ਮੇਖ : ਲੋਹਾ-ਲੋਹਾ ਮਸ਼ੀਨਰੀ , ਲੋਹੇ ਦੇ ਕਲਪੁਰਜ਼ਿਆਂ, ਹਾਰਡ-ਵੇਅਰ, ਸਰੀਆ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਭੂਰ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲਬਾਤ ਧਿਆਨ ਨਾਲ ਸੁਣਨਗੇ।
ਮਿਥੁਨ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ -ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਰੂਚੀ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ।
ਕਰਕ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ ਬਣਿਆ ਰਹੇਗਾ।
ਕੰਨਿਆ : ਸ਼ਤਰੂ ਬੇਸ਼ੱਕ ਆਪ ’ਤੇ ਚੋਟ ਤਾਂ ਨਹੀਂ ਕਰ ਸਕਣਗੇ, ਫਿਰ ਵੀ ਆਪ ਨੂੰ ਉਨ੍ਹਾਂ ਪੱਖੋਂ ਸੁਚੇਤ ਰਹਿਣਾ ਚਾਹੀਦਾ ਹੈ, ਮਨ ਵੀ ਕੁੱਝ ਡਰਿਆ-ਡਰਿਆ ਰਹੇਗਾ।
ਤੁਲਾ : ਜਨਰਲ ਸਿਤਾਰਾ ਮਜ਼ਬੂਤ, ਸੰਤਾਨ ਦਾ ਰੁਖ ਸੁਪੋਰਟਿਵ-ਕੋ-ਆਪਰੇਟਿਵ ਰਹੇਗਾ, ਉਹ ਆਪ ਨਾਲ ਪੂਰੀ ਤਰ੍ਹਾਂ ਤਾਲਮੇਲ ਰੱਖੇਗੀ।
ਬ੍ਰਿਸ਼ਚਕ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਮਾਣ-ਸਨਮਾਨ ਬਣਿਆ ਰਹੇਗਾ ਪਰ ਡਿਗਣ-ਫਿਸਲਣ ਦਾ ਡਰ ਰਹੇਗਾ।
ਧਨ : ਜੇ ਕਿਸੇ ਵੱਡੇ ਆਦਮੀ ਦਾ ਸਹਿਯੋਗ ਲੈਣ ਲਈ, ਆਪ ਉਸ ਨੂੰ ਅਪਰੋਚ ਕਰੋਗੇ, ਤਾਂ ਉਹ ਆਪਦੀ ਗੱਲ ਧਿਆਨ ਨਾਲ ਸੁਣੇਗਾ।
ਮਕਰ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਰੁਕਾਵਟ-ਮੁਸ਼ਕਿਲ ਵੀ ਹਟੇਗੀ, ਕੰਮਕਾਜੀ ਟੂਰਿੰਗ ਫਰੂਟਫੁੱਲ ਰਹੇਗੀ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਮੀਨ : ਸਿਤਾਰਾ ਮਨ ਨੂੰ ਅਸ਼ਾਂਤ - ਪ੍ਰੇਸ਼ਾਨ, ਡਿਸਟਰਬ ਰੱਖੇਗਾ, ਉਲਝਣਾਂ ਝਮੇਲੇ ਵੀ ਉਭਰਦੇ ਰਹਿਣਗੇ, ਇਸ ਲਈ ਆਪਣੇ ਆਪ ਨੂੰ ਝਮੇਲਿਆਂ ਤੋਂ ਬਚਾ ਕੇ ਰੱਖਣਾ ਸਹੀ ਰਹੇਗਾ।
7 ਜੁਲਾਈ 2023, ਸ਼ੁੱਕਰਵਾਰ
ਪ੍ਰਥਮ (ਸ਼ੁੱਧ) ਤਿੱਥੀ ਸਾਉਣ ਵਦੀ ਤਿੱਥੀ ਪੰਚਮੀ (7-8 ਮੱਧ ਰਾਤ 12.18 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਕੁੰਭ ’ਚ
ਮੰਗਲ ਸਿੰਘ ’ਚ
ਬੁੱਧ ਮਿਥੁਨ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 16 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 18, ਸੂਰਜ ਉਦੇ ਸਵੇਰੇ 5.33 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਰਾਤ 10.16 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ: ਆਯੁਸ਼ਮਾਨ (ਰਾਤ 8.30 ਤੱਕ) ਅਤੇ ਮਗਰੋਂ ਯੋਗ ਸੋਭਾਗਿਯ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ: ਨਾਗ ਪੰਚਮੀ, ਮੇਲਾ ਨਾਗ ਪੰਚਮੀ (ਰਾਜਸਥਾਨ, ਬੰਗਾਲ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
NEXT STORY