ਮੇਖ : ਮੌਸਮ ਦਾ ਐਕਸਪੋਜ਼ਰ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਪਾਣੀ ਅਤੇ ਬਾਈ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਹੀ ਕਰੋ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੀ ਵੀ ਕੋਸ਼ਿਸ਼ ਕਰੋ, ਭਰਪੂਰ ਜ਼ੋਰ ਲਗਾ ਕੇ ਕਰੋ, ਪਤੀ-ਪਤਨੀ ਸਬੰਧਾਂ ’ਚ ਕੁਝ ਕੁੜੱਤਣ ਰਹਿ ਸਕਦੀ ਹੈ।
ਮਿਥੁਨ : ਟੈਂਸ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਹਿੰਮਤ ਨਾ ਕਰ ਸਕੋਗੇ, ਸਫਰ ਵੀ ਨਾ ਕਰਨਾ ਸਹੀ ਰਹੇਗਾ।
ਕਰਕ : ਗਲਤ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਕਿਸੇ ਨਾ ਕਿਸੇ ਰੁਕਾਵਟ ਮੁਸ਼ਕਲ ਨਾਲ ਵੀ ਨਿਪਟਣਾ ਪੈ ਸਕਦਾ ਹੈ।
ਸਿੰਘ : ਪ੍ਰਾਪਰਟੀ ਦੇ ਕਿਸੇ ਕੰਮਾਂ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ ਦੇ ਸਿਰੇ ਚੜ੍ਹਣ ਦੀ ਉਮੀਦ ਨਹੀਂ ਹੈ।
ਕੰਨਿਆ : ਘਟੀਆ ਲੋਕਾਂ, ਕੰਮਕਾਜੀ ਸਾਥੀਆਂ ਵੱਲੋਂ ਨੁਕਸਾਨ ਦਾ ਡਰ, ਇਸ ਲਈ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ, ਮਨ ਵੀ ਪ੍ਰੇਸ਼ਾਨ ਰਹੇਗਾ।
ਤੁਲਾ : ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਉਧਾਰੀ ਦੇ ਚੱਕਰ ’ਚ ਫਸੋ ਕਿਉਂਕਿ ਉਧਾਰੀ ਦੀ ਰਿਕਵਰੀ ਦੇ ਸਮੇਂ ਮੁਸ਼ਕਲ ਹੋਵੇਗੀ।
ਬ੍ਰਿਸ਼ਚਕ : ਵਪਾਰ, ਕੰਮਕਾਜ ਦੀ ਸਥਿਤੀ ਤਸੱਲੀਬਖਸ਼, ਆਪ ਕੋਈ ਵੀ ਯਤਨ ਪੂਰੇ ਜੋਸ਼ ਉਤਸ਼ਾਹ ਨਾਲ ਨਾ ਕਰ ਸਕੋਗੇ।
ਧਨ : ਸਿਤਾਰਾ ਨੁਕਸਾਨ ਪ੍ਰੇਸ਼ਾਨੀ ਵਾਲਾ ਹੈ, ਇਸ ਲਈ ਸਫਰ ’ਚ ਵੀ ਆਪਣੇ ਸਾਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ, ਮਨ ਵੀ ਪ੍ਰੇਸ਼ਾਨ ਰਹੇਗਾ।
ਮਕਰ : ਜਨਰਲ ਸਿਤਾਰਾ ਸਟ੍ਰਾਂਗ, ਆਮਦਨ ਲਈ ਸਮਾਂ ਚੰਗਾ, ਕਾਰੋਬਾਰੀ ਟੂਰਿੰਗ ਪ੍ਰੋਗਰਾਮਿੰਗ ’ਚ ਕਦਮ ਬੜ੍ਹਤ ਵੱਲ ਇੱਜ਼ਤਮਾਣ ਦੀ ਪ੍ਰਾਪਤੀ।
ਕੁੰਭ : ਕਿਸੇ ਅਫਸਰ ਦੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਨੂੰ ਆਪੋਜ਼ਿਟ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ, ਸਾਵਧਾਨੀ ਵਰਤੋ।
ਮੀਨ : ਬੇਕਾਰ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਮਨ ਵੀ ਅਸ਼ਾਂਤ ਪ੍ਰੇਸ਼ਾਨ ਅਤੇ ਬੇਚੈਨ ਜਿਹਾ ਰਹਿ ਸਕਦਾ ਹੈ।
27 ਅਪ੍ਰੈਲ 2024, ਸ਼ਨੀਵਾਰ
ਵਿਸਾਖ ਸੁਦੀ ਤਿੱਥੀ ਤੀਜ (ਸਵੇਰੇ 8.19 ਤੱਕ) ਅਤੇ ਮਗਰੋਂ ਤਿੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਬ੍ਰਿਸ਼ਚਕੋ ’ਚ
ਮੰਗਲ ਕੁੰਭ ’ਚ
ਬੁੱਧ ਮੀਨ ’ਚ
ਗੁਰੂ ਮੇਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 15 ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 7 (ਵਿਸਾਖ),ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 17, ਸੂਰਜ ਉਦੇ ਸਵੇਰੇ 5.51 ਵਜੇ, ਸੂਰਜ ਅਸਤ ਸ਼ਾਮ 7.00 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (27-28 ਮੱਧ ਰਾਤ 4.28 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਪਰਿਧ (27-28 ਮੱਧ ਰਾਤ 3.23 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (27-28 ਮੱਧ ਰਾਤ 4.28 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 27-28 ਮੱਧ ਰਾਤ 4.28 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਵੇਗੀ (ਸਵੇਰੇ 8.19 ਤੱਕ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਿਥੁਨ ਰਾਸ਼ੀ ਵਾਲੇ ਸ਼ਤਰੂਆਂ 'ਤੇ ਨਾ ਕਰਨ ਭਰੋਸਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY