ਮੇਖ : ਜ਼ਰੂਰਤ ਦੇ ਹਰ ਮੌਕੇ ’ਤੇ ਵੱਡੇ ਲੋਕ ਆਪ ਦੀ ਮਦਦ ਕਰ ਸਕਦੇ ਹਨ, ਜਨਰਲ ਤੌਰ ’ਤੇ ਆਪ ਦਾ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਜਨਰਲ ਹਾਲਾਤ ਅਨੁਕੂਲ ਚੱਲਣਗੇ।
ਬ੍ਰਿਖ : ਸਿਤਾਰਾ ਵਪਾਰ, ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕਿਸੇ ਕੰਮ ’ਚ ਪੇਸ਼ ਆ ਰਹੀ ਕੋਈ ਰੁਕਾਵਟ ਵੀ ਹਟੇਗੀ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨ ਕਰਨ ’ਤੇ ਕੋਈ ਪੇਚੀਦਾ ਬਣਿਆ ਕੰਮ ਵੀ ਸੁਲਝ ਸਕਦਾ ਹੈ ਪਰ ਠੰਡੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ।
ਕਰਕ : ਖਰਚਿਆਂ ਕਰ ਕੇ ਅਰਥ ਦਸ਼ਾ ਕਮਜ਼ੋਰ ਰਹੇਗੀ, ਇਸ ਲਈ ਫਾਈਨਾਂਸ਼ੀਅਲ ਮੈਟਰਸ ਨੂੰ ਸਮਝਦਾਰੀ ਨਾਲ ਹੈਂਡਲ ਕਰਨਾ ਚਾਹੀਦਾ ਹੈ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਰੈਡੀਮੇਡ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਬਿਹਤਰ ਰਹੇਗੀ।
ਕੰਨਿਆ : ਕਿਸੇ ਅਫਸਰ ਦੇ ਸਾਫਟ ਅਤੇ ਲਚੀਲੇ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ।
ਤੁਲਾ : ਆਪਣੀ ਪਲਾਨਿੰਗ, ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਬਿਹਤਰ, ਇਰਾਦਿਆਂ ’ਚ ਮਜ਼ਬੂਤੀ, ਸ਼ੁੱਭ ਕੰਮਾਂ ’ਚ ਧਿਆਨ ਬਣਿਆ ਰਹੇਗਾ।
ਬ੍ਰਿਸ਼ਚਕ : ਸਿਤਾਰਾ ਪੇਟ ਲਈ ਕਮਜ਼ੋਰ, ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।
ਧਨ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ ਰਹਿਣਗੇ ਪਰ ਪੈਰ ਫਿਸਲਣ ਦਾ ਡਰ ਵਧੇਗਾ।
ਮਕਰ : ਵਿਰੋਧੀ ਆਪ ਦੀ ਲੱਤ ਖਿੱਚਦੇ ਜਾਂ ਆਪ ਦੇ ਖਿਲਾਫ ਸ਼ਰਾਰਤਾਂ ’ਚ ਬਿਜ਼ੀ ਰਹਿਣਗੇ, ਨੁਕਸਾਨ ਪ੍ਰੇਸ਼ਾਨੀ ਤੋਂ ਵੀ ਬਚਣਾ ਹੋਵੇਗਾ।
ਕੁੰਭ : ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਸਿਰੇ ਚੜ੍ਹ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮੀਨ : ਕੋਰਟ-ਕਚਹਿਰੀ ’ਚ ਜਾਣ ’ਤੇ ਬੇਸ਼ੱਕ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਤਾਂ ਵੀ ਆਪ ਨੂੰ ਪੂਰੀ ਤਿਆਰੀ ਕਰ ਕੇ ਜਾਣਾ ਸਹੀ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
17 ਜੁਲਾਈ 2023, ਸੋਮਵਾਰ
ਪ੍ਰਥਮ (ਸ਼ੁੱਧ) ਸਾਉਣ ਵਦੀ ਤਿੱਥੀ ਮੱਸਿਆ (17-18 ਮੱਧ ਰਾਤ 12.02 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਿਥੁਨ ’ਚ
ਮੰਗਲ ਸਿੰਘ ’ਚ
ਬੁੱਧ ਕਰਕ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 26 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 28, ਸੂਰਜ ਉਦੇ ਸਵੇਰੇ 5.39 ਵਜੇ, ਸੂਰਜ ਅਸਤ ਸ਼ਾਮ 7.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (17 ਜੁਲਾਈ ਦਿਨ ਰਾਤ ਅਤੇ 18 ਨੂੰ ਸਵੇਰੇ 5.11 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਵਿਆਘਾਤ (ਸਵੇਰੇ 8.57 ਤੱਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਮਿਥੁਨ ਰਾਸ਼ੀ ’ਤੇ (ਰਾਤ 10.32 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸਾਉਣ (ਹਰਿਆਲੀ) ਮੱਸਿਆ, ਸੋਮਵਤੀ ਮੱਸਿਆ, ਮੇਲਾ ਹਰਿਦੁਆਰ ਅਤੇ ਸ਼੍ਰੀ ਪ੍ਰਯਾਗਰਾਜ ਆਦਿ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
NEXT STORY