ਮੇਖ : ਸਵੇਰ ਤਕ ਆਪ ਨਾਰਮਲ ਜਿਹੇ ਹਾਲਾਤ ਮਹਿਸੂਸ ਕਰੋਗੇ ਪਰ ਬਾਅਦ ’ਚ ਅਚਾਨਕ ਆਪੋਜ਼ਿਟ ਜਿਹੇ ਹਾਲਾਤ ਵੀ ਦੇਖਣ ਨੂੰ ਮਿਲ ਸਕਦੇ ਹਨ।
ਬ੍ਰਿਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ -ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਯਤਨ ਕਰਨ ’ਤੇ ਕੋਈ ਮੁਸ਼ਕਲ ਸਮੱਸਿਆ ਹੱਲ ਹੋਵੇਗੀ।
ਮਿਥੁਨ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਅਰਥ ਦਸ਼ਾ ਵੀ ਠੀਕ-ਠਾਕ ਰਹੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਕਰਕ : ਆਪ ਆਪਣੇ ਹਿੰਮਤੀ ਅਤੇ ਉਤਸ਼ਾਹੀ ਮਨ ਨਾਲ ਹਰ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਰੱਖ ਸਕੋਗੇ, ਵਿਰੋਧੀ ਆਪ ਅੱਗੇ ਠਹਿਰ ਨਾ ਸਕਣਗੇ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦਾ ਚੰਗਾ ਨਤੀਜਾ ਮਿਲੇਗਾ।
ਕੰਨਿਆ : ਸਵੇਰ ਤਕ ਸਮਾਂ ਕਮਜ਼ੋਰ ਪਰ ਬਾਅਦ ’ਚ ਜਨਰਲ ਹਾਲਾਤ ਹੌਲੀ-ਹੌਲੀ ਸੁਧਰਨਗੇ, ਕੰਮਕਾਜੀ ਦਸ਼ਾ ਬਿਹਤਰ, ਸਫਲਤਾ ਸਾਥ ਦੇਵੇਗੀ।
ਧਨ : ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ ਪਰ ਹਰ ਮਾਮਲੇ ’ਚ ਆਪ ਦੀ ਸੋਚ ਸਾਤਵਿਕ ਬਣੀ ਰਹੇਗੀ।
ਮਕਰ : ਸਵੇਰ ਤਕ ਸਮਾਂ ਸਿਹਤ ਲਈ ਕਮਜ਼ੋਰ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਉਦੇਸ਼ ਪ੍ਰੋਗਰਾਮ ਸਿਰੇ ਚੜ੍ਹਣਗੇ।
ਕੁੰਭ : ਸਿਤਾਰਾ ਸਵੇਰ ਤਕ ਬਿਹਤਰ ਪਰ ਬਾਅਦ ’ਚ ਸਮਾਂ ਸਿਹਤ ਲਈ ਕਮਜ਼ੋਰ ਬਣੇਗਾ, ਬਿਹਤਰੀ ਹੋਵੇਗੀ, ਨੁਕਸਾਨ ਪ੍ਰੇਸ਼ਾਨੀ ਦਾ ਵੀ ਡਰ।
ਮੀਨ : ਸਿਤਾਰਾ ਸਵੇਰ ਤਕ ਅਹਿਤਿਆਤ ਵਾਲਾ ਪਰ ਬਾਅਦ ਸਮਾਂ ਸੁਧਰੇਗਾ, ਕਾਰੋਬਾਰੀ ਦਸ਼ਾ ਚੰਗੀ ਬਣੇਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ।
8 ਜੂਨ 2022, ਬੁੱਧਵਾਰ
ਜੇਠ ਸੁਦੀ ਤਿਥੀ ਅਸ਼ਟਮੀ (ਸਵੇਰੇ 8.31 ਤੱਕ) ਅਤੇ ਮਗਰੋਂ ਤਿਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ ’ਚ
ਚੰਦਰਮਾ ਸਿੰਘ ’ਚ
ਮੰਗਲ ਮੀਨ ’ਚ
ਬੁੱਧ ਬ੍ਰਿਖ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 18 , ਰਾਸ਼ਟਰੀ ਸ਼ਕ ਸੰਮਤ :1944, ਮਿਤੀ :18 (ਜੇਠ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 7, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.27 ਵਜੇ (ਜਲੰਧਰ ਟਾਈਮ) ਨਕਸ਼ੱਤਰ : ਉੱਤਰਾ ਫਾਲਗੁਣੀ (8-9 ਮੱਧ ਰਾਤ 4.31 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ ਯੋਗ : ਸਿੱਧੀ (8-9 ਮੱਧ ਰਾਤ 3.26 ਤੱਕ) ਅਤੇ ਮਗਰੋਂ ਯੋਗ ਵਿਅਤੀਘਾਤ , ਚੰਦਰਮਾ : ਸਿੰਘ ਰਾਸ਼ੀ ’ਤੇ (ਸਵੇਰੇ 10 ਵਜੇ ਤਕ) ਅਤੇ ਮਗਰੋ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ ਦਿਵਸ ਅਤੇ ਤਿਓਹਾਰ : ਸ਼੍ਰੀ ਦੁਰਗਾ ਅਸ਼ਟਮੀ, ਧੂਮਾਵਤੀ ਜਯੰਤੀ, ਮੇਲਾ ਕਸ਼ਮੀਰ ਭਵਾਨੀ (ਜੰਮੂ-ਕਸ਼ਮੀਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਿੰਘ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ ਕਰਨ 'ਤੇ ਮਿਲੇਗੀ ਸਫਲਤਾ
NEXT STORY