ਮੇਖ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲ ਸਕੋ, ਉਨ੍ਹਾਂ ਨੂੰ ਟਾਲ ਦੇਣਾ ਸਹੀ ਰਹੇਗਾ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਯਤਨ ਕਰਨ ’ਤੇ ਕੋਈ ਉਲਝਿਆ ਰੁਕਿਆ ਕਾਰੋਬਾਰੀ ਕੰਮ ਵੀ ਸਿਰੇ ਚੜ੍ਹ ਸਕਦਾ ਹੈ।
ਮਿਥੁਨ : ਭੱਜਦੌੜ ਕਰਨ ’ਤੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਲ ਹਟ ਸਕਦੀ ਹੈ, ਵੱਡੇ ਲੋਕ ਵੀ ਸਾਫਟ-ਸੁਪੋਰਟਿਵ ਰੁਖ ਰੱਖਣਗੇ।
ਕਰਕ : ਯਤਨ ਕਰਨ ’ਤੇ ਪਲਾਨਿੰਗ, ਪ੍ਰੋਗਰਾਮਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਸ਼ਤਰੂ ਵੀ ਆਪ ਦੇ ਅੱਗੇ ਟਿਕ ਨਾ ਸਕਣਗੇ।
ਸਿੰਘ : ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਅਹਿਤਿਆਤ ਵਾਲਾ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਨ ਸੈਰ ਸਫਰ ਲਈ ਰਾਜੀ ਦਿਸੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਤੁਲਾ : ਡਾਵਾਂਡੋਲ ਅਤੇ ਅਸਥਿਰ ਮਨ ਸਥਿਤੀ ਕਰ ਕੇ ਆਪ ਅਸਮੰਜਸ ’ਚ ਫਸੇ ਰਹੋਗੇ, ਮਨ ਵੀ ਭਟਕਦਾ ਰਹਿ ਸਕਦਾ ਹੈ।
ਬ੍ਰਿਸ਼ਚਕ : ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸੰਤਾਨ ਸਾਥ ਦੇਵੇਗੀ ਅਤੇ ਸੁਪੋਰਟ ਕਰੇਗੀ।
ਧਨੁ : ਜਾਇਦਾਦੀ ਕੰਮਾਂ ਲਈ ਆਪ ਦੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਮਕਰ : ਸਟ੍ਰਾਂਗ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ।
ਕੁੰਭ : ਟੀਚਿੰਗ, ਕੋਚਿੰਗ, ਮੈਡੀਸਨ, ਡਿਜ਼ਾਈਨਿੰਗ, ਕੰਸਲਟੈਂਸੀ, ਟੂਰਿਜ਼ਮ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।
ਅੱਜ ਦਾ ਰਾਸ਼ੀਫਲ
10 ਜੂਨ 2026, ਬੁੱਧਵਾਰ
ਦਵੀਤੀਯ (ਅਧਿਕ) ਜੇਠ ਵਦੀ ਤਿੱਥੀ ਦਸਮੀ (10-11 ਮੱਧ ਰਾਤ 12.58 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਬੁੱਧ ਮਿਥੁਨ 'ਚ
ਚੰਦਰਮਾ ਮੀਨ 'ਚ
ਗੁਰੂ ਕਰਕ 'ਚ
ਮੰਗਲ ਮੇਖ 'ਚ
ਸ਼ੁੱਕਰ ਕਰਕ 'ਚ
ਸ਼ਨੀ ਮੀਨ 'ਚ
ਰਾਹੂ ਕੁੰਭ 'ਚ
ਕੇਤੂ ਸਿੰਘ 'ਚ
ਬਿਕ੍ਰਮੀ ਸੰਮਤ : 2083, ਜੇਠ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 20 (ਜੇਠ), ਹਿਜਰੀ ਸਾਲ 1447, ਮਹੀਨਾ : ਜਿਲਹਿਜ਼, ਤਰੀਕ : 23, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ : ਸ਼ਾਮ 7.28 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉੱਤਰਾ ਭਾਦਰਪਦ (ਸਵੇਰੇ 9.22 ਤਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ :ਆਯੁਸ਼ਮਾਨ (ਸਵੇਰੇ 6.30 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਮੀਨ ਰਾਸ਼ੀ 'ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ, (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 1.46 ਤੋਂ ਲੈ ਕੇ 10-11 ਮੱਧ ਰਾਤ 12.58 ਤਕ) ਸਵੇਰੇ 9.22 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
30 ਸਾਲ ਦੀ ਉਮਰ ਤੋਂ ਬਾਅਦ ਰਾਜਯੋਗ! ਇਨ੍ਹਾਂ 3 ਰਾਸ਼ੀਆਂ ਦੇ ਪੈਰ ਚੁੰਮਦੀ ਹੈ ਕਾਮਯਾਬੀ, ਮਿਲਦਾ ਹੈ ਹਰ ਸੁੱਖ
NEXT STORY