ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚ-ਵਿਚਾਰ ਕਰੋਗੇ, ਉਸ ’ਚ ਕੁਝ ਨਾਲ ਕੁਝ ਬਿਹਤਰੀ ਜ਼ਰੂਰ ਹੋਵੇਗੀ ਪਰ ਉਹ ਉਮੀਦ ਤੋਂ ਘੱਟ ਹੋਵੇਗੀ।
ਬ੍ਰਿਖ : ਮਨ ਅਸ਼ਾਂਤ ਪ੍ਰੇਸ਼ਾਨ ਅਸਥਿਰ ਡਾਵਾਂਡੋਲ ਜਿਹਾ ਰਹੇਗਾ, ਇਸ ਲਈ ਆਪ ਕਿਸੇ ਵੀ ਯਤਨ ਨੂੰ ਅੱਗੇ ਵਧਾਉਣ ਤੋਂ ਡਰੋਗੇ, ਨੁਕਸਾਨ ਦਾ ਡਰ।
ਮਿਥੁਨ : ਇਰਾਦਿਆਂ ’ਚ ਮਜ਼ਬੂਤੀ, ਭੱਜ ਦੌੜ ਰਹੇਗੀ ਪਰ ਕਿਸੇ ਸਮੇਂ ਕਿਸੇ ਗ਼ਲਤ ਕੰਮ ਵੱਲ ਮਨ ਦਾ ਭਟਕਣਾ ਆਪ ਨੂੰ ਪ੍ਰੇਸ਼ਾਨੀ ਦੇ ਸਕਦਾ ਹੈ।
ਕਰਕ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਜਿਹੜੀ ਭੱਜ ਦੌੜ ਕਰੋਗੇ, ਉਹ ਮੁਨਾਸਿਬ ਨਤੀਜਾ ਨਾ ਦੇਵੇਗੀ ਪਰ ਚੱਲ ਰਿਹਾ ਢਈਆ ਪ੍ਰੇਸ਼ਾਨ ਕਰਨ ਵਾਲਾ ਹੈ।
ਸਿੰਘ : ਹਲਕੀ ਸੋਚ ਤੇ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਰੱਖੋ ਕਿਉਂਕਿ ਉਨ੍ਹਾਂ ਦੀ ਨੇੜਤਾ ਜਾਂ ਉਸ ਨਾਲ ਮੇਲ-ਮਿਲਾਪ ਨੁਕਸਾਨ ਦੇਵੇਗਾ।
ਕੰਨਿਆ : ਪੂਰਾ ਧਿਆਨ ਤੇ ਜ਼ੋਰ ਲਗਾ ਕੇ ਕੰਮਕਾਜੀ ਕੰਮ ਕਰੋ ਕਿਉਂਕਿ ਨਾ ਚਾਹੁੰਦੇ ਹੋਏ ਵੀ ਆਪ ਦੀ ਕਿਸੇ ਪੇਮੈਂਟ ਦੇ ਫਸਣ ਦਾ ਡਰ ਰਹੇਗਾ।
ਤੁਲਾ : ਕੰਮਕਾਜੀ ਕੋਸ਼ਿਸ਼ਾਂ ਸਿਰੇ ਚੜ੍ਹਨਗੀਆਂ, ਤੇਜ ਪ੍ਰਭਾਵ ਵੀ ਬਣਿਆ ਰਹੇਗਾ ਪਰ ਗੁੱਸਾ ਆਪ ਦੀ ਸਾਰੀ ਪਲਾਨਿੰਗ ਨੂੰ ਅਪਸੈੱਟ ਕਰ ਸਕਦਾ ਹੈ।
ਬ੍ਰਿਸ਼ਚਕ : ਖਰਚਿਆਂ ’ਤੇ ਕੁਝ ਕਾਬੂ ਰੱਖੋ, ਕਿਸੇ ’ਤੇ ਨਾ ਤਾਂ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਕਰੋ ਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ਵਿਚ ਫਸੋ।
ਧਨ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਟੂਰਿਜ਼ਮ, ਕੈਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਭੱਜ ਦੌੜ ਦੀ ਚੰਗੀ ਰਿਟਰਨ ਮਿਲੇਗੀ।
ਮਕਰ : ਅਫ਼ਸਰ ਚਾਹ ਕੇ ਵੀ ਕਿਸੇ ਮਾਮਲੇ ਵਿਚ ਆਪ ਦੀ ਮਦਦ ਸ਼ਾਇਦ ਨਾ ਕਰ ਸਕਣਗੇ, ਇਸ ਲਈ ਸਰਕਾਰੀ ਕੰਮਾਂ ਨੂੰ ਸੋਚ ਸਮਝ ਕੇ ਹੈਂਡਲ ਕਰੋ।
ਕੁੰਭ : ਮਨ ਕੁਝ ਡਾਵਾਂਡੋਲ, ਸੋਚ ਵਿਚਾਰ, ਦੁਬਿਧਾ ’ਚ ਫਸਿਆ ਮਹਿਸੂਸ ਹੋਵੇਗਾ, ਇਸ ਲਈ ਕਿਸੇ ਵੀ ਯਤਨ ਪ੍ਰੋਗਰਾਮ ਨੂੰ ਜਲਦਬਾਜ਼ੀ ਵਿਚ ਫਾਈਨਲ ਨਾ ਕਰੋ।
ਮੀਨ : ਸਿਤਾਰਾ ਪੇਟ ਲਈ ਠੀਕ ਨਾ ਹੋਵੇਗਾ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਨੂੰ ਖਾਣ ਪੀਣ ’ਚ ਪ੍ਰਹੇਜ਼ ਨਾਲ ਵਰਤੋਂ, ਸਫ਼ਰ ਵੀ ਪ੍ਰੇਸ਼ਾਨੀ ਵਾਲਾ ਹੈ।
27 ਜੁਲਾਈ 2023, ਵੀਰਵਾਰ
ਪ੍ਰਥਮ (ਅਧਿਕ) ਸਾਉਣ ਸੁਦੀ ਤਿੱਥੀ ਨੌਮੀ (ਬਾਅਦ ਦੁਪਹਿਰ 3.48 ਤੱਕ) ਅਤੇ ਮਗਰੋਂ ਤਿਥੀ ਦਸਮੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਤੁਲਾ ’ਚ
ਮੰਗਲ ਸਿੰਘ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 5 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ : 8 , ਸੂਰਜ ਉਦੇ ਸਵੇਰੇ 5.45 ਵਜੇ, ਸੂਰਜ ਅਸਤ ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (27-28 ਮੱਧ ਰਾਤ 1.28 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸ਼ੁਭ (ਦੁਪਹਿਰ 1.38 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਤੁਲਾ ਰਾਸ਼ੀ ’ਤੇ (ਸ਼ਾਮ 7.28 ਤੱਕ) ਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਖ ਰਾਸ਼ੀ ਵਾਲੇ ਵਿਰੋਧੀਆਂ ਨੂੰ ਕਮਜ਼ੋਰ ਨਾ ਸਮਝਣ, ਲੋਕ ਪ੍ਰੇਸ਼ਾਨ ਕਰਨ ਤੋਂ ਬਾਜ਼ ਨਹੀਂ ਆਉਣਗੇ
NEXT STORY