ਮੇਖ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਾ ਦੇਣਗੇ।
ਬ੍ਰਿਖ : ਜਨਰਲ ਸਿਤਾਰਾ ਬੇਸ਼ੱਕ ਸਟ੍ਰਾਂਗ ਹੈ ਫਿਰ ਵੀ ਹਰ ਕੰਮ ਪੂਰਾ ਜ਼ੋਰ ਲਗਾ ਕੇ ਕਰਨ ’ਤੇ ਹੀ ਸਿਰੇ ਚੜ੍ਹੇਗਾ, ਤੇਜ ਪ੍ਰਭਾਵ ਦਬਦਬਾ ਵੀ ਬਣਿਆ ਰਹੇਗਾ।
ਮਿਥੁਨ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਜਿਹੜੀ ਭੱਜਦੌੜ ਕਰੋਗੇ, ਉਸ ਦਾ ਪੂਰਾ ਨਤੀਜਾ ਨਾ ਮਿਲ ਸਕੇਗਾ, ਵੈਸੇ ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਕਰਕ : ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਤਾਂ ਬਣੀ ਰਹੇਗੀ ਤਾਂ ਵੀ ਹਲਕੀ ਸੋਚ ਅਤੇ ਨੇਚਰ ਵਾਲੇ ਲੋਕ ਆਪ ਨੂੰ ਪ੍ਰੇਸ਼ਾਨ ਜ਼ਰੂਰ ਰੱਖ ਸਕਣਗੇ।
ਸਿੰਘ : ਕੰਮਕਾਜੀ ਕੰਮਾਂ ਲਈ ਸਿਤਾਰਾ ਤਾਂ ਚੰਗਾ ਹੈ ਪਰ ਕੰਮਕਾਜੀ ਕੰਮਾਂ ਨੂੰ ਨਿਪਟਾਉਣ ’ਚ ਲਾਪ੍ਰਵਾਹੀ ਨਾ ਵਰਤੋਂ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਸਹੀ ਰਹੇਗਾ।
ਤੁਲਾ : ਕਿਉਂਕਿ ਸਮਾਂ ਉਲਝਣਾਂ-ਝਮੇਲਿਆਂ ਅਤੇ ਪੇਚੀਦਗੀਆਂ ਵਾਲਾ ਹੈ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਧਨ : ਕੰਮਕਾਜੀ ਦਸ਼ਾ ਠੀਕ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ ਪਰ ਗਲਤ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਮਕਰ : ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ, ਆਪ ਹਰ ਕੰਮ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਅੱਗੇ ਵਧਾਉਣ ’ਚ ਮੁਸ਼ਕਲ ਮਹਿਸੂਸ ਕਰੋਗੇ।
ਕੁੰਭ : ਸਿਤਾਰਾ ਸਿਹਤ ਲਈ ਅਹਿਤਿਆਤ ਵਾਲਾ, ਖਾਣ-ਪੀਣ ’ਚ ਬਦਪ੍ਰਹੇਜ਼ੀ ਨਾ ਕਰੋ, ਆਪਣੇ ਆਪ ਨੂੰ ਪੰਗਿਆਂ ਝਮੇਲਿਆਂ ਤੋਂ ਵੀ ਬਚਾ ਕੇ ਰੱਖੋ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ, ਸਫਰ ਵੀ ਟੈਨਸ਼ਨ ਵਾਲਾ ਹੋ ਸਕਦਾ ਹੈ।
21 ਅਪ੍ਰੈਲ 2024, ਐਤਵਾਰ
ਚੇਤ ਸੁਦੀ ਤਿੱਥੀ ਤਰੋਦਸ਼ੀ (21-22 ਮੱਧ ਰਾਤ 1.12 ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕੰਨਿਆ ’ਚ
ਮੰਗਲ ਕੁੰਭ ’ਚ
ਬੁੱਧ ਮੀਨ ’ਚ
ਗੁਰੂ ਮੇਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 9 ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 1 (ਚੇਤ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 11, ਸੂਰਜ ਉਦੇ ਸਵੇਰੇ 5.57 ਵਜੇ, ਸੂਰਜ ਅਸਤ ਸ਼ਾਮ 6.56 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਫਾਲਗੁਣੀ (ਸ਼ਾਮ 5.08 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਵਿਆਘਾਤ (21 -22 ਮੱਧ ਰਾਤ 3.44 ਤੱਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਕੰਨਿਆ ਰਾਸ਼ੀ’ਤੇ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ, ਅਨੰਤ ਤਰੋਦਸ਼ੀ, ਸ਼੍ਰੀ ਮਹਾਵੀਰ ਜਯੰਤੀ (ਜੈਨ) ਰਾਸ਼ਟਰੀ ਸ਼ਕ ਵਿਸਾਖ ਮਹੀਨਾ ਸ਼ੁਰੂ। ਮੇਲਾ ਕਾਂਸਾ ਦੇਵੀ (ਮੌਹਾਲੀ ਸ਼ੁਰੂ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਿੰਘ ਤੇ ਕੁੰਭ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਬਾਕੀ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ
NEXT STORY