ਮੇਖ : ਕਿਉਂਕਿ ਸਿਤਾਰਾ ਸਟ੍ਰਾਂਗ ਹੈ, ਇਸ ਲਈ ਕਿਸੇ ਰੁਕੇ ਪਏ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਚੰਗਾ, ਹਰ ਫਰੰਟ ’ਤੇ ਆਪ ਦੀ ਪੈਠ ਛਾਪ ਵਧੇਗੀ।
ਬ੍ਰਿਖ : ਸਟ੍ਰਾਂਗ ਸਿਤਾਰਾ ਆਪ ਨੂੰ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ, ਦੁਸ਼ਮਣਾਂ ਦੀ ਵੀ ਆਪ ਅੱਗੇ ਕੋਈ ਖਾਸ ਪੇਸ਼ ਨਾ ਚਲ ਸਕੇਗੀ।
ਮਿਥੁਨ : ਸਿਤਾਰਾ ਆਮਦਨ ਵਾਲਾ, ਭੱਜਦੌੜ ਕਰਨ ’ਤੇ ਕਾਰੋਬਾਰੀ ਪਲਾਨਿੰਗ ਵੀ ਚੰਗਾ ਨਤੀਜਾ ਦੇਵੇਗੀ, ਅਰਥ ਮੋਰਚੇ ’ਤੇ ਆਪ ਦੀ ਕੋਸ਼ਿਸ਼ ਸਿਰੇ ਚੜ੍ਹੇਗੀ।
ਕਰਕ : ਅਰਥ ਅਤੇ ਕਾਰੋਬਾਰੀ ਯਤਨ ਚੰਗਾ ਨਤੀਜਾ ਦੇਣਗੇ, ਕਾਰੋਬਾਰੀ ਦਸ਼ਾ ਬਿਹਤਰ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ
।ਸਿੰਘ : ਸਿਤਾਰਾ ਕਿਉਂਕਿ ਨੁਕਸਾਨ ਦੇਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਇਸ ਲਈ ਲਿਖਣ-ਪੜ੍ਹਨ ਅਤੇ ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਕਰੋ।
ਕੰਨਿਆ : ਡ੍ਰਿੰਕਸ, ਕੈਮੀਕਲਜ਼, ਪੈਟ੍ਰੋਲੀਅਮ, ਸੀ ਪ੍ਰੋਡਕਟਸ, ਇੰਪੋਰਟ-ਐਕਸਪੋਰਟ ਅਤੇ ਜਨ ਸ਼ਕਤੀ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਤੁਲਾ : ਕਿਸੇ ਅਫਸਰ ਦੇ ਨਰਮ ਅਤੇ ਲਚੀਲੇ ਰੁਖ ਕਰ ਕੇ ਕੋਈ ਉਲਝਿਆ-ਵਿਗੜਿਆ ਕੰਮ ਸਿਰੇ ਚੜ੍ਹ ਸਕਦਾ ਹੈ, ਇੱਜ਼ਤ ਮਾਣ ਦੀ ਪ੍ਰਾਪਤੀ।
ਬ੍ਰਿਸ਼ਚਕ : ਯਤਨ ਕਰਨ ’ਤੇ ਕੰਮਕਾਜੀ ਭੱਜਦੌੜ, ਕੰਮਕਾਜੀ ਪਲਾਨਿੰਗ- ਪ੍ਰੋਗਰਾਮਿੰਗ ਚੰਗਾ ਨਤੀਜਾ ਦੇਵੇਗੀ, ਨੇਕ ਕੰਮਾਂ ’ਚ ਧਿਆਨ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
ਧਨ : ਪੇਟ ਦੇ ਮਾਮਲੇ ’ਚ ਲਾਪਰਵਾਹ ਨਾ ਰਹਿਣਾ ਸਹੀ ਰਹੇਗਾ, ਨਾ ਤਾਂ ਕੰਮਕਾਜੀ ਟੂਰ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਕਰੋ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ, ਤਬੀਅਤ ’ਚ ਜ਼ਿੰਦਾਦਿਲੀ ਰੰਗੀਨੀ ਰਹੇਗੀ।
ਕੁੰਭ : ਸ਼ਤਰੂ ਆਪ ਨੂੰ ਪ੍ਰੇਸ਼ਾਨ-ਅਪਸੈੱਟ ਅਤੇ ਮਾਨਸਿਕ ਤੌਰ ’ਤੇ ਡਿਸਟਰਬ ਰੱਖਣਗੇ, ਮਨ ਵੀ ਉਖੜਿਆ-ਉਖੜਿਆ ਜਿਹਾ ਰਹੇਗਾ।
ਮੀਨ : ਕੰਮਕਾਜੀ ਦਸ਼ਾ ਚੰਗੀ, ਉਦੇਸ਼ ਮਨੋਰਥ ਸਿਰੇ ਚੜ੍ਹਣਗੇ, ਹਾਈ ਮੋਰੇਲ ਕਰ ਕੇ ਆਪ ਜੋਸ਼ ’ਚ ਰਹੋਗੇ, ਸੋਚ ਵੀ ਪਾਜ਼ੇਟਿਵ ਬਣੀ ਰਹੇਗੀ।
25 ਅਕਤੂਬਰ 2024, ਸ਼ੁੱਕਰਵਾਰ
ਕੱਤਕ ਵਦੀ ਤਿੱਥੀ ਨੌਮੀ (25-26 ਮੱਧ ਰਾਤ 3.23 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕਰਕ ’ਚ
ਮੰਗਲ ਕਰਕ ’ਚ
ਬੁੱਧ ਤੁਲਾ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 3 (ਕੱਤਕ), ਹਿਜਰੀ ਸਾਲ 1446, ਮਹੀਨਾ : ਰਬਿ ਉਲਸਾਨੀ, ਤਰੀਕ : 21 , ਸੂਰਜ ਉਦੇ ਸਵੇਰੇ 6.42 ਵਜੇ, ਸੂਰਜ ਅਸਤ ਸ਼ਾਮ 5.41 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਖ (ਸਵੇਰੇ 7.40 ਤਕ), ਯੋਗ : ਸ਼ੁਭ (25-26 ਮੱਧ ਰਾਤ 5.26 ਤਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 7.40 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਤਿਯ, ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਸ਼ਤਕ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਰਹੇਗਾ ਖਰਾਬ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY