ਮੇਖ : ਜੇ ਕੋਈ ਅਦਾਲਤੀ ਕੰਮ ਰੁਕਿਆ ਪਿਆ ਹੋਵੇ ਤਾਂ ਉਸ ਨੂੰ ਫਿਰ ਤੋਂ ਹੱਥ ’ਚ ਲੈਣ ਦਾ ਮਨ ਬਣਾਓ, ਸਫਲਤਾ ਮਿਲਣ ਦਾ ਸਕੋਪ ਹੋਵੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਕਿਸੇ ਵੱਡੇ ਆਦਮੀ ਦਾ ਸਾਥ ਅਤੇ ਸਹਿਯੋਗ ਕਾਫੀ ਫਰੂਟਫੁਲ ਹੋਵੇਗਾ ਕਿਉਂਕਿ ਉਸ ਦੀ ਮਦਦ ਨਾਲ ਆਪ ਦੀ ਕੋਈ ਮੁਸ਼ਕਲ ਸੁਲਝ ਸਕਦੀ ਹੈ, ਜਨਰਲ ਹਾਲਾਤ ਬਿਹਤਰ ਬਣਨਗੇ।
ਮਿਥੁਨ : ਡ੍ਰਿੰਕਸ, ਕੈਮੀਕਲਸ, ਪੇਂਟਸ, ਪੈਟ੍ਰੋਲੀਅਮ ਅਤੇ ਸੀ.ਪ੍ਰੋਡਕਟਸ, ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕਰਕ : ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਸਿਤਾਰਾ ਚੰਗਾ, ਜਿਹੜਾ ਵੀ ਯਤਨ ਕਰੋ ਪੂਰਾ ਜ਼ੋਰ ਲਗਾ ਕੇ ਕਰੋ, ਵੈਸੇ ਤਬੀਅਤ ’ਚ ਰੰਗੀਨੀ ਅਤੇ ਸਵਛੰਦਤਾ ਪ੍ਰਭਾਵੀ ਰਹੇਗੀ।
ਸਿੰਘ : ਜਨਰਲ ਸਿਤਾਰਾ ਕਮਜ਼ੋਰ, ਧਿਆਨ ਰੱਖੋ ਕਿ ਉਲਝਣਾਂ ਝਮੇਲਿਆਂ ਕਰ ਕੇ ਆਪ ਦੀ ਟਾਰਗੈੱਟ ਤੱਕ ਪਹੁੰਚੀ ਕੋਈ ਸਕੀਮ ਫਿਰ ਤੋਂ ਪਟੜੀ ਤੋਂ ਉਤਰ ਨਾ ਜਾਵੇ।
ਕੰਨਿਆ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਭਜਦੌੜ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਮੁਸ਼ਕਲ ਹਟੇਗੀ।
ਤੁਲਾ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕਾਂ ਦੇ ਸੁਪੋਰਟਿਵ ਤੇ ਲਚੀਲੇ ਰੁਖ ਕਰ ਕੇ ਕੋਈ ਸਮੱਸਿਆ ਹੱਲ ਹੋ ਸਕਦੀ ਹੈ।
ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਹਰ ਫ੍ਰੰਟ ’ਤੇ ਬੜ੍ਹਤ ਵੱਲ ਰੱਖੇਗਾ, ਧਾਰਮਿਕ ਸਮਾਜਿਕ ਕੰਮਾਂ ’ਚ ਧਿਆਨ, ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਕਿਉਂਕਿ ਸਿਹਤ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਠੰਡੀਆਂ ਅਤੇ ਬਾਈ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨਾ ਸਹੀ ਰਹੇਗਾ, ਸਫਰ ਵੀ ਨਾ ਕਰੋ।
ਮਕਰ : ਆਰਥਿਕ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫ੍ਰੰਟ ’ਤੇ ਮਿਠਾਸ-ਤਾਲਮੇਲ ਸਹਿਯੋਗ ਰਹੇਗਾ, ਮੂਡ ’ਚ ਖੁਸ਼ਦਿਲੀ, ਜ਼ਿੰਦਾਦਿਲੀ ਰਹੇਗੀ।
ਕੁੰਭ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ, ਮਨ ’ਚ ਬੇਚੈਨੀ ਅਤੇ ਅਸਥਿਰਤਾ ਵੀ ਬਣੀ ਰਹੇਗੀ।
ਮੀਨ : ਜਨਰਲ ਸਿਤਾਰਾ ਬਿਹਤਰ, ਭੱਜਦੌੜ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ ਅਤੇ ਬਿਹਤਰੀ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
4 ਜੂਨ 2022, ਸ਼ਨੀਵਾਰ
ਜੇਠ ਸੁਦੀ ਤਿਥੀ ਪੰਚਮੀ (4-5 ਮੱਧ ਰਾਤ 4.53 ਤੱਕ) ਅਤੇ ਮਗਰੋਂ ਤਿਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 14 (ਜੇਠ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 3, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.25 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁੱਖ (ਰਾਤ 9.55 ਤੱਕ), ਯੋਗ : ਧਰੁਵ (4-5 ਮੱਧ ਰਾਤ 4.19 ਤੱਕ) ਅਤੇ ਮਗਰੋਂ ਵਿਆਪਾਤ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਰਾਤ 9.55 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਕੰਮਾਂ ਲਈ ਚੰਗਾ, ਆਪ ਦੇ ਯਤਨ ਦੇਣਗੇ ਪਾਜ਼ੇਟਿਵ ਨਤੀਜਾ
NEXT STORY