ਮੇਖ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਦਸ਼ਾ ਬਿਹਤਰ ਰੱਖਣ ਅਤੇ ਹਰ ਮੋਰਚੇ ’ਤੇ ਸਫਲਤਾ ਦੇਣ ਵਾਲਾ ਪਰ ਬਾਅਦ ’ਚ ਸਮਾਂ ਪੰਗੇ ਅਤੇ ਪ੍ਰੇਸ਼ਾਨੀ ਵਾਲਾ ਰਹੇਗਾ।
ਬ੍ਰਿਖ : ਜਨਰਲ ਸਿਤਾਰਾ ਕਮਜ਼ੋਰ ਜਿਹੜਾ ਕਿਸੇ ਨਾ ਕਿਸੇ ਕਾਰਨ ਮਨ ਨੂੰ ਟੈਂਸ, ਅਸ਼ਾਂਤ, ਡਿਸਟਰਬ ਰੱਖੇਗਾ, ਕੋਈ ਵੀ ਯਤਨ ਨਾ ਕਰੋ, ਤਾਂ ਚੰਗਾ ਰਹੇਗਾ।
ਮਿਥੁਨ : ਸਿਤਾਰਾ ਦੁਪਹਿਰ ਤੱਕ ਬਿਹਤਰ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹੇਗਾ ਪਰ ਬਾਅਦ ’ਚ ਮਾਨਸਿਕ ਪ੍ਰੇਸ਼ਾਨੀ ਅਤੇ ਡਰ ਦਾ ਮਾਹੌਲ ਰਹੇਗਾ।
ਕਰਕ : ਸਿਤਾਰਾ ਦੁਪਹਿਰ ਤੱਕ ਜ਼ੋਰ ਲਗਾਉਣ ’ਤੇ ਸਫਲਤਾ ਦੇਣ ਅਤੇ ਪ੍ਰਭਾਵ-ਦਬਦਬਾ ਬਣਾਈ ਰੱਖਣ ਵਾਲਾ ਪਰ ਬਾਅਦ ’ਚ ਮਨ ’ਤੇ ਨੈਗੇਟਿਵ ਸੋਚ ਵਧੇਗੀ।
ਸਿੰਘ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਰੱਖਣ ਵਾਲਾ ਪਰ ਬਾਅਦ ’ਚ ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ ਬਣੇਗਾ।
ਕੰਨਿਆ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ’ਚ ਵਿਅਸਤ ਰੱਖੇਗਾ ਪਰ ਕੋਈ ਵੀ ਕੰਮਕਾਜੀ ਕੰਮ ਅਣਮੰਨੇ ਮਨ ਨਾਲ ਨਾ ਕਰੋ, ਫਿਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਦੇਣ ਵਾਲਾ ਬਣੇਗਾ।
ਤੁਲਾ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਸੰਤੋਖਜਨਕ ਰੱਖੇਗਾ ਪਰ ਬਾਅਦ ’ਚ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਧਨ ਲਾਭ ਵਾਲਾ, ਕਾਰੋਬਾਰੀ ਪਲਾਨਿੰਗ ਵੀ ਫਰੂਟਫੁਲ ਰਹੇਗੀ ਪਰ ਬਾਅਦ ’ਚ ਸਫਰ ਨਾ ਕਰਨਾ ਸਹੀ ਰਹੇਗਾ।
ਧਨ : ਸਿਤਾਰਾ ਦੁਪਹਿਰ ਤੱਕ ਧਨ ਲਾਭ ਵਾਲਾ, ਕਾਰੋਬਾਰੀ ਪਲਾਨਿੰਗ ਵੀ ਫਰੂਟਫੁਲ ਰਹੇਗੀ ਪਰ ਬਾਅਦ ’ਚ ਸਫਰ ਨਾ ਕਰਨਾ ਸਹੀ ਰਹੇਗਾ।
ਮਕਰ : ਦੁਪਹਿਰ ਤੱਕ ਕੋਈ ਵੀ ਸਰਕਾਰੀ ਕੰਮ ਜਾਂ ਯਤਨ ਅਣਮੰਨੇ ਮਨ ਨਾਲ ਨਾ ਕਰੋ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ ਅਤੇ ਟੂਰਿੰਗ ਚੰਗਾ ਨਤੀਜਾ ਦੇਵੇਗੀ।
ਕੁੰਭ : ਸਿਤਾਰਾ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਰਹੇਗੀ ਪਰ ਬਾਅਦ ’ਚ ਸਮਾਂ ਸਰਕਾਰੀ ਕੰਮਾਂ ਲਈ ਕਮਜ਼ੋਰ ਬਣੇਗਾ, ਪ੍ਰੇਸ਼ਾਨੀ ਵੀ ਰਹੇਗੀ।
ਮੀਨ : ਸਿਤਾਰਾ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋ ਪਰ ਬਾਅਦ ’ਚ ਸੋਚ-ਵਿਚਾਰ ’ਚ ਨੈਗੇਟਿਵਿਟੀ ਵਧੇਗੀ।
17 ਅਕਤੂਬਰ 2023, ਮੰਗਲਵਾਰ
ਅੱਸੂ ਸੁਦੀ ਤਿੱਥੀ ਤੀਜ (17-18 ਮੱਧ ਰਾਤ 1.27 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਤੁਲਾ ’ਚ
ਮੰਗਲ ਤੁਲਾ ’ਚ
ਬੁੱਧ ਕੰਨਿਆ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਕੱਤਕ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 25 (ਅੱਸੂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਸਾਨੀ, ਤਰੀਕ : 1, ਸੂਰਜ ਉਦੇ ਸਵੇਰੇ 6.36 ਵਜੇ, ਸੂਰਜ ਅਸਤ ਸ਼ਾਮ 5.50 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਰਾਤ 8.31 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਪ੍ਰੀਤੀ (ਸਵੇਰੇ 9.21 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਤੁਲਾ ਰਾਸ਼ੀ ’ਤੇ (ਬਾਅਦ ਦੁਪਹਿਰ 2.20 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਬਿਕ੍ਰਮੀ ਕੱਤਕ ਸੰਕ੍ਰਾਂਦ, ਸੂਰਜ 17-18 ਮੱਧ ਰਾਤ 1.29 (ਜਲੰਧਰ ਟਾਈਮ ’ਤੇ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਬਿ ਉਲ ਸਾਨੀ (ਮੁਸਲਿਮ) ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਤੇ ਧਨ ਰਾਸ਼ੀ ਵਾਲੇ ਲੋਕਾਂ ਲਈ ਅੱਜ ਦਾ ਰਹੇਗਾ ਚੰਗਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY