਥੁਨ ’ਚ
ਮੰਗਲ ਮੀਨ ’ਚ
ਬੁੱਧ ਬ੍ਰਿਖ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 11 (ਜੇਠ), ਹਿਜਰੀ ਸਾਲ 1443, ਮਹੀਨਾ : ਸ਼ਵਾਲ, ਤਰੀਕ : 30, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.23 ਵਜੇ (ਜਲੰਧਰ ਟਾਈਮ) ਨਕਸ਼ੱਤਰ : ਮ੍ਰਿਗਸ਼ਿਰ (ਦੁਪਹਿਰ 1 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਆਰਦਰਾ, ਯੋਗ : ਸ਼ੂਲ (1-2 ਮੱਧ ਰਾਤ 1.34 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ
NEXT STORY