ਮੇਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਕਾਸ਼ਨ, ਪ੍ਰਿੰਟਿੰਗ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕਾਰੋਬਾਰੀ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ, ਜ਼ਿੰਦਾਦਿਲੀ ਰਹੇਗੀ, ਸਟ੍ਰਾਂਗ ਮਨੋਬਲ ਕਰਕੇ ਆਪ ਦਾ ਮਨ, ਹਰ ਕੰਮ ਨੂੰ ਹੱਥ ’ਚ ਲੈਣ ਲਈ ਰਾਜ਼ੀ ਰਹੇਗਾ।
ਮਿਥੁਨ : ਆਪ ਨੂੰ ਹਰ ਫਰੰਟ ’ਤੇ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਉਲਝਣਾਂ, ਪੰਗਿਆਂ ਵਾਲੇ ਸਿਤਾਰੇ ਕਰਕੇ ਆਪ ਦਾ ਹਰ ਕੰਮ ਉਲਝਦਾ, ਵਿਗੜਦਾ ਨਜ਼ਰ ਆਵੇਗਾ।
ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਵੀ ਕੋਈ ਪੇਚੀਦਗੀ ਹਟ ਸਕਦੀ ਹੈ।
ਸਿੰਘ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫ਼ਸਰ ਅਤੇ ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਦੀ ਸਮੱਸਿਆ ਨੂੰ ਹੌਸਲੇ ਅਤੇ ਸਹਾਨੁਭੂਤੀ ਨਾਲ ਸੁਣਨਗੇ।
ਕੰਨਿਆ : ਧਾਰਮਿਕ ਕੰਮਾਂ ਨਾਲ ਜੁੜਨ, ਪ੍ਰਾਚੀਨ ਕਥਾ, ਕਹਾਣੀਆਂ ਪੜ੍ਹਨ ਅਤੇ ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਕੰਮਕਾਜੀ ਦਸ਼ਾ ਸੰਤੋਖਜਨਕ।
ਤੁਲਾ : ਸਿਹਤ ਦੇ ਮਾਮਲੇ ’ਚ ਲਾਪ੍ਰਵਾਹ ਨਹੀਂ ਰਹਿਣਾ ਚਾਹੀਦਾ, ਲਿਖਣ-ਪੜ੍ਹਨ ਅਤੇ ਲੈਣ-ਦੇਣ ਦਾ ਕੰਮ ਵੀ ਅੱਖਾਂ ਖੋਲ੍ਹ ਕੇ ਫਾਈਨਲ ਕਰਨਾ ਸਹੀ ਰਹੇਗਾ।
ਬ੍ਰਿਸ਼ਚਕ : ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਬਿਹਤਰੀ ਹੋਵੇਗੀ, ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਲਿਹਾਜ਼ਦਾਰ ਕੰਸੀਡ੍ਰੇਟ ਰਹਿਣਗੇ।
ਧਨ : ਕਿਸੇ ਸਟ੍ਰਾਂਗ ਵਿਰੋਧੀ ਦੇ ਉਭਰਨ ਕਰਕੇ ਮਨ ਅਸ਼ਾਂਤ, ਟੈਂਸ, ਡਿਸਟਰਬ ਜਿਹਾ ਰਹੇਗਾ, ਸ਼ਰਾਰਤੀ ਲੋਕ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਮਕਰ : ਸੰਤਾਨ ਦੀ ਸੁਪੋਰਟ ਅਤੇ ਸਾਥ ਕਰਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ, ਯਤਨ ਕਰਨ ’ਤੇ ਆਪ ਦੀ ਪ੍ਰੋਗਰਾਮਿੰਗ ਵੀ ਕੁਝ ਅੱਗੇ ਵਧੇਗੀ।
ਕੁੰਭ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।
ਮੀਨ : ਕਿਸੇ ਵੱਡੇ ਆਦਮੀ ਦੀ ਮਦਦ ਜਾਂ ਸਹਿਯੋਗ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣੇਗਾ।
3 ਜਨਵਰੀ 2023, ਮੰਗਲਵਾਰ
ਪੋਹ ਸੁਦੀ ਤਿੱਥੀ ਦੁਆਦਸ਼ੀ (ਰਾਤ 10.02 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਬ੍ਰਿਖ ’ਚ
ਬੁੱੱਧ ਧਨ ’ਚ
ਗੁਰੂ ਮੀਨ ’ਚ
ਸ਼ੁੱਕਰ ਮਕਰ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਪੋਹ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 13 (ਪੋਹ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲਸਾਨੀ ਤਰੀਕ : 10, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.33 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਸ਼ਾਮ 4.26 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਸ਼ੁੱਭ (3 ਜਨਵਰੀ ਦਿਨ ਰਾਤ ਅਤੇ ਅਗਲੇ ਦਿਨ (4 ਜਨਵਰੀ) ਸਵੇਰੇ 7.06 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY