ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕਾਰੋਬਾਰੀ ਪਲਾਨਿੰਗ ਨੂੰ ਹੈਂਡਲ ਕਰਨ ਲਈ ਸਮਾਂ ਤਸੱਲੀਬਖਸ਼ ਪਰ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਬ੍ਰਿਖ : ਸਮਾਂ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਮਿਥੁਨ : ਸਿਤਾਰਾ ਵਪਾਰਕ ਕੰਮਾਂ ’ਚ ਲਾਭ ਦੇਣ ਅਤੇ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕਰਕ : ਸਰਕਾਰੀ ਕੰਮਾਂ ਲਈ ਆਪ ਦੀ ਕੋਸ਼ਿਸ਼ ਆਪ ਦੀ ਮਿਹਨਤ ਅਤੇ ਭੱਜਦੌੜ ਮੁਤਾਬਕ ਅੱਗੇ ਨਹੀਂ ਵਧੇਗੀ,ਸਾਵਧਾਨੀ ਵਰਤੋ।
ਸਿੰਘ : ਆਪਣੀ ਸੋਚ ’ਤੇ ਕਾਬੂ ਰੱਖੋ ਤਾਂ ਕਿ ਉਹ ਮਨ ਅਤੇ ਸੋਚ ’ਤੇ ਪ੍ਰਭਾਵੀ ਰਹਿਣ ਵਾਲੀ ਨੈਗਟੇਵਿਟੀ ਤੋਂ ਬਚੀ ਰਹਿ ਸਕੇ, ਧਾਰਮਿਕ ਕੰਮਾਂ ’ਚ ਧਿਆਨ।
ਕੰਨਿਆ : ਸਿਤਾਰਾ ਪੇਟ ਲਈ ਕਮਜ਼ੋਰ, ਬੇਤੁਕੇ ਖਾਣ-ਪੀਣ ਤੋਂ ਬਚੋ, ਧਿਆਨ ਰੱਖੋ ਕਿ ਕੋਈ ਆਪ ਨੂੰ ਆਪਣੇ ਝਾਂਸੇ ’ਚ ਨਾ ਫਸਾ ਲਵੇ।
ਤੁਲਾ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਕੁਝ ਟੈਨਸ਼ਨ ਬਣੀ ਰਹੇਗੀ।
ਬ੍ਰਿਸ਼ਚਕ : ਆਪ ਆਪਣੇ ਅਸ਼ਾਂਤ, ਬੇਚੈਨ ਅਤੇ ਡਿਸਟਰਬ ਮਨ ਕਰ ਕੇ ਕੋਈ ਵੀ ਕੋਸ਼ਿਸ਼ ਪੂਰੇ ਜ਼ੋਰ ਨਾਲ ਨਹੀਂ ਕਰ ਸਕੋਗੇ।
ਧਨ : ਆਪ ਬੇਸ਼ੱਕ ਕੰਮਕਾਜੀ ਤੌਰ ’ਤੇ ਐਕਟਿਵ ਤਾਂ ਰਹੋਗੇ ਤਾਂ ਵੀ ਕਿਸੇ ਸਮੇਂ ਕਿਸੇ ਕਾਰੋਬਾਰੀ ਪ੍ਰੇਸ਼ਾਨੀ ਨਾਲ ਵਾਸਤਾ ਪੈਣ ਦਾ ਡਰ ਰਹੇਗਾ।
ਮਕਰ : ਪ੍ਰਾਪਰਟੀ ਦੇ ਕਿਸੇ ਕੰਮ ਲਈ, ਆਪ ਦੀ ਭੱਜਦੌੜ ਮਨਮਰਜ਼ੀ ਦਾ ਨਤੀਜਾ ਨਾ ਦੇਵੇਗੀ, ਇਸ ਲਈ ਪੂਰੇ ਜ਼ੋਰ ਨਾਲ ਯਤਨ ਕਰਨਾ ਠੀਕ ਰਹੇਗਾ।
ਕੁੰਭ : ਕੰਮਕਾਜੀ ਕੰਮਾਂ ਲਈ ਆਪ ਯਤਨ ਵੀ ਕਰੋਗੇ, ਭੱਜਦੌੜ ਵੀ ਕਰੋਗੇ ਪਰ ਨਤੀਜਾ ਉਮੀਦ ਮੁਤਾਬਕ ਨਾ ਮਿਲੇਗਾ।
ਮੀਨ : ਸਿਤਾਰਾ ਬੇਸ਼ਕ ਧਨ ਲਾਭ ਵਾਲਾ ਤਾਂ ਹੈ, ਫਿਰ ਵੀ ਆਪ ਜਿਹੜੀ ਭੱਜਦੌੜ ਕਰੋਗੇ, ਉਸਦਾ ਨਤੀਜਾ ਘੱਟ ਮਿਲੇਗਾ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਧਰੇ ਬਲੌਕ ਨਾ ਹੋ ਜਾਵੇ।
12 ਜੁਲਾਈ 2023, ਬੁੱਧਵਾਰ
ਪ੍ਰਥਮ (ਸ਼ੁੱਧ) ਸਾਉਣ ਵਦੀ ਤਿੱਥੀ ਦਸਮੀ (ਸ਼ਾਮ 6 ਵਜੇ ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮੇਖ ’ਚ
ਮੰਗਲ ਸਿੰਘ ’ਚ
ਬੁੱਧ ਕਰਕ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 21 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 23, ਸੂਰਜ ਉਦੇ ਸਵੇਰੇ 5.36 ਵਜੇ, ਸੂਰਜ ਅਸਤ ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਸ਼ਾਮ 7.44 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਧ੍ਰਿਤੀ (ਸਵੇਰੇ 9.40 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਮੇਖ ਰਾਸ਼ੀ ’ਤੇ (12-13 ਮੱਧ ਰਾਤ 1.58 ਤਕ)ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 6.03 ਤੋਂ ਸ਼ਾਮ 6 ਵਜੇ ਤਕ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY