ਮੇਖ : ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਬਿਹਤਰ ਅਤੇ ਸਫਲਤਾ ਵਾਲੇ ਹਾਲਾਤ ਰੱਖੇਗਾ, ਧਾਰਮਿਕ ਕੰਮਾਂ ’ਚ ਰੁਚੀ, ਯਤਨ ਕਰਨ ’ਤੇ ਕੋਈ ਸਮੱਸਿਆ ਵੀ ਹੱਲ ਹੋਵੇਗੀ।
ਬ੍ਰਿਖ : ਸਿਤਾਰਾ ਸ਼ਾਮ ਤਕ ਪੇਟ ਨੂੰ ਵਿਗਾੜਣ ਅਤੇ ਮੁਸ਼ਕਲਾਂ ਵਾਲੇ ਹਾਲਾਤ ਬਣਾਈ ਰੱਖਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਮਿਥੁਨ : ਸਿਤਾਰਾ ਸ਼ਾਮ ਤਕ ਕਾਰੋਬਾਰੀ ਦਸ਼ਾ ਬਿਹਤਰ ਰੱਖਣ ਅਤੇ ਕਿਸੇ ਸਕੀਮ ਨੂੰ ਸਿਰੇ ਚੜਾਉਣ ਵਾਲਾ ਪਰ ਬਾਅਦ ’ਚ ਸਮਾਂ ਸਿਹਤ ਲਈ ਕਮਜ਼ੋਰ ਬਣੇਗਾ।
ਕਰਕ : ਸਿਤਾਰਾ ਸ਼ਾਮ ਤਕ ਅਹਿਤਿਆਤ ਪ੍ਰੇਸ਼ਾਨੀ ਦੇਣ ਅਤੇ ਕਿਸੇ ਝਮੇਲੇ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਬਿਹਤਰ ਬਣੇਗੀ।
ਸਿੰਘ : ਸਿਤਾਰਾ ਸ਼ਾਮ ਤਕ ਬਿਹਤਰ, ਹਰ ਪੱਖੋਂ ਬਿਹਤਰੀ ਅਤੇ ਸਫਲਤਾ ਵਾਲਾ ਸਮਾਂ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਵਿਰੋਧੀ ਕਮਜ਼ੋਰ, ਤੇਜਹੀਣ ਬਣੇ ਰਹਿਣਗੇ।
ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਵਿਜਈ ਰੱਖੇਗਾ, ਵੱਡੇ ਲੋਕਾਂ ’ਚ ਲਿਹਾਜ਼ਦਾਰੀ ਅਤੇ ਪ੍ਰਭਾਵ ਬਣਿਆ ਰਹੇਗਾ, ਵਿਰੋਧੀ ਕਮਜ਼ੋਰ, ਤੇਜਹੀਣ ਬਣੇ ਰਹਿਣਗੇ।
ਤੁਲਾ : ਵੱਡੇ ਲੋਕਾਂ ਨਾਲ ਮੇਲਜੋਲ ਫਰੂਟਫੁੱਲ ਰਹੇਗਾ, ਕੰਮਕਾਜੀ ਹਾਲਾਤ ਵੀ ਅਨੁਕੂਲ ਚੱਲਣਗੇ, ਜਨਰਲ ਤੌਰ ’ਤੇ ਪ੍ਰਭਾਵ ਦਬਦਬਾ ਬਣਿਆ ਰਹੇਗਾ, ਵਿਅਸਤਤਾ ਵੀ ਰਹੇਗੀ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤਕ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਸਮੱਸਿਆ ਹੱਲ ਹੋਵੇਗੀ ਪਰ ਬਾਅਦ ’ਚ ਸਮਾਂ ਸੰਘਰਸ਼ ਸ਼ਕਤੀ ਵਧਾਉਣ ਵਾਲਾ।
ਧਨ : ਕੰਮਕਾਜੀ ਦਸ਼ਾ ਸੁਧਰੀ ਰਹੇਗੀ, ਸਫਲਤਾ ਸਾਥ ਦੇਵੇਗੀ, ਵੱਡੇ ਲੋਕ ਆਪ ਨਾਲ ਸਹਿਯੋਗ ਕਰਨਗੇ, ਧਾਰਮਿਕ ਕੰਮਾਂ ’ਚ ਧਿਆਨ।
ਮਕਰ : ਸਿਤਾਰਾ ਸ਼ਾਮ ਤਕ ਨੁਕਸਾਨ ਵਾਲਾ, ਇਸ ਲਈ ਨਾ ਤਾਂ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ ਅਤੇ ਨਾ ਹੀ ਕਿਸੇ ’ਤੇ ਭਰੋਸਾ ਕਰੋ ਪਰ ਬਾਅਦ ’ਚ ਬਿਹਤਰੀ ਹੋਵੇਗੀ।
ਕੁੰਭ : ਸਿਤਾਰਾ ਸ਼ਾਮ ਤਕ ਕੰਮਕਾਜੀ ਕੰਮਾਂ ਨੂੰ ਸੰਵਾਰਨ ਵਾਲਾ, ਯਤਨ ਕਰਨ ’ਤੇ ਕਿਸੇ ਉਲਝੇ ਵਿਗੜੇ ਕੰਮ ਨੂੰ ਮੰਜ਼ਿਲ ਤਕ ਪਹੁੰਚਾਉਣ ਵਾਲਾ ਪਰ ਬਾਅਦ ’ਚ ਸਮਾਂ ਨੁਕਸਾਨ ਵਾਲਾ।
ਮੀਨ : ਸਿਤਾਰਾ ਸ਼ਾਮ ਤਕ ਅਫਸਰਾਂ ਦੇ ਰੁਖ ਨੂੰ ਸਾਫਟ ਰੱਖਣ, ਦੁਸ਼ਮਣਾਂ ਨੂੰ ਕਮਜ਼ੋਰ ਬਣਾਉਣਵਾਲਾ ਹੈ ਪਰ ਬਾਅਦ ’ਚ ਸਮਾਂ ਹਰ ਫਰੰਟ ’ਤੇ ਬਿਹਤਰ ਹਾਲਾਤ ਬਣਾਉਣ ਵਾਲਾ।
16 ਜੂਨ 2022, ਵੀਰਵਾਰ
ਹਾੜ੍ਹ ਵਦੀ ਤਿਥੀ ਦੂਜ (ਸਵੇਰੇ 9.46 ਤੱਕ) ਅਤੇ ਮਗਰੋਂ ਤਿਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਧਨ ’ਚ
ਮੰਗਲ ਮੀਨ ’ਚ
ਬੁੱਧ ਬ੍ਰਿਖ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਜੇਠ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 26 (ਜੇਠ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 15 ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.30 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾਖਾੜਾ(ਦੁਪਹਿਰ 12.32 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਖਾੜਾ ਯੋਗ : ਬ੍ਰਹਮ (ਰਾਤ 9.08 ਤੱਕ) ਅਤੇ ਮਗਰੋਂ ਯੋਗ ਏਂਦਰ ਚੰਦਰਮਾ : ਧਨ ਰਾਸ਼ੀ ’ਤੇ (ਸ਼ਾਮ 5.55 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਸ਼ਾਮ 7.58 ’ਤੇ) ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ
NEXT STORY