ਮੇਖ : ਲੋਹਾ-ਲੋਹਾ ਮਸ਼ੀਨਰੀ ਦੇ ਕਲਪੁਰਜ਼ਿਆਂ, ਸਕ੍ਰੈਪ, ਸਰੀਆ, ਸਟੀਲ ਸ਼ਟਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਕੰਮਕਾਜੀ ਟੂਰਿੰਗ ਲਾਭਕਾਰੀ ਰਹੇਗੀ।
ਬ੍ਰਿਖ : ਰਾਜ ਦਰਬਾਰ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਅਫਸਰਾਂ ਦੇ ਰੁਖ ’ਚ ਨਰਮੀ ਵੀ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਹੋਵੇਗੀ।
ਮਿਥੁਨ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਆਪ ਦੇ ਅੱਗੇ ਠਹਿਰ ਨਾ ਸਕੇਗਾ।
ਕਰਕ : ਸਿਹਤ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਸਫਰ ਵੀ ਨਹੀਂ ਕਰਨਾ ਚਾਹੀਦਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਆਪ ਦੀ ਧਾਕ-ਪੈਠ ਬਣੀ ਰਹਿ ਸਕਦੀ ਹੈ।
ਕੰਨਿਆ : ਬੇਸ਼ੱਕ ਦੁਸ਼ਮਣਾਂ ਦੀ ਪੇਸ਼ ਤਾਂ ਨਹੀਂ ਚੱਲੇਗੀ ਤਾਂ ਵੀ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡ ਸਕਦੇ ਹਨ।
ਤੁਲਾ : ਜਨਰਲ ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹਣ ਦੇ ਨੇੜੇ ਪਹੁੰਚ ਸਕਦੀ ਹੈ, ਧਾਰਮਿਕ ਕੰਮਾਂ ’ਚ ਧਿਆਨ ਰਹੇਗਾ।
ਬ੍ਰਿਸ਼ਚਕ : ਅਦਾਲਤ ’ਚ ਜਾਣ ਜਾਂ ਕੋਈ ਅਦਾਲਤੀ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਪ੍ਰਾਪਤ ਹੋੋਣ ਦੀ ਆਸ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਜੇ ਕਿਸੇ ਵੱਡੇ ਆਦਮੀ ਦੀ ਮਦਦ ਲੈਣ ਲਈ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਮਕਰ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ ਵੀ ਲਾਭ ਦੇਵੇਗੀ, ਕੰਮਕਾਜੀ ਭੱਜ-ਦੌੜ ਸਫਲ ਰਹੇਗੀ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰੋ।
ਮੀਨ : ਆਪਣੇ ਆਪ ਨੂੰ ਪੰਗਿਆਂ, ਝਮੇਲਿਆਂ, ਪੇਚੀਦਗੀਆਂ ਤੋਂ ਬਚਾ ਕੇ ਰੱਖੋ, ਕਿਉਂਕਿ ਸਿਤਾਰਾ ਆਪ ਨੂੰ ਕਿਸੇ ਨਾ ਕਿਸੇ ਮੁਸ਼ਕਲ ’ਚ ਫਸਾਈ ਰੱਖਣ ਵਾਲਾ ਹੈ।
23 ਜੁਲਾਈ 2024, ਮੰਗਲਵਾਰ
ਸਾਉਣ ਵਦੀ ਤਿੱਥੀ ਦੂਜ (ਸਵੇਰੇ 10.24 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਕਰ ’ਚ
ਮੰਗਲ ਬ੍ਰਿਖ ’ਚ
ਬੁੱਧ ਸਿੰਘ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਸਾਉਣ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 1 (ਸਾਉਣ), ਹਿਜਰੀ ਸਾਲ 1446, ਮਹੀਨਾ : ਮੁਹੱਰਮ, ਤਰੀਕ: 16, ਸੂਰਜ ਉਦੇ ਸਵੇਰੇ 5.43 ਵਜੇ, ਸੂਰਜ ਅਸਤ ਸ਼ਾਮ 7.25 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਰਾਤ 8.18 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਆਯੁਸ਼ਮਾਨ (ਬਾਅਦ ਦੁਪਹਿਰ 2.36 ਤੱਕ) ਅਤੇ ਮਗਰੋਂ ਯੋਗ ਸੋਭਾਗਿਯ, ਚੰਦਰਮਾ: ਮਕਰ ਰਾਸ਼ੀ ’ਤੇ (ਸਵੇਰੇ 9.21 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਸਵੇਰੇ 9.21 ’ਤੇ), ਭਦਰਾ ਸ਼ੁਰੂ ਹੋਵੇਗੀ (ਰਾਤ 8.58 ’ਤੇ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਮੰਗਲ ਗੌਰੀ ਵਰਤ ਸ਼ੁਰੂ, ਰਾਸ਼ਟਰੀ ਸ਼ਕ ਸਾਉਣ ਮਹੀਨਾ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਤੇ ਮਕਰ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
NEXT STORY