ਮੇਖ : ਆਪ ਆਪਣੀ ਹਿੰਮਤ ਅਤੇ ਸੂਝਬੂਝ ਕਰਕੇ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ’ਚ ਪੇਸ਼ ਆ ਰਹੀ ਕਿਸੇ ਰੁਕਾਵਟ ਮੁਸ਼ਕਲ ਨੂੰ ਹਟਾਉਣ ’ਚ ਸਫਲ ਹੋ ਸਕਦੇ ਹੋ।
ਬ੍ਰਿਖ : ਆਪ ਪੂਰੇ ਜੋਸ਼, ਉਤਸ਼ਾਹ ਨਾਲ ਆਪਣੇ ਕਿਸੇ ਜਾਇਦਾਦੀ ਕੰਮ ਨੂੰ ਅਟੈਂਡ ਕਰ ਸਕੋਗੇ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।
ਮਿਥੁਨ : ਕਿਸੇ ਸੱਜਣ-ਮਿੱਤਰ ਨਾਲ ਮੇਲ-ਮਿਲਾਪ ਫਰੂਟਫੁਲ ਅਤੇ ਆਪ ਦੇ ਕਿਸੇ ਉਲਝੇ ਕੰਮ ਨੂੰ ਸੰਵਾਰਨ ’ਚ ਹੈਲਪਫੁਲ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਮੁਸ਼ਕਲ ਹਟੇਗੀ ਪਰ ਘਟੀਆ ਲੋਕਾਂ ਤੋਂ ਫਾਸਲਾ ਬਣਾ ਕੇ ਰੱਖੋ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਕਿਉਂਕਿ ਗਲੇ ’ਚ ਖਰਾਬੀ ਦਾ ਡਰ ਹੈ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ।
ਕੰਨਿਆ : ਖਰਚਿਆਂ ’ਤੇ ਕਾਬੂ ਰੱਖੋ, ਟਾਲੇ ਜਾ ਸਕਣ ਵਾਲੇ ਖਰਚਿਆਂ ਨੂੰ ਟਾਲ ਦਿਓ, ਕਿਉਂਕਿ ਅਰਥ ਮੋਰਚੇ ’ਤੇ ਕੁਝ ਤੰਗੀ ਵੀ ਰਹਿ ਸਕਦੀ ਹੈ।
ਤੁਲਾ : ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ, ਕਾਰੋਬਾਰੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।
ਬ੍ਰਿਸ਼ਚਕ : ਕਿਸੇ ਅਫਸਰ ਦਾ ਸਾਫਟ ਰੁਖ ਆਪ ਦੀ ਕਿਸੇ ਲਟਕਦੀ ਚਲੀ ਆ ਰਹੀ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਹੋ ਸਕਦਾ ਹੈ।
ਧਨ : ਜਨਰਲ ਸਿਤਾਰਾ ਆਪ ਨੂੰ ਕੰਮ ਧੰਦੇ ’ਚ ਬਿਜ਼ੀ ਅਤੇ ਐਕਟਿਵ ਰੱਖੇਗਾ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਮਕਰ : ਸਿਤਾਰਾ ਸਿਹਤ ਖਾਸ ਕਰਕੇ ਪੇਟ ਨੂੰ ਵਿਗਾੜਣ, ਪੈਰ ਨੂੰ ਫਿਸਲਾਉਣ ਵਾਲਾ ਹੋ ਸਕਦਾ ਹੈ, ਬਾਥਰੂਮ ’ਚ ਚਲਦੇ ਫਿਰਦੇ ਸਮੇਂ ਜਾਂ ਪੌੜੀਆਂ ਉਤਰਦੇ-ਚੜ੍ਹਦੇ ਸਮੇਂ ਸੁਚੇਤ ਰਹੋ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ ਰਹੋਗੇ, ਫੈਮਿਲੀ ਫਰੰਟ ’ਤੇ ਪੈਠ ਬਣੀ ਰਹੇਗੀ।
ਮੀਨ : ਮਨ ’ਚ ਵਸੇ ਕਿਸੇ ਅਣਜਾਣੇ ਡਰ ਕਰਕੇ ਆਪ ਕਿਸੇ ਵੀ ਕੋਸ਼ਿਸ਼ ਨੂੰ ਕਰਨ ਲਈ ਮਾਨਸਿਕ ਤੌਰ ’ਤੇ ਰਾਜ਼ੀ ਨਾ ਹੋ ਸਕੋਗੇ, ਸਫਰ ਵੀ ਨਾ ਕਰੋ।
3 ਸਤੰਬਰ 2024, ਮੰਗਲਵਾਰ
ਭਾਦੋਂ ਵਦੀ ਤਿੱਥੀ ਮੱਸਿਆ (ਸਵੇਰੇ 7.28 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਸਿੰਘ ’ਚ
ਮੰਗਲ ਮਿਥੁਨ ’ਚ
ਬੁੱਧ ਕਰਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 12 (ਭਾਦੋਂ), ਹਿਜਰੀ ਸਾਲ 1446, ਮਹੀਨਾ: ਸਫਰ, ਤਰੀਕ : 28, ਸੂਰਜ ਉਦੇ ਸਵੇਰੇ 6.09 ਵਜੇ, ਸੂਰਜ ਅਸਤ ਸ਼ਾਮ 6.45 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਫਾਲਗੁਣੀ (3-4 ਮੱਧ ਰਾਤ 3.11 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਫਾਲਗੁਣੀ, ਯੋਗ : ਸਿੱਧ (ਸ਼ਾਮ 7.05 ਤੱਕ) ਅਤੇ ਮਗਰੋਂ ਯੋਗ ਸਾਧਿਆ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ: ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭੋਮਵਤੀ ਮੱਸਿਆ, ਭਾਦੋਂ ਮੱਸਿਆ (ਸਵੇਰੇ 7.28 ਤੱਕ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਿੰਘ ਰਾਸ਼ੀ ਵਾਲੇ ਠੰਡੀਆਂ ਵਸਤਾਂ ਦੀ ਧਿਆਨ ਨਾਲ ਕਰਨ ਵਰਤੋਂ, ਮਕਰ ਰਾਸ਼ੀ ਵਾਲੇ ਨਾ ਕਰਨ ਸਫ਼ਰ
NEXT STORY