ਮੇਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਵਿਜਈ-ਪ੍ਰਭਾਵੀ ਰੱਖੇਗਾ, ਕੰਮਕਾਜੀ ਮੋਰਚੇ ’ਤੇ ਵੀ ਸਥਿਤੀ ਅਤੇ ਕਦਮ ਬਿਹਤਰ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਸਿਤਾਰਾ ਸਵੇਰ ਤੱਕ ਕੰਮਕਾਜੀ ਭੱਜਦੌੜ ਨੂੰ ਸਫਲ ਰੱਖਣ ਵਾਲਾ ਹੋਵੇਗਾ, ਫਿਰ ਬਾਅਦ ’ਚ ਅਦਾਲਤੀ ਕੰਮਾਂ ਲਈ ਸਮਾਂ ਬਿਹਤਰ ਬਣੇਗਾ।
ਮਿਥੁਨ : ਸਿਤਾਰਾ ਸਵੇਰ ਤੱਕ ਕਾਰੋਬਾਰੀ ਕੋਸ਼ਿਸ਼ਾਂ ਨੂੰ ਬਿਹਤਰ ਰੱਖਣ ਵਾਲਾ ਪਰ ਬਾਅਦ ’ਚ ਆਪ ਹਿੰਮਤੀ, ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰਹੋਗੇ।
ਕਰਕ : ਜਨਰਲ ਸਿਤਾਰਾ ਕੰਮਕਾਜੀ ਕੰਮਾਂ ਲਈ ਚੰਗਾ, ਕੰਮਕਾਜੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਸਿੰਘ : ਸਿਤਾਰਾ ਸਵੇਰ ਤੱਕ ਨੁਕਸਾਨ ਵਾਲਾ, ਕਿਸੇ ਕੰਮ ਨੂੰ ਨਿਪਟਾਉਣ ’ਚ ਜਲਦੀ ਨਾ ਕਰੋ ਪਰ ਬਾਅਦ ’ਚ ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ।
ਕੰਨਿਆ : ਸਿਤਾਰਾ ਸਵੇਰ ਤੱਕ ਕੰਮਕਾਜੀ ਕੰਮਾਂ ਨੂੰ ਅਟੈਂਡ ਕਰਨ ਲਈ ਚੰਗਾ ਪਰ ਬਾਅਦ ’ਚ ਕੋਈ ਸੁੱਤੀ ਹੋਈ ਸਮੱਸਿਆ ਫਿਰ ਸਿਰ ਚੁੱਕ ਸਕਦੀ ਹੈੈ।
ਤੁਲਾ : ਸਿਤਾਰਾ ਸਵੇਰ ਤਕ ਜਨਰਲ ਤੌਰ ’ਤੇ ਆਪ ਨੂੰ ਸਫਲ ਅਤੇ ਇਫੈਕਟਿਵ ਰੱਖੇਗਾ, ਫਿਰ ਬਾਅਦ ’ਚ ਕੰਮਕਾਜੀ ਕੋਸ਼ਿਸ਼ਾਂ ਚੰਗਾ ਨਤੀਜਾ ਦੇ ਸਕਦੀਆਂ ਹਨ।
ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਸਰਕਾਰੀ ਮੋਰਚੇ ’ਤੇ ਆਪ ਨੂੰ ਪ੍ਰਭਾਵੀ ਰੱਖੇਗਾ, ਦੁਸ਼ਮਣਾਂ ਨੂੰ ਕਮਜ਼ੋਰ ਕਰੇਗਾ, ਤੇਜ ਪ੍ਰਭਾਅ ਬਣਿਆ ਰਹੇਗਾ।
ਧਨ : ਸਿਤਾਰਾ ਸਵੇਰ ਤੱਕ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ ਪਰ ਬਾਅਦ ’ਚ ਕੋਈ ਮੁਸ਼ਕਿਲ ਹੱਲ ਹੋਣ ਵੱਲ ਕੁਝ ਅੱਗੇ ਵਧੇਗੀ।
ਮਕਰ : ਸਿਤਾਰਾ ਸਵੇਰ ਤੱਕ ਬਿਹਤਰ, ਕਾਰੋਬਾਰੀ ਦਸ਼ਾ ਚੰਗੀ ਪਰ ਬਾਅਦ ’ਚ ਸਿਹਤ ਬਾਰੇ ਆਪ ਨੂੰ ਸਾਵਧਾਨ ਰਹਿਣਾ ਹੋਵੇਗਾ।
ਕੁੰਭ : ਸਿਤਾਰਾ ਸਵੇਰ ਤੱਕ ਕਮਜ਼ੋਰ, ਮਨ ਡਰਿਆ-ਡਰਿਆ ਅਤੇ ਅਸਮੰਜਸ ’ਚ ਫਸਿਆ ਨਜ਼ਰ ਆਵੇਗਾ ਪਰ ਬਾਅਦ ’ਚ ਸਮਾਂ ਸਫਲਤਾ ਦੇਣ ਵਾਲਾ ਬਿਹਤਰ।
ਮੀਨ : ਸਿਤਾਰਾ ਸਵੇਰ ਤਕ ਬਿਹਤਰ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ ਪਰ ਬਾਅਦ ’ਚ ਮਾਨਸਿਕ ਨੈਗੇਟਿਵੀਟੀ, ਉਦਾਸੀ-ਪ੍ਰੇਸ਼ਾਨੀ ਵਧੇਗੀ।
26 ਅਕਤੂਬਰ 2024, ਸ਼ਨੀਵਾਰ
ਕੱਤਕ ਵਦੀ ਤਿੱਥੀ ਦਸਮੀ (26-27 ਮੱਧ ਰਾਤ 5.24 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕਰਕ ’ਚ
ਮੰਗਲ ਕਰਕ ’ਚ
ਬੁੱਧ ਤੁਲਾ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 4 (ਕੱਤਕ), ਹਿਜਰੀ ਸਾਲ 1446, ਮਹੀਨਾ : ਰਬਿ ਉਲਸਾਨੀ, ਤਰੀਕ : 22, ਸੂਰਜ ਉਦੇ ਸਵੇਰੇ 6.43 ਵਜੇ, ਸੂਰਜ ਅਸਤ ਸ਼ਾਮ 5.40 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਸਵੇਰੇ 9.46 ਤਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਸ਼ੁਕਲ (26 ਅਕਤੂਬਰ ਦਿਨ ਰਾਤ ਅਤੇ 27 ਨੂੰ ਸਵੇਰੇ 5.57 ਤੱਕ) ਅਤੇ ਮਗਰੋਂ ਯੋਗ ਬ੍ਰਹਮ ਚੰਦਰਮਾ : ਕਰਕ ਰਾਸ਼ੀ ’ਤੇ (ਸਵੇਰੇ 9.46 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇੇ ਪ੍ਰਵੇਸ਼ ਕਰੇਗਾ,ਸਵੇਰੇ 9.46 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸ਼ਾਮ 4.24 ਤੋਂ ਲੈ ਕੇ 26-27 ਮੱਧ ਰਾਤ 5.24 ਤੱੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇੇ ਦਸ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦਾ ਸਿਤਾਰਾ ਸਟ੍ਰਾਂਗ, ਤੁਲਾ ਰਾਸ਼ੀ ਵਾਲਿਆਂ ਦੇ ਉਲਝੇ ਕੰਮ ਚੜ੍ਹਨਗੇ ਨੇਪਰੇ
NEXT STORY