ਮੇਖ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਪਲਾਨਿੰਗ, ਪ੍ਰੋਗਰਾਮਿੰਗ ਵੀ ਫਰੂਟਫੁੱਲ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਹਿੰਮਤੀ,ਉਤਸ਼ਾਹੀ ਬਣੇ ਰਹੋਗੇ, ਮਾਣ-ਸਨਮਾਨ ਦੀ ਪ੍ਰਾਪਤੀ, ਆਪਣੇ ਜ਼ਿੰਦਾਦਿਲ ਹੁੰਦੇ ਮਨ ’ਤੇ ਕਾਬੂ ਰੱਖਣਾ ਜ਼ਰੂਰੀ।
ਮਿਥੁਨ : ਖਰਚਿਆਂ ਦਾ ਜ਼ੋਰ, ਵੈਸੇ ਖਰਚ ਜਾਇਜ਼ ਅਤੇ ਸਹੀ ਕੰਮਾਂ ’ਤੇ ਹੋਵੇਗਾ, ਕਿਸੇ ਦੀ ਜ਼ਿੰਮੇਵਾਰੀ’ਚ ਫਸਣ ਜਾਂ ਜ਼ਮਾਨਤ ਦੇਣ ਤੋਂ ਵੀ ਬਚਣਾ ਸਹੀ ਰਹੇਗਾ, ਸਫਰ ਵੀ ਟਾਲ ਿਦਓ।
ਕਰਕ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਟੂਰਿਜ਼ਮ, ਡੈਕੋਰੇਸ਼ਨ, ਕੰਸਲਟੈਂਸੀ, ਪ੍ਰਿੰਟਿੰਗ, ਪਬਲੀਸ਼ਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਸਿੰਘ : ਕਿਸੇ ਅਫਸਰ ਦੇ ਸਾਫਟ ਹਮਦਰਦਾਨਾ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਸੁਲਝ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ -ਪ੍ਰੋਗਰਾਮਿੰਗ ’ਚੋਂ ਨਾ ਸਿਰਫ ਕੋਈ ਖਾਸ ਮੁਸ਼ਕਲ ਹੀ ਹਟੇਗੀ, ਜਦਕਿ ਬਿਹਤਰੀ ਦੇ ਰਸਤੇ ਵੀ ਖੁੱਲ੍ਹਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।
ਤੁਲਾ : ਸਿਤਾਰਾ ਪੇਟ ਲਈ ਠੀਕ ਨਹੀਂ, ਮੌਸਮ ਦੇ ਐਕਸਪੋਜ਼ਰ ਕਰ ਕੇ ਤਬੀਅਤ ਅਪਸੈੱਟ ਰਹਿ ਸਕਦੀ ਹੈ, ਇਸ ਲਈ ਅਹਿਤਿਆਤ ਨਾਲ ਖਾਣਾ-ਪੀਣਾ ਸਹੀ ਰਹੇਗਾ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ, ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਪ੍ਰਭਾਵੀ ਰਹੋਗੇ।
ਧਨ : ਸ਼ਤਰੂ ਕਮਜ਼ੋਰ ਹੋਣ ਜਾਂ ਸਟ੍ਰਾਂਗ, ਉਸ ’ਤੇ ਕਦੀ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਕਰ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਉਦੇਸ਼ ਮਨੋਰਥ ਵੀ ਹੱਲ ਹੋਵੇਗਾ।
ਕੁੰਭ : ਕੋਰਟ-ਕਚਹਿਰੀ ’ਚ ਜਾਣ ਜਾਂ ਕੋਰਟ-ਕਚਹਿਰੀ ਨਾਲ ਜੁੜਿਆ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ ਹੋਵੇਗੀ।
ਮੀਨ : ਕੰਮਕਾਜੀ ਸਾਥੀ ਆਪ ਦਾ ਲਿਹਾਜ ਕਰਨਗੇ ਅਤੇ ਉਹ ਅਜਿਹਾ ਕੁਝ ਨਾ ਕਰ ਸਕਣਗੇ, ਜਿਹੜਾ ਆਪ ਦੀ ਪਲਾਨਿੰਗ ਅਤੇ ਸੋਚ ਦੇ ਉਲਟ ਹੋਵੇ, ਕੰਮਕਾਜੀ ਭੱਜਦੌੜ ਫਰੂਟ-ਫੁੱਲ ਰਹੇਗੀ।
7 ਸਤੰਬਰ 2023, ਵੀਰਵਾਰ
ਭਾਦੋਂ ਵਦੀ ਤਿੱਥੀ ਅਸ਼ਟਮੀ (ਸ਼ਾਮ 4.15 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਕੰਨਿਆ ’ਚ
ਬੁੱੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਭਾਦੋਂ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 16 (ਭਾਦੋਂ), ਹਿਜਰੀ ਸਾਲ 1445, ਮਹੀਨਾ : ਸਫਰ, ਤਰੀਕ:20, ਸੂਰਜ ਉਦੇ ਸਵੇਰੇ 6.11 ਵਜੇ, ਸੂਰਜ ਅਸਤ ਸ਼ਾਮ 6.40 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਸਵੇਰੇ 10.25 ਤੱਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਵਜਰ (ਰਾਤ 10.02 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਰਾਤ11.13 ਤਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ (ਵੈਸ਼ਣਵ ਸੰਨਿਆਸੀਆਂ ਲਈ) ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ (ਮਥੁਰਾ), ਗੋਕੁਲ ਅਸ਼ਟਮੀ (ਨੰਦ ਉਤਸਵ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਖ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY